ਪੰਜਾਬ ਵਿਧਾਨ ਸਭਾ ਚੋਣਾਂ 2022 : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਾਹਮਣੇ ਹਨ ਕਈ ਚੁਣੌਤੀਆਂ

Thursday, May 20, 2021 - 07:27 PM (IST)

ਪੰਜਾਬ ਵਿਧਾਨ ਸਭਾ ਚੋਣਾਂ 2022 : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਾਹਮਣੇ ਹਨ ਕਈ ਚੁਣੌਤੀਆਂ

ਜਲੰਧਰ (ਪਾਹਵਾ)– 2022 ’ਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ ਅਤੇ ਸੂਬੇ ’ਚ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ’ਚ ਚੱਲ ਰਹੀ ਖਿੱਚੋਤਾਨ ਇਸ ਦਾ ਸਬੂਤ ਹੈ ਕਿ ਸੂਬੇ ਦੀਆਂ ਚੋਣਾਂ ਇਸ ਵਾਰ ਬੇਹੱਦ ਰੋਮਾਂਚਕ ਹੋਣਗੀਆਂ। ਸੂਬੇ ’ਚ ਕਾਂਗਰਸ ਸੱਤਾ ’ਚ ਹੈ ਅਤੇ ਭਾਜਪਾ, ਸ਼੍ਰੋਮਣੀ ਅਕਾਲੀ ਦਲ (ਬਾਦਲ), ਆਮ ਆਦਮੀ ਪਾਰਟੀ ਦੇ ਨਾਲ-ਨਾਲ ਤੀਜਾ ਫਰੰਟ ਸੱਤਾ ਹਾਸਲ ਕਰਨ ਲਈ ਜ਼ੋਰ ਲਗਾ ਰਹੇ ਹਨ। ਇਸ ਦੌਰਾਨ ਪੰਜਾਬ ’ਚ 10 ਸਾਲਾਂ ਤੱਕ ਲਗਾਤਾਰ ਸੱਤਾ ’ਚ ਰਿਹਾ ਸ਼੍ਰੋਮਣੀ ਅਕਾਲੀ ਦਲ (ਬਾਦਲ)-ਭਾਜਪਾ ਗਠਜੋੜ ਟੁੱਟਣ ਦੀ ਵੀ ਚਰਚਾ ਜ਼ੋਰਾਂ ਨਾਲ ਚੱਲ ਰਹੀ ਹੈ। ਦੋਵੇਂ ਪਾਰਟੀਆਂ ਨੂੰ ਇਕ-ਦੂਜੇ ਤੋਂ ਵੱਖ ਹੋ ਕੇ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਪੰਜਾਬ ’ਚ ਇਸ ਸਮੇਂ ਅਕਾਲੀ ਦਲ ਸਭ ਤੋਂ ਜ਼ਿਆਦਾ ਮੁਸ਼ਕਿਲ ’ਚ ਹੈ ਅਤੇ ਉਸ ਦੇ ਸਾਹਮਣੇ ਚੁਣੌਤੀਆਂ ਵੀ ਵੱਡੀਆਂ ਹਨ। ਇਕ ਤਾਂ ਪਾਰਟੀ ਦੇ ਚਾਣਕਿਆ ਕਹੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਸਿਆਸਤ ਤੋਂ ਗਾਇਬ ਹਨ, ਦੂਜਾ ਪਾਰਟੀ ਭਾਰਤੀ ਜਨਤਾ ਪਾਰਟੀ ਤੋਂ ਵੱਖ ਹੋ ਚੁੱਕੀ ਹੈ, ਪਾਰਟੀ ਨੂੰ ਪੰਜਾਬ ’ਚ ਹਿੰਦੂ ਚਿਹਰੇ ਨਹੀਂ ਮਿਲ ਰਹੇ ਤੇ ਤੀਜਾ ਸਭ ਤੋਂ ਵੱਡਾ ਕਾਰਨ ਬੇਅਦਬੀ ਕਾਂਡ ਹੈ।

ਇਹ ਵੀ ਪੜ੍ਹੋ: ਜਲੰਧਰ ਵਿਖੇ ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ 'ਚ ਪੁਲਸ ਦਾ ਵੱਡਾ ਐਕਸ਼ਨ, ਗਠਿਤ ਕੀਤੀ SIT

ਅਕਾਲੀ ਦਲ ਦਾ ਟੁੱਟਦਾ ਕੈਡਰ
ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਇਸ ਸਮੇਂ ਸੁਖਬੀਰ ਬਾਦਲ ਦੇ ਕੋਲ ਹੈ ਪਰ ਪਾਰਟੀ ’ਚੋਂ ਕਈ ਵੱਡੇ ਚਿਹਰੇ ਬਾਹਰ ਹੋ ਚੁੱਕੇ ਹਨ। ਸੂਬੇ ’ਚ ਅਕਾਲੀ ਦਲ ਤੋਂ ਬਾਹਰ ਹੋ ਕੇ ਵੱਖ-ਵੱਖ 2 ਦਲ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣੇ। ਦੋਵਾਂ ਨੇ ਮਿਲ ਕੇ ਹੁਣ ਸੰਯੁਕਤ ਮੋਰਚਾ ਬਣਾ ਲਿਆ ਹੈ, ਜਿਸ ਨੂੰ ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁੱਖ ਨੇਤਾ ਰਹੇ ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਚਲਾ ਰਹੇ ਹਨ। ਕਈ ਅਕਾਲੀ ਨੇਤਾ ਇਸ ਮੋਰਚੇ ’ਚ ਸ਼ਾਮਲ ਹੋਣ ਦੀ ਤਾਕ ’ਚ ਹਨ, ਜਿਸ ਦਾ ਇਕ ਵੱਡਾ ਕਾਰਨ ਹੈ ਪ੍ਰਕਾਸ਼ ਸਿੰਘ ਬਾਦਲ ਦੀ ਘੱਟ ਸਰਗਰਮੀ, ਜਿਸ ਕਾਰਨ ਕੈਡਰ ਉਨ੍ਹਾਂ ਨੂੰ ਮਿਲ ਨਹੀਂ ਪਾ ਰਿਹਾ ਤੇ ਸੁਖਬੀਰ ਬਾਦਲ ਨਾਲ ਉਨ੍ਹਾਂ ਦੀ ਬਣ ਨਹੀਂ ਪਾ ਰਹੀ।

ਇਹ ਵੀ ਪੜ੍ਹੋ: ਵਿਆਹ ਤੋਂ ਇਕ ਦਿਨ ਪਹਿਲਾਂ ਮਾਂ ਸਣੇ ਪੁੱਤਰ ਗ੍ਰਿਫ਼ਤਾਰ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

ਨਹੀਂ ਮਿਲ ਰਹੇ ਹਿੰਦੂ ਚਿਹਰੇ
ਅਕਾਲੀ ਦਲ ਦੇ ਸਾਹਮਣੇ ਦੂਜੀ ਸਭ ਤੋਂ ਵੱਡੀ ਪ੍ਰੇਸ਼ਾਨੀ ਹਿੰਦੂ ਚਿਹਰੇ ਹਨ, ਜੋ ਪਾਰਟੀ ਨੂੰ ਮਿਲ ਨਹੀਂ ਰਹੇ। ਪੰਜਾਬ ’ਚ ਹਮੇਸ਼ਾ ਹੀ ਭਾਜਪਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਮਿਲ ਕੇ ਚੋਣ ਲੜਦਾ ਰਿਹਾ ਹੈ ਪਰ ਹੁਣ ਕਿਸਾਨ ਬਿੱਲਾਂ ਦੇ ਮਸਲੇ ’ਤੇ ਦੋਵੇਂ ਵੱਖ ਤਾਂ ਹੋ ਗਏ ਹਨ ਪਰ ਅਕਾਲੀ ਦਲ ਨੂੰ ਉਨ੍ਹਾਂ ਇਲਾਕਿਆਂ ਲਈ ਚਿਹਰੇ ਨਹੀਂ ਮਿਲ ਰਹੇ ਹਨ, ਜੋ ਹਿੰਦੂ ਵੋਟ ਬੈਂਕ ਲਈ ਖ਼ਾਸ ਸੀਟਾਂ ਹਨ ਅਤੇ ਜਿੱਥੇ ਭਾਜਪਾ ਦੀ ਪਕੜ ਚੰਗੀ ਰਹੀ ਹੈ। ਉੱਧਰ ਇਕ ਸਮੇਂ ਪੰਜਾਬ ’ਚ ਭਾਜਪਾ ਕੋਲ 23 ਸੀਟਾਂ ਸਨ, ਜਿਨ੍ਹਾਂ ’ਚੋਂ 80 ਫੀਸਦੀ ਸੀਟਾਂ ਹਿੰਦੂ ਬਹੁਲ ਇਲਾਕਿਆਂ ਦੀਆਂ ਹਨ। ਹਿੰਦੂ ਚਿਹਰੇ ਭਾਲਣਾ ਇਸ ਪਾਰਟੀ ਲਈ ਹੁਣ ਮੁਸ਼ਕਿਲ ਕੰਮ ਬਣ ਰਿਹਾ ਹੈ।

ਉਂਝ ਵੀ ਜਿਨ੍ਹਾਂ ਸੀਟਾਂ ’ਤੇ ਅਕਾਲੀ ਦਲ ਦੇ ਉਮੀਦਵਾਰ ਉਤਾਰੇ ਜਾਂਦੇ ਸਨ, ਉਨ੍ਹਾਂ ਇਲਾਕਿਆਂ ’ਚ ਹਿੰਦੂ ਵੋਟ ਭਾਜਪਾ ਦੇ ਕਾਰਨ ਸੌਖੇ ਹੀ ਅਕਾਲੀ ਦਲ ਨੂੰ ਮਿਲ ਜਾਂਦੇ ਸਨ ਪਰ ਹੁਣ ਇਹ ਮੁਸ਼ਕਿਲ ਹੈ ਤੇ ਅਕਾਲੀ ਦਲ ਇਸ ਵੋਟ ਬੈਂਕ ਲਈ ਅਜੇ ਤੱਕ ਕੁਝ ਨਹੀਂ ਕਰ ਸਕਿਆ ਹੈ।

ਇਹ ਵੀ ਪੜ੍ਹੋ: ਪਿਮਸ ਹਸਪਤਾਲ ’ਚ 24 ਸਾਲਾ ਕੋਰੋਨਾ ਪੀੜਤ ਨੌਜਵਾਨ ਦੀ ਮੌਤ, ਮਰਨ ਤੋਂ ਪਹਿਲਾਂ ਮਾਂ ਨੂੰ ਭੇਜਿਆ ਭਾਵੁਕ ਮੈਸੇਜ

ਬੇਅਦਬੀ ਕਾਂਡ ਦਾ ਸਾਇਆ
ਤੀਜਾ ਅਤੇ ਸਭ ਤੋਂ ਵੱਡਾ ਜਿਹੜਾ ਕਾਰਨ ਅਕਾਲੀ ਦਲ ਨੂੰ ਪ੍ਰੇਸ਼ਾਨ ਕਰਨ ਵਾਲਾ ਹੈ, ਉਹ ਹੈ ਬੇਅਦਬੀ ਕਾਂਡ, ਜਿਸ ਤੋਂ ਬਾਹਰ ਨਿਕਲਣਾ ਅਕਾਲੀ ਦਲ ਲਈ ਇੰਨਾ ਸੌਖਾ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੂੰ ਰਾਹਤ ਦੇਣ ਦੇ ਨਾਂ ’ਤੇ ਜੇ ਕਾਂਗਰਸ ’ਚ ਇੰਨਾ ਰੌਲਾ ਪੈ ਸਕਦਾ ਹੈ ਤਾਂ ਸਿੱਖ ਵੋਟ ਬੈਂਕ ਜੋ ਅਕਾਲੀ ਦਲ ਦਾ ਸਭ ਤੋਂ ਵੱਡਾ ਵੋਟ ਬੈਂਕ ਹੈ, ਤੋਂ ਵੋਟ ਲੈਣਾ ਪਾਰਟੀ ਲਈ ਕਿੱਥੇ ਸੌਖਾ ਰਹਿ ਜਾਵੇਗਾ? ਹੈਰਾਨੀ ਇਸ ਗੱਲ ਦੀ ਹੈ ਕਿ ਨਵੀਂ ਐੱਸ. ਆਈ. ਟੀ. ਦੇ ਗਠਨ ਤੋਂ ਬਾਅਦ ਕੀ ਫੈਸਲਾ ਆਉਂਦਾ ਹੈ, ਇਹ ਕਿਸੇ ਨੂੰ ਨਹੀਂ ਪਤਾ ਪਰ ਜੋ ਵੀ ਫੈਸਲਾ ਆਏਗਾ, ਉਹ ਕਾਂਗਰਸ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦੇ ਰਾਹ ਨੂੰ ਮੁਸ਼ਕਿਲ ਬਣਾ ਸਕਦਾ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਪੁਲਸ ਦੀ ਵੱਡੀ ਸਫ਼ਲਤਾ, 50 ਲੱਖ ਦੀ ਡਰੱਗ ਮਨੀ, ਹੈਰੋਇਨ, ਸੋਨਾ ਤੇ ਅਫ਼ੀਮ ਸਣੇ 3 ਮੁਲਜ਼ਮ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News