ਪੰਜਾਬ: ਬਜ਼ੁਰਗ ਨੂੰ ਬਾਥਰੂਮ 'ਚ ਬੰਦ ਕਰ ਫ਼ੂਕ'ਤਾ ਘਰ, ਦਿੱਤੀ ਰੂਹ ਕੰਬਾਊ ਮੌਤ

Tuesday, Mar 31, 2026 - 07:02 PM (IST)

ਪੰਜਾਬ: ਬਜ਼ੁਰਗ ਨੂੰ ਬਾਥਰੂਮ 'ਚ ਬੰਦ ਕਰ ਫ਼ੂਕ'ਤਾ ਘਰ, ਦਿੱਤੀ ਰੂਹ ਕੰਬਾਊ ਮੌਤ

ਅੰਮ੍ਰਿਤਸਰ, (ਗੁਰਪ੍ਰੀਤ): ਸ੍ਰੀਰਾਮ ਐਵੀਨਿਊ 'ਚ ਦੋਸਤਾਂ ਵੱਲੋਂ ਆਪਣੇ ਹੀ ਦੋਸਤਾਂ ਨਾਲ ਦੁਸ਼ਮਣੀ ਨਿਭਾਉਣ ਦਾ ਇੱਕ ਬਹੁਤ ਹੀ ਭਿਆਨਕ ਅਤੇ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਦੋ ਨੌਜਵਾਨਾਂ ਦੇ ਗੁੱਟਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਆਪਸੀ ਲੜਾਈ ਹੋਈ ਸੀ, ਜਿਸ ਦਾ ਬਦਲਾ ਲੈਣ ਲਈ ਇੱਕ ਧੜੇ ਦੇ ਨੌਜਵਾਨਾਂ ਨੇ ਦੂਜੇ ਧੜੇ ਦੇ ਨੌਜਵਾਨ ਦੇ ਘਰ 'ਤੇ ਹਮਲਾ ਕਰ ਦਿੱਤਾ।


ਹਮਲਾਵਰਾਂ ਨੇ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਦਿਆਂ ਨੌਜਵਾਨ ਦੇ ਬਜ਼ੁਰਗ ਪਿਤਾ ਨੂੰ ਘਰ ਦੇ ਬਾਥਰੂਮ ਵਿੱਚ ਬੰਦ ਕਰ ਦਿੱਤਾ ਅਤੇ ਉਸ ਤੋਂ ਬਾਅਦ ਪੂਰੇ ਘਰ ਨੂੰ ਅੱਗ ਲਗਾ ਦਿੱਤੀ। ਘਰ ਵਿੱਚ ਲੱਗੀ ਭਿਆਨਕ ਅੱਗ ਕਾਰਨ ਅੰਦਰ ਫਸੇ ਬਜ਼ੁਰਗ ਦੀ ਸੜ ਕੇ ਮੌਤ ਹੋ ਗਈ।
 ਇਸ ਦਰਦਨਾਕ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਦੇ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਹ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ, ਪੁਲਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈ ਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News