ਪੰਜਾਬ ਪੁਲਸ 'ਚ ਨਿਕਲੀ ਭਰਤੀ, 12ਵੀਂ ਪਾਸ ਉਮੀਦਵਾਰ ਕਰਨ ਅਪਲਾਈ

Thursday, Aug 01, 2024 - 12:34 PM (IST)

ਮੋਹਾਲੀ- ਪੁਲਸ 'ਚ ਭਰਤੀ ਹੋਣ ਦਾ ਸੁਫ਼ਨਾ ਦੇਖ ਰਹੇ ਉਮੀਦਵਾਰਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (PSSSB) ਨੇ ਜੇਲ੍ਹ ਵਾਰਡਰ ਅਤੇ ਜੇਲ੍ਹ ਮੈਟਰਨ ਦੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। PSSSB ਦੀ ਅਧਿਕਾਰਤ ਵੈੱਬਸਾਈਟ http://sssb.punjab.gov.in 'ਤੇ ਇਸ ਭਰਤੀ ਲਈ ਅਧਿਕਾਰਤ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। 29 ਜੁਲਾਈ ਤੋਂ ਪੰਜਾਬ ਪੁਲਸ ਜੇਲ੍ਹ ਵਾਰਡਰ ਲਈ ਅਰਜ਼ੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਫਾਰਮ ਭਰਨ ਦੀ ਆਖਰੀ ਤਾਰੀਖ਼ 20 ਅਗਸਤ 2024 ਹੈ।

ਅਸਾਮੀਆਂ ਦੇ ਵੇਰਵੇ

ਪੰਜਾਬ ਪੁਲਸ ਵਿਭਾਗ ਦੀ ਇਹ ਵਾਰਡਰ ਅਤੇ ਜੇਲ੍ਹ ਮੈਟਰਨ ਲਈ ਕੱਢੀ ਗਈ ਹੈ। ਇਸ ਲਈ 179 ਅਸਾਮੀਆਂ 'ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। 

ਵਿੱਦਿਅਕ ਯੋਗਤਾ

ਜੇਲ੍ਹ ਵਾਰਡਰ ਦੀ ਸਰਕਾਰੀ ਨੌਕਰੀ ਲਈ ਅਪਲਾਈ ਕਰਨ ਲਈ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣਾ ਜ਼ਰੂਰੀ ਹੈ। ਮੈਟਰਨ ਲਈ ਵੀ 12ਵੀਂ ਪਾਸ ਕਰਨ ਵਾਲੇ ਉਮੀਦਵਾਰ ਫਾਰਮ ਭਰ ਸਕਦੇ ਹਨ ਪਰ ਉਨ੍ਹਾਂ ਨੂੰ 10ਵੀਂ ਵਿਚ ਪੰਜਾਬੀ ਭਾਸ਼ਾ ਬਦਲਵੇਂ ਵਿਸ਼ੇ ਵਜੋਂ ਪੜ੍ਹੀ ਹੋਣੀ ਚਾਹੀਦੀ ਹੈ।

ਉਮਰ ਹੱਦ

ਇਨ੍ਹਾਂ ਭਰਤੀਆਂ ਲਈ ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 27 ਸਾਲ ਹੋਣੀ ਚਾਹੀਦੀ ਹੈ।ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਮਰ ਹੱਦ 'ਚ ਛੋਟ ਦਾ ਪ੍ਰਬੰਧ ਕੀਤਾ ਗਿਆ ਹੈ।

ਕੱਦ

ਇਸ ਪੁਲਸ ਭਰਤੀ ਲਈ ਸਰੀਰਕ ਯੋਗਤਾ ਵੀ ਨਿਰਧਾਰਤ ਕੀਤੀ ਗਈ ਹੈ। ਕੱਦ- ਪੁਰਸ਼ਾਂ ਲਈ 5 ਫੁੱਟ 7 ਇੰਚ ਅਤੇ ਔਰਤਾਂ ਲਈ 5 ਫੁੱਟ 3 ਇੰਚ। ਮਰਦਾਂ ਦੀ ਛਾਤੀ 33 ਇੰਚ ਅਤੇ 5 ਸੈਂਟੀਮੀਟਰ ਭਰੀ ਹੋਣੀ ਚਾਹੀਦੀ ਹੈ।

ਸਰੀਰਕ ਟੈਸਟ

ਸਰੀਰਕ ਟੈਸਟ 'ਚ ਉਮੀਦਵਾਰਾਂ ਨੂੰ 100 ਮੀਟਰ ਦੌੜ, ਸ਼ਾਰਟ ਪੁਟ ਅਤੇ ਰੱਸੀ ਚੜ੍ਹਨ ਵਰਗੇ ਪੜਾਵਾਂ ਵਿੱਚੋਂ ਲੰਘਣਾ ਹੋਵੇਗਾ।

ਚੋਣ ਪ੍ਰਕਿਰਿਆ

ਲਿਖਤੀ ਪ੍ਰੀਖਿਆ, ਸਰੀਰਕ ਟੈਸਟ, ਦਸਤਾਵੇਜ਼ ਤਸਦੀਕ ਅਤੇ ਮੈਡੀਕਲ ਟੈਸਟ।

ਅਰਜ਼ੀ ਫੀਸ

ਜਨਰਲ ਵਰਗ ਦੇ ਉਮੀਦਵਾਰਾਂ ਨੂੰ 1000 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। ਜਦੋਂ ਕਿ SC/BC/EWS ਸ਼੍ਰੇਣੀ ਦੇ ਉਮੀਦਵਾਰਾਂ ਨੂੰ 250 ਰੁਪਏ ਦੀ ਅਰਜ਼ੀ ਫੀਸ ਜਮ੍ਹਾਂ ਕਰਾਉਣੀ ਪਵੇਗੀ। ਸਾਬਕਾ ਫ਼ੌਜੀਆਂ ਅਤੇ ਆਸ਼ਰਿਤਾਂ ਲਈ ਇਹ ਫੀਸ 200 ਰੁਪਏ ਹੈ। ਵਧੇਰੇ ਜਾਣਕਾਰੀ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ ਵੇਖ ਸਕਦੇ ਹਨ।

ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


Tanu

Content Editor

Related News