ਲੁਧਿਆਣਾ ''ਚ ''ਪੱਕੇ ਧਰਨੇ'' ਦਾ ਦੂਜਾ ਦਿਨ, ਵੱਡੀ ਗਿਣਤੀ ''ਚ ਪੁੱਜੀਆਂ ਔਰਤਾਂ

Thursday, Feb 13, 2020 - 04:33 PM (IST)

ਲੁਧਿਆਣਾ ''ਚ ''ਪੱਕੇ ਧਰਨੇ'' ਦਾ ਦੂਜਾ ਦਿਨ, ਵੱਡੀ ਗਿਣਤੀ ''ਚ ਪੁੱਜੀਆਂ ਔਰਤਾਂ

ਲੁਧਿਆਣਾ (ਨਰਿੰਦਰ) : 'ਨਾਗਰਿਕਤਾ ਸੋਧ ਐਕਟ' ਖਿਲਾਫ ਸ਼ਾਹੀਨ ਬਾਗ ਦੀ ਤਰਜ਼ 'ਤੇ ਦਾਣਾ ਮੰਡੀ 'ਚ ਲਾਏ ਗਏ ਪੱਕੇ ਧਰਨੇ ਦੇ ਦੂਜੇ ਦਿਨ ਵੱਡੀ ਗਿਣਤੀ 'ਚ ਔਰਤਾਂ ਨੇ ਹਿੱਸਾ ਲਿਆ। ਔਰਤਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ 'ਚ ਜਾਨ ਹੈ, ਉਸ ਇਸ ਧਰਨੇ 'ਤੇ ਇੰਝ ਹੀ ਡਟੀਆਂ ਰਹਿਣਗੀਆਂ। ਧਰਨੇ 'ਤੇ ਬੈਠੀਆਂ ਔਰਤਾਂ ਨੇ ਕਿਹਾ ਕਿ ਕੇਂਦਰ ਨੇ ਧਰਮ ਦੇ ਨਾਂ 'ਤੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ ਅਤੇ ਮੁਸਲਿਮ ਭਾਈਚਾਰੇ ਨੂੰ ਸੀ. ਏ. ਏ. ਤੋਂ ਬਾਹਰ ਰੱਖਿਆ ਹੈ, ਜਿਸ ਦੇ ਖਿਲਾਫ ਜਦੋਂ ਤੱਕ ਸਰਕਾਰ ਕਾਨੂੰਨ ਨਹੀਂ ਬਦਲਦੀ, ਉਹ ਉਦੋਂ ਤੱਕ ਡਟੀਆਂ ਰਹਿਣਗੀਆਂ। ਦੂਜੇ ਪਾਸੇ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਨੇ ਕਿਹਾ ਹੈ ਕਿ ਸਾਰੇ ਧਰਮਾਂ ਦੇ ਲੋਕ ਉਨ੍ਹਾਂ ਦੇ ਧਰਨੇ ਨੂੰ ਸਮਰਥਨ ਦੇ ਰਹੇ ਹਨ ਅਤੇ ਇਨ੍ਹਾਂ ਧਰਨਿਆਂ ਨਾਲ ਸਰਕਾਰ ਸੋਚਣ ਲਈ ਮਜਬੂਰ ਹੋ ਗਈ ਹੈ।


author

Babita

Content Editor

Related News