ਪ੍ਰਿਅੰਕਾ ਦੀ ਨਿਯੁਕਤੀ ਤੋਂ ਇਕ ਮਹੀਨੇ ਅੰਦਰ ਯੂ. ਪੀ. ''ਚ ਬੂਥ ਵਰਕਰਾਂ ਦੀ ਗਿਣਤੀ ਦੋ ਲੱਖ ਵਧੀ

Sunday, Mar 10, 2019 - 12:37 PM (IST)

ਪ੍ਰਿਅੰਕਾ ਦੀ ਨਿਯੁਕਤੀ ਤੋਂ ਇਕ ਮਹੀਨੇ ਅੰਦਰ ਯੂ. ਪੀ. ''ਚ ਬੂਥ ਵਰਕਰਾਂ ਦੀ ਗਿਣਤੀ ਦੋ ਲੱਖ ਵਧੀ

ਜਲੰਧਰ (ਧਵਨ)— ਕਾਂਗਰਸ 'ਚ ਪ੍ਰਿਅੰਕਾ ਗਾਂਧੀ ਨੂੰ ਪਾਰਟੀ ਦਾ ਕੌਮੀ ਜਨਰਲ ਸਕੱਤਰ ਨਿਯੁਕਤ ਕੀਤੇ ਜਾਣ ਪਿੱਛੋਂ ਉੱਤਰ ਪ੍ਰਦੇਸ਼ ਦੇ ਕਾਂਗਰਸੀ ਵਰਕਰਾਂ 'ਚ ਇਕ ਨਵਾਂ ਉਤਸ਼ਾਹ ਪੈਦਾ ਹੋਇਆ ਹੈ। ਇਕੱਲੇ ਉੱਤਰ ਪ੍ਰਦੇਸ਼ 'ਚ ਹੀ ਬੂਥ ਪੱਧਰ 'ਤੇ ਰਜਿਸਟਰਡ ਕਾਂਗਰਸੀ ਵਰਕਰਾਂ ਦੀ ਗਿਣਤੀ 2 ਲੱਖ ਵੱਧ ਗਈ ਹੈ।  ਜੇ ਦੇਸ਼ 'ਚ ਰਜਿਸਟਰਡ ਬੂਥ ਪੱਧਰੀ ਵਰਕਰਾਂ ਦੀ ਗਿਣਤੀ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਕ ਮਹੀਨੇ ਅੰਦਰ ਦੇਸ਼ 'ਚ 10 ਲੱਖ ਕਾਂਗਰਸ ਦੇ ਬੂਥ ਵਰਕਰ ਬਣੇ ਹਨ। 

ਉੱਤਰ ਪ੍ਰਦੇਸ਼ 'ਚ ਅਜੇ ਤੱਕ ਕਾਂਗਰਸ ਦੇ ਬੂਥ ਪੱਧਰ ਦੇ ਵਰਕਰਾਂ ਦੀ ਗਿਣਤੀ ਡੇਢ ਲੱਖ ਹੀ ਸੀ ਜੋ ਪਿਛਲੇ ਇਕ ਮਹੀਨੇ ਅੰਦਰ ਪ੍ਰਿਅੰਕਾ ਦੇ ਸਰਗਰਮ ਸਿਆਸਤ 'ਚ ਆਉਣ ਪਿੱਛੋਂ ਵੱਧ ਕੇ ਸਾਢੇ ਤਿੰਨ ਲੱਖ ਹੋ ਗਈ ਹੈ। ਉੱਤਰ ਪ੍ਰਦੇਸ਼ ਤੋਂ ਬਾਅਦ ਕਰਨਾਟਕ ਅਜਿਹਾ ਸੂਬਾ ਹੈ ਜਿੱਥੇ ਕਾਂਗਰਸ ਦੇ ਬੂਥ ਪੱਧਰ ਦੇ ਵਰਕਰਾਂ ਦੀ ਗਿਣਤੀ 'ਚ ਢਾਈ ਲੱਖ ਤਕ ਦਾ ਵਾਧਾ ਦਰਜ ਕੀਤਾ ਗਿਆ। ਕਰਨਾਟਕ 'ਚ ਬੂਥ ਪੱਧਰ ਦੇ ਵਰਕਰਾਂ ਦੀ ਗਿਣਤੀ 54 ਲੱਖ ਸੀ। ਇਸ 'ਚ ਢਾਈ ਲੱਖ ਦਾ ਵਾਧਾ ਹੋਇਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਪ੍ਰਿਅੰਕਾ ਗਾਂਧੀ ਦੇ ਆਉਣ ਪਿਛੋਂ ਕਾਂਗਰਸ ਪਾਰਟੀ ਦੇ ਵਰਕਰਾਂ ਅੰਦਰ ਇਕ ਨਵਾਂ ਉਤਸ਼ਾਹ ਪੈਦਾ ਹੋਇਆ ਹੈ।


author

shivani attri

Content Editor

Related News