ਪੁਰਾਣੇ ਦੇ ਬਦਲੇ ਨਵਾਂ ਸੋਨਾ ਲੈਣ ਦਾ ਸਿਲਸਿਲਾ ਤੇਜ਼, ਘਰਾਂ ’ਚ ਪਿਆ ਹੈ 21 ਹਜ਼ਾਰ ਟਨ ਸੋਨਾ

10/17/2023 8:59:05 PM

ਜਲੰਧਰ (ਨਰਿੰਦਰ ਮੋਹਨ) : ਰੂਸ-ਯੂਕ੍ਰੇਨ ਅਤੇ ਇਜ਼ਰਾਈਲ-ਫਿਲਸਤੀਨ ਵਿਚਾਲੇ ਚੱਲ ਰਹੀ ਜੰਗ ਅਤੇ ਭਾਰਤ ’ਚ ਸ਼ੁਰੂ ਹੋਏ ਤਿਉਹਾਰੀ ਸੀਜ਼ਨ ਨੂੰ ਲੈ ਕੇ ਸੋਨੇ ਦੀਆਂ ਕੀਮਤਾਂ ’ਚ ਵਾਧਾ ਬਰਕਰਾਰ ਹੈ। ਪੂਰੇ ਦੇਸ਼ ’ਚ ਔਰਤਾਂ ਕੋਲ 21 ਹਜ਼ਾਰ ਟਨ ਸੋਨਾ ਹੈ, ਜੋ ਘਰਾਂ ਅਤੇ ਬੈਂਕਾਂ ਦੇ ਲਾਕਰਾਂ ’ਚ ਪਿਆ ਹੈ। ਨਿਵੇਸ਼ ਦੇ ਮਾਮਲੇ ’ਚ ਸੋਨਾ ਜ਼ਮੀਨ ਖਰੀਦ ਤੋਂ ਬਾਅਦ ਦੂਜੇ ਸਥਾਨ ’ਤੇ ਹੈ। ਤਿਉਹਾਰੀ ਸੀਜ਼ਨ ਦੇ ਆਉਂਦੇ ਹੀ ਸੋਨੇ ਦੀ ਐਕਸਚੇਂਜ ਆਫਰ ਅਧੀਨ ਪੁਰਾਣਾ ਦੇ ਕੇ ਨਵਾਂ ਸੋਨਾ ਲੈਣ ਦਾ ਸਿਲਸਿਲਾ ਚੱਲ ਪਿਆ ਹੈ। ਸੋਨੇ ਦੀ ਕੀਮਤ ਵਧਦੇ ਹੀ ਪੁਰਾਣੇ ਸੋਨੇ ਦੀ ਵਿਕਰੀ ਵਧ ਗਈ ਹੈ।

ਪੁਰਾਣੇ ਸੋਨੇ ਦੀ ਵਿਕਰੀ ’ਚ 25 ਫ਼ੀਸਦੀ ਵਾਧਾ ਹੋਇਆ ਹੈ। ਨਾਮਵਰ ਗੋਲਡ ਕੰਪਨੀਆਂ ਨੇ ਵੀ ਇਸ ਮਾਮਲੇ ’ਚ ਕਮਰ ਕੱਸ ਲਈ ਹੈ। ਚੰਡੀਗੜ੍ਹ ’ਚ ਬ੍ਰਾਂਚ ਖੋਲ੍ਹਣ ਆਏ ਨਾਮਵਰ ਗੋਲਡ ਕੰਪਨੀ ਬਲੂਸਟੋਨ ਦੇ ਚੀਫ਼ ਮਰਚਨਡਾਈਜ਼ਿੰਗ ਅਫ਼ਸਰ ਵਿਪਨ ਸ਼ਰਮਾ ਦਾ ਕਹਿਣਾ ਹੈ ਕਿ ਦੇਸ਼ ’ਚ ਪੁਰਾਣੇ ਸੋਨੇ ਨੂੰ ਦੇ ਕੇ ਨਵਾਂ ਹਾਲਮਾਰਕ ਸੋਨਾ ਲੈਣ ਦੀ ਦੌੜ ਲੱਗਣ ਲੱਗੀ ਹੈ।

ਇਹ ਵੀ ਪੜ੍ਹੋ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਦੀ ਭਰਤੀ ਲਈ ਅਰਜ਼ੀਆਂ ਭਰਨ ਦੀ ਵਧੀ ਤਾਰੀਖ

ਸੋਨੇ ਦੀ ਕੀਮਤ ਜ਼ਿਆਦਾਤਰ ਸੰਸਾਰਿਕ ਮੁਦਰਾਸਫੀਤੀ ਦੇ ਰੁਝਾਨ ਅਤੇ ਭੌਂ-ਸਿਆਸੀ ਵਿਕਾਸ ਤੋਂ ਪ੍ਰਭਾਵਿਤ ਹੁੰਦੀ ਹੈ। ਭਾਰਤ ਦੁਨੀਆ ’ਚ ਸੋਨੇ ਦੇ ਉਤਪਾਦਨ ਵਾਲਾ 9ਵੇਂ ਸਥਾਨ ਵਾਲਾ ਦੇਸ਼ ਹੈ। ਪਹਿਲੇ ਸਥਾਨ ’ਤੇ ਅਮਰੀਕਾ ਹੈ ਪਰ ਸੋਨਾ ਰੱਖਣ ’ਚ ਭਾਰਤ ਦੀਆਂ ਔਰਤਾਂ ਪੂਰੀ ਦੁਨੀਆ ’ਚ ਸਭ ਤੋਂ ਉੱਪਰ ਹੈ। ਚੰਡੀਗੜ੍ਹ ਅਤੇ ਪੰਜਬ ’ਚ ਆਪਣੇ ਸੰਸਥਾਨ ਖੋਲ੍ਹ ਰਹੇ ਬਲੂਸਟੋਨ ਦੇ ਅਧਿਕਾਰੀ ਵਿਪਨ ਸ਼ਰਮਾ ਨੇ ਦੇਸ਼ ਦੇ ਗੋਲਡ ਅਧਿਐਨ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਦੇਸ਼ ’ਚ ਲਾਕਰਾਂ ਅਤੇ ਘਰਾਂ ’ਚ 21 ਹਜ਼ਾਰ ਟਨ ਸੋਨਾ ਪਿਆ ਹੈ, ਜਦਕਿ ਦੇਸ਼ ’ਚ ਸੋਨੇ ਦਾ ਭੰਡਾਰ 657.7 ਮੀਟ੍ਰਿਕ ਟਨ ਹੈ। ਕੋਰੋਨਾ ਅਤੇ ਸਰਕਾਰ ਵੱਲੋਂ ਹਾਲਮਾਰਕ ਨੂੰ ਲੈ ਕੇ ਤੈਅ ਕੀਤੇ ਨਿਯਮਾਂ ਤੋਂ ਬਾਅਦ ਦੇਸ਼ ’ਚ ਪੁਰਾਣਾ ਸੋਨਾ ਦੇ ਕੇ ਨਵਾਂ ਸੋਨਾ ਲੈਣ ਦਾ ਰੁਝਾਨ ਵਧ ਰਿਹਾ ਹੈ।

ਇਹ ਵੀ ਪੜ੍ਹੋ : ਸਿਵਲ ਹਸਪਤਾਲ ’ਚ ਲੱਗੀ ਅੱਗ, ਡਰ ਦੇ ਮਾਰੇ ਬਾਹਰ ਭੱਜੇ ਲੋਕ

ਉਨ੍ਹਾਂ ਦੱਸਿਆ ਕਿ ਡਿਜੀਟਲ ਯੁੱਗ ਹੋਣ ਤੋਂ ਬਾਅਦ ਹੁਣ ਸੋਨੇ ਦੀ ਖਰੀਦ-ਵੇਚ ’ਚ ਵੀ ਪਾਰਦਰਸ਼ਿਤਾ ਹੋਈ ਹੈ। ਸੋਨੇ ਦਾ ਭਾਰ ਕਿੰਨਾ ਹੈ, ਉਸ ਵਿੱਚ ਕਿਸੇ ਹੋਰ ਧਾਤੂ ਦੀ ਕਿੰਨੀ ਮਿਲਾਵਟ ਹੈ, ਸ਼ੁੱਧਤਾ, ਕਿੰਨੀ ਕਾਟ ਕੱਟੀ ਗਈ ਹੈ, ਇਸ ਦਾ ਪੂਰਾ ਵੇਰਵਾ ਦਿੱਤਾ ਜਾਣ ਲੱਗਾ ਹੈ। ਹਾਲਮਾਰਕ ਨਾਲ ਸੋਨੇ ਦੀ ਖਰੀਦ ’ਚ ਸਪੱਸ਼ਟਤਾ ਆ ਗਈ ਹੈ। ਇਸ ਲਈ ਪ੍ਰਤੀ ਦਿਨ ਵੱਡੀ ਮਾਤਰਾ ’ਚ ਪੁਰਾਣੇ ਸੋਨੇ ਦੇ ਬਦਲੇ ਨਵਾਂ ਹਾਲਮਾਰਕ ਵਾਲਾ ਸੋਨਾ ਲਿਆ ਜਾਣ ਲੱਗਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਖੁਦ ਬਲੂਸਟੋਨ ਗੋਲਡ ਐਕਸਚੇਂਜ ਨੂੰ ਉਤਸ਼ਾਹਿਤ ਕਰ ਰਿਹਾ ਹੈ ਅਤੇ ਬਿਨਾਂ ਕਿਸੇ ਫ਼ੀਸ ਦੇ ਸੋਨਾ ਤਬਦੀਲ ਕੀਤਾ ਜਾ ਰਿਹਾ ਹੈ। ਦੇਸ਼ ’ਚ ਹਾਲਮਾਰਕ ਦੇ ਨਿਯਮਾਂ ਨੂੰ ਲੈ ਕੇ ਵੀ ਪੁਰਾਣਾ ਸੋਨਾ ਬਦਲਣ ਦਾ ਸਿਲਸਿਲਾ ਚੱਲਿਆ ਹੈ। ਬਿਊਰੋ ਆਫ਼ ਇੰਡੀਅਨ ਸਟੈਂਡਰਡ ਅਨੁਸਾਰ ਜੇ ਕਿਸੇ ਕੋਲ ਬਿਨਾਂ ਹਾਲਮਾਰਕ ਦੇ ਪੁਰਾਣੇ ਗਹਿਣੇ ਹਨ ਤਾਂ ਉਨ੍ਹਾਂ ਨੂੰ ਇਸ ’ਤੇ ਹਾਲਮਾਰਕਿੰਗ ਕਰਾਉਣਾ ਪਵੇਗਾ।

ਭਾਰਤ ’ਚ ਸੋਨਾ- 24000 ਟਨ

ਭਾਰਤੀ ਔਰਤਾਂ ਕੋਲ ਸੋਨਾ- 21,000 ਟਨ (ਦੁਨੀਆ ਦੇ ਸੋਨੇ ਦਾ 11 ਫ਼ੀਸਦੀ ਹਿੱਸਾ)

ਸੋਨੇ ’ਚ ਨਿਵੇਸ਼- ਕੁਲ ਬੱਚਤ ਦਾ 11 ਫ਼ੀਸਦੀ

ਸੋਨੇ ਦਾ 80 ਫ਼ੀਸਦੀ ਗਹਿਣਿਆਂ ਦੇ ਰੂਪ ’ਚ ਬੈਂਕਾਂ ਕੋਲ ਸੋਨਾ- ਲਗਭਗ 800 ਟਨ

ਮੰਦਰਾਂ ਕੋਲ ਸੋਨਾ- 2500 ਟਨ

ਲਾੜੀਆਂ ਲਈ ਔਸਤਨ ਸੋਨੇ ਦੀ ਖਰੀਦ- 200 ਗ੍ਰਾਮ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News