ਬਿਜਲੀ ਠੀਕ ਕਰਦਿਆਂ ਵਾਪਰਿਆ ਭਾਣਾ, ਪੀਐੱਸਪੀਸੀਐਲ ਦੇ ਮੁਲਾਜ਼ਮ ਦੀ ਦਰਦਨਾਕ ਮੌਤ

Monday, Aug 31, 2026 - 12:33 PM (IST)

ਬਿਜਲੀ ਠੀਕ ਕਰਦਿਆਂ ਵਾਪਰਿਆ ਭਾਣਾ, ਪੀਐੱਸਪੀਸੀਐਲ ਦੇ ਮੁਲਾਜ਼ਮ ਦੀ ਦਰਦਨਾਕ ਮੌਤ

ਲੁਧਿਆਣਾ (ਖੁਰਾਣਾ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਅਸਟੇਟ ਡਵੀਜ਼ਨ ਅਧੀਨ ਪੈਂਦੇ ਮਿੱਲਰ ਗੰਜ ਦੇ ਕਬੀਰ ਨਗਰ ਇਲਾਕੇ ਵਿਚ ਬਿਜਲੀ ਦਾ ਜ਼ੋਰਦਾਰ ਕਰੰਟ ਲੱਗਣ ਕਾਰਨ ਪਾਵਰਕਾਮ ਵਿਭਾਗ ਨਾਲ ਸਬੰਧਤ ਇਕ ਹੋਰ ਘਰ ਦਾ ਚਿਰਾਗ ਬੁੱਝ ਗਿਆ ਹੈ। ਜਵਾਨ ਪੁੱਤਰ ਸੁਖਦੀਪ ਸਿੰਘ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਘਰ ਵਿਚ ਮਾਤਮ ਛਾ ਗਿਆ ਹੈ। ਪਿਛਲੇ ਕੁੱਝ ਸਮੇਂ ਦੌਰਾਨ ਸੀ.ਐੱਚ.ਬੀ. ਤੇ ਕੰਟਰੈਕਟ ਬੇਸ ਮੁਲਾਜ਼ਮਾਂ ਦੀਆਂ ਹੋ ਰਹੀਆਂ ਦਰਦਨਾਕ ਮੌਤਾਂ ਦਾ ਸਿਲਸਿਲਾ ਥੰਮ੍ਹਣ ਦਾ ਨਾਂ ਨਹੀਂ ਲੈ ਰਿਹਾ। ਇਸ ਦੌਰਾਨ ਸਮੇਂ-ਸਮੇਂ ’ਤੇ ਪਾਵਰਕਾਮ ਨਾਲ ਸਬੰਧਤ ਅਧਿਕਾਰੀਆਂ ਤੇ ਠੇਕੇਦਾਰਾਂ ਦੀ ਲਾਪਰਵਾਹੀ ਸਾਹਮਣੇ ਆਉਂਦੀ ਰਹਿੰਦੀ ਹੈ ਪਰ ਇਸ ਦੇ ਬਾਵਜੂਦ ਸਿਸਟਮ ਵਿਚ ਕੋਈ ਸੁਧਾਰ ਨਹੀਂ ਆ ਰਿਹਾ।

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵੱਲੋਂ 30 ਵਿਧਾਨ ਸਭਾ ਹਲਕਿਆਂ ਲਈ ਪਹਿਲੀ ਸੂਚੀ ਜਾਰੀ

ਮ੍ਰਿਤਕ ਸੁਖਦੀਪ ਸਿੰਘ ਪਾਵਰਕਾਮ ਵਿਭਾਗ ਵਿਚ ਪਿਛਲੇ ਕਰੀਬ 7 ਸਾਲਾਂ ਤੋਂ ਡਿਊਟੀ ਕਰ ਰਿਹਾ ਸੀ ਤੇ ਹੁਣੇ ਹੀ ਉਹ ਕੰਟਰੈਕਟ ਬੇਸ ''ਤੇ ਆਇਆ ਸੀ, ਜਿਸ ਕਾਰਨ ਘਰ ਵਿਚ ਖ਼ੁਸ਼ੀ ਦਾ ਮਾਹੌਲ ਸੀ ਪਰ ਉਸ ਦੀ ਮੌਤ ਦੀ ਖ਼ਬਰ ਤੋਂ ਬਾਅਦ ਪੂਰੇ ਘਰ ਵਿਚ ਹਨੇਰਾ ਛਾ ਗਿਆ ।

ਇਹ ਵੀ ਪੜ੍ਹੋ : ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ, ਲਿਆ ਗਿਆ ਵੱਡਾ ਫ਼ੈਸਲਾ

ਮ੍ਰਿਤਕ ਦੇ ਪਰਿਵਾਰ ਨੂੰ 35 ਲੱਖ ਦਾ ਚੈੱਕ ਭੇਟ : ਐਕਸੀਅਨ ਗੁਰਮਨ ਸਿੰਘ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਅਸਟੇਟ ਡਵੀਜ਼ਨ ਵਿਚ ਤਾਇਨਾਤ ਐਕਸੀਅਨ ਗੁਰਮਨ ਸਿੰਘ ਸੋਮਲ ਨੇ ਸੁਖਦੀਪ ਸਿੰਘ ਦੀ ਮੌਤ ''ਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੀ ਟੀਮ ਪਰਿਵਾਰ ਨਾਲ ਖੜ੍ਹੀ ਹੈ। ਬਿਜਲੀ ਦਾ ਜੰਪਰ ਬੰਦ ਕਰਨ ਸਮੇਂ ਸੁਖਦੀਪ ਸਿੰਘ ਅਚਾਨਕ ਕਰੰਟ ਦੀ ਲਪੇਟ ਵਿਚ ਆ ਗਿਆ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਇਲਾਕੇ ਵਿਚ ਕਿਸੇ ਵਿਅਕਤੀ ਵੱਲੋਂ ਜਨਰੇਟਰ ਚਲਾਉਣ ਦੌਰਾਨ ਉਸ ਦੀ ਅਰਥਿੰਗ ਲਾਈਨਾਂ ਵਿਚ ਆ ਗਈ, ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਚੀਫ਼ ਇਲੈਕਟ੍ਰੀਕਲ ਇੰਸਪੈਕਟਰ ਵੱਲੋਂ ਕੀਤੀ ਜਾ ਰਹੀ ਹੈ। ਸੁਖਦੀਪ ਸਿੰਘ ਦੇ ਬਕਾਇਆ ਫ਼ੰਡਾਂ ਦਾ ਲਾਭ ਵੀ ਪਰਿਵਾਰ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ : ਮੁਲਾਜ਼ਮਾਂ ਲਈ ਖ਼ਤਰੇ ਦੀ ਘੰਟੀ, ਅਧਿਕਾਰੀਆਂ ਨੂੰ ਜਾਰੀ ਹੋਏ ਹੁਕਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News