ਖੇਤੀਬਾੜੀ ਰਸਾਇਣਾਂ ਦੀ ਵੱਧਦੀ ਖਪਤ ਨੇ ਰੋਗੀ ਕੀਤਾ ਪੰਜਾਬ

05/13/2019 11:44:27 PM

ਜਲੰਧਰ (ਜਗਵੰਤ ਬਰਾੜ)-ਪੰਜਾਬ ਵਿਚ ਕਿਸਾਨਾਂ ਦੇ ਮੁੱਖ ਮੁੱਦੇ ਕਰਜ਼ਾ ,ਫਸਲਾਂ ਦਾ ਭਾਅ ਸਹੀ ਨਾ ਮਿਲਣਾ ਬਾਰੇ ਤਾਂ ਤਕਰੀਬਨ ਹਰ ਕੋਈ ਜਾਣੂ ਹੈ ਪਰੰਤੂ ਕਿਸਾਨਾਂ ਦੇ ਕੁਝ ਮੁੱਦੇ ਅਜਿਹੇ ਵੀ ਹਨ ਜਿਨਾਂ ਤੋਂ ਕਿਸਾਨ ਖੁਦ ਵੀ ਜਾਗਰੂਕ ਨਹੀਂ ਹਨ । ਜਿਸ 'ਚੋਂ ਇਕ ਮੁੱਦਾ ਪੰਜਾਬ ਦੇ ਕਿਸਾਨਾਂ ਵਲੋਂ ਰਸਾਇਣਿਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਧੜਲੇਦਾਰ ਵਰਤੋਂ ਦਾ ਹੈ। ਪੰਜਾਬ ਦੇ ਕਿਸਾਨਾਂ ਵੱਲੋਂ ਵੱਧ ਝਾੜ ਲੈਣ ਲਈ ਰਸਾਇਣਿਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਉਹ ਸਿਰਫ਼ ਧਰਤੀ ਤੇ ਹੀ ਨਹੀਂ ਸਗੋਂ ਹਵਾ ਪਾਣੀ ਤੇ ਮਨੁੱਖੀ ਸਿਹਤ ਤੇ ਵੀ ਮਾਰੂ ਅਸਰ ਪਾ ਰਹੇ ਹਨ ।

ਖੇਤੀਬਾੜੀ ਲਈ ਵਰਤੇ ਜਾਣ ਵਾਲੇ ਰਸਾਇਣਾਂ ਦੇ ਅੰਕੜੇ ਸਾਹਮਣੇ ਆਏ ਹਨ ਜੋ ਤੁਹਾਨੂੰ ਰੋਟੀ ਦੀ ਬੁਰਕੀ ਖਾਣ ਵਕਤ ਸੋਚਣ ਲਈ ਮਜਬੂਰ ਕਰ ਸਕਦੇ ਹਨ । ਪੰਜਾਬ 'ਚ ਲਗਭਗ 35 ਲੱਖ 177 ਹਜ਼ਾਰ ਹੈਕਟਰ ਫਸਲੀ ਰਕਬੇ 'ਚ ਸਾਉਣੀ ਦੀਆਂ ਫਸਲਾਂ ਮੌਕੇ ਔਸਤਨ 3,851 ਮੈਟ੍ਰਿਕਟਨ ਖੇਤੀਬਾੜੀ ਰਸਾਇਣਾਂ ਦੀ ਵਰਤੋਂ ਕੀਤੀ ਗਈ ਜਦ ਕਿ ਮੰਗ 4,220 ਮੈਟ੍ਰਿਕਟਨ ਦੀ ਸੀ । ਅਜਿਹਾ ਹੀ ਹਾਲ ਹਾੜ੍ਹੀ ਦੀਆਂ ਫਸਲਾਂ ਮੌਕੇ ਸੀ। ਇਸ ਵਕਤ ਲਗਭਗ 2,140 ਮੈਟ੍ਰਿਕਟਨ ਖੇਤੀਬਾੜੀ ਰਸਾਇਣਾਂ ਦੀ ਵਰਤੋਂ ਕੀਤੀ ਗਈ ਅਤੇ ਇਹ ਮੰਗ ਹਰ ਸਾਲ ਲਗਾਤਾਰ ਵਧਦੀ ਜਾ ਰਹੀ ਹੈ । ਮਾਹਰਾਂ ਅਨੁਸਾਰ ਪੰਜਾਬ 'ਚ ਲਗਭਗ  1500 ਕਰੋੜ ਦਾ ਖੇਤੀਬਾੜੀ ਰਸਾਇਣਾਂ ਦਾ ਕਾਰੋਬਾਰ ਹੈ । ਜੇਕਰ ਇਸ ਦੇ ਪਿਛੋਕੜ ਤੇ ਝਾਤ ਮਾਰੀਏ ਤਾਂ 1980 'ਚ ਪੰਜਾਬ 'ਚ ਲਗਭਗ 3,200 ਮੈਟ੍ਰਿਕ ਟਨ ਖੇਤੀਬਾੜੀ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਸੀ ਜਦਕਿ 1990 'ਚ 6,500 ਮੈਟ੍ਰਿਕ ਟਨ । ਜੇਕਰ ਸਾਲ 1995-96 ਦੀ ਗੱਲ ਕਰੀਏ ਇਹ ਅੰਕੜਾ ਹੁਣ ਤੱਕ ਦਾ ਸਬ ਤੋਂ ਵਧ ਔਸਤਨ 7,200 ਮੈਟ੍ਰਿਕ ਟਨ ਹੋ ਗਿਆ। ਜਦਕਿ 2009 'ਚ ਇਸਦੀ ਖਪਤ ਲਗਭਗ  5,745 ਮੈਟ੍ਰਿਕਟਨ ਹੋ ਗਈ ਹੈ ਅਤੇ ਬਿੱਤੇ ਸਾਲ 2018'ਚ ਔਸਤਨ 6,374 ਮੀਟ੍ਰਿਕਟਨ 1980 ਨਾਲੋਂ ਵਧ ਕੇ ਦੁੱਗਣੀ ਹੋ ਗਈ ਹੈ ।

ਇਸ ਦੇ ਉਲਟ ਪੰਜਾਬ ਜੈਵਿਕ ਖੇਤੀ ਦੀ ਗੱਲ ਕਰੀਏ ਪੰਜਾਬ 'ਚ ਸਿਰਫ਼ 87 ਹਜ਼ਾਰ ਹੈਕਟੇਅਰ 'ਚ ਹੀ ਜੈਵਿਕ ਖੇਤੀ ਕੀਤੀ ਜਾਂਦੀ ਹੈ । ਖੇਤੀਬਾੜੀ ਰਸਾਇਣਾਂ ਦੀ ਵਰਤੋਂ 'ਚ ਪੂਰੇ ਭਾਰਤ 'ਚ ਪੰਜਾਬ ਦਾ 3 ਸਥਾਨ ਹੈ ਜਦਕਿ ਖੇਤਰਫੱਲ ਦੇ ਹਿਸਾਬ ਨਾਲ ਪਹਿਲਾਂ ਹੈ। ਇਸ ਤੋਂ ਸਹਿਜੇ ਹੀ ਅੰਦਾਜ਼ਾ ਲਾ ਸਕਦਾ ਹੈ ਇਸ ਦਾ ਨੁਕਸਾਨ ਮਨੁੱਖੀ ਸਰੀਰ ,ਹਵਾ ,ਪਾਣੀ, ਧਰਤੀ ਨੂੰ ਝੱਲਣਾ ਪਵੇਗਾ ਜਿਸ ਕਾਰਨ ਲੋਕਾਂ ਨੂੰ ਚਮੜੀ ,ਕੈਂਸਰ ,ਸਾਹ ਰੋਗ, ਵਰਗੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਲੋੜ ਹੈ ਸਰਕਾਰ ,ਖੇਤੀਬਾੜੀ ਵਿਭਾਗ ਆਪਸੀ ਤਾਲਮੇਲ ਬਣਾ ਕੇ ਕਿਸਾਨਾਂ ਨੂੰ ਜੈਵਿਕ ਖੇਤੀ ਪ੍ਰਤੀ ਜਾਗਰੂਕ ਕਰਨ ਤਾਂ ਜੋ ਅਵਾਮ ਨੂੰ ਜ਼ਹਿਰ ਤੋਂ ਬਚਾਇਆ ਜਾ ਸਕੇ । ਇਸ 'ਚ ਸਰਕਾਰ ਹੀ ਨਹੀਂ ਸਗੋਂ ਕਿਸਾਨ ਅਤੇ ਜੋ ਪੰਜਾਬ 'ਚ ਖੁੰਭਾਂ ਵਾਂਗ ਕਿਸਾਨ ਯੂਨੀਅਨਾਂ ਹਨ ਉਨ੍ਹਾਂ ਦਾ ਹੀ ਹੱਕ ਬਣਦਾ ਹੈ ਕਿ ਕਿਸਾਨਾਂ ਨੂੰ ਜ਼ਹਿਰ ਤੋਂ ਬਚਾਉਣ ਲਈ ਪ੍ਰੇਰਿਤ ਕੀਤਾ ਜਾਵੇ ।


Jagwant Brar

Content Editor

Related News