ਅਹਿਮ ਖ਼ਬਰ : ਵਿਧਾਨ ਸਭਾ ਚੋਣਾਂ ਨੂੰ ਲੈ ਕੇ ''ਕਾਂਗਰਸ'' ਅਜੇ ਨਹੀਂ ਖੋਲ੍ਹੇਗੀ ਆਪਣੇ ਪੱਤੇ

Sunday, Aug 08, 2021 - 08:53 AM (IST)

ਅਹਿਮ ਖ਼ਬਰ : ਵਿਧਾਨ ਸਭਾ ਚੋਣਾਂ ਨੂੰ ਲੈ ਕੇ ''ਕਾਂਗਰਸ'' ਅਜੇ ਨਹੀਂ ਖੋਲ੍ਹੇਗੀ ਆਪਣੇ ਪੱਤੇ

ਜਲੰਧਰ (ਧਵਨ) : ਸ਼੍ਰੋਮਣੀ ਅਕਾਲੀ ਦਲ ਤੇ 'ਆਪ' ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਆਉਂਦੀਆਂ ਚੋਣਾਂ ਨੂੰ ਦੇਖਦਿਆਂ ਕੀਤੇ ਜਾ ਰਹੇ ਐਲਾਨਾਂ ਦੇ ਬਾਵਜੂਦ ਸੱਤਾਧਾਰੀ ਕਾਂਗਰਸ ਵੱਲੋਂ ਫਿਲਹਾਲ ਆਪਣੇ ਪੱਤੇ ਜਲਦਬਾਜ਼ੀ 'ਚ ਨਹੀਂ ਖੋਲ੍ਹੇ ਜਾਣਗੇ। ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸਸਤੀ ਬਿਜਲੀ ਦੇਣ ਦਾ ਐਲਾਨ ਕੀਤਾ। ਫਿਰ ਸ਼੍ਰੋਮਣੀ ਅਕਾਲੀ ਦਲ ਨੇ ਵੀ ਸਸਤੀ ਬਿਜਲੀ ਦੇਣ ਦੀ ਗੱਲ ਕਹੀ।

ਇਹ ਵੀ ਪੜ੍ਹੋ : ਗੁਰਪਤਵੰਤ ਪੰਨੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਪਾਲ ਬਦਨੌਰ ਨੂੰ ਗਿੱਦੜ ਭਬਕੀ, ਆਡੀਓ ਵਾਇਰਲ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਹੈ ਕਿ ਇੰਨੀ ਜਲਦੀ ਐਲਾਨ ਕਰਨ ਨਾਲ ਆਖ਼ਰ ਜਨਤਾ ਇਨ੍ਹਾਂ ਨੂੰ ਭੁੱਲ ਜਾਵੇਗੀ। ਕਾਂਗਰਸ ਨੇ ਹਮੇਸ਼ਾ ਚੋਣਾਂ ਨੇੜੇ ਆਪਣਾ ਪਿਟਾਰਾ ਖੋਲ੍ਹਿਆ ਹੈ।

ਇਹ ਵੀ ਪੜ੍ਹੋ : ਕਿਰਾਏਦਾਰਾਂ ਤੇ ਨੌਕਰਾਂ ਦੀ ਜਾਂਚ ਲਈ ਸਾਂਝ ਕੇਂਦਰ ਜਾਣ ਦੀ ਲੋੜ ਨਹੀਂ, DGP ਨੇ ਕੀਤੀ ਮੋਬਾਇਲ ਐਪ ਦੀ ਸ਼ੁਰੂਆਤ

ਕੈਪਟਨ ਅਗਲੇ 5 ਸਾਲਾਂ ਦਾ ਵਿਜ਼ਨ ਵਿਧਾਨ ਸਭਾ ਚੋਣਾਂ ਦੇ ਨੇੜੇ ਹੀ ਖੋਲ੍ਹਣਗੇ ਅਤੇ ਜਨਤਾ ਨੂੰ ਦੱਸਣਗੇ ਕਿ ਉਹ ਪੰਜਾਬ ਲਈ ਹੋਰ ਕੀ ਕਰਨਾ ਚਾਹੁੰਦੇ ਹਨ। ਫਿਲਹਾਲ ਉਹ ਸਾਲ 2017 'ਚ ਵਿਧਾਨ ਸਭਾ ਚੋਣਾਂ ਵੇਲੇ ਕੀਤੇ ਗਏ ਆਪਣੇ ਸਾਰੇ ਵਾਅਦੇ ਪੂਰੇ ਕਰਨ 'ਚ ਲੱਗੇ ਹੋਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News