ਸੰਜੇ ਗਾਂਧੀ ਨੂੰ ਪਿਤਾ ਦੱਸਣ ਵਾਲੀ ਪ੍ਰਿਯਾ ਪਾਲ ਦੀ ਮਾਂ ਸੀ.ਐੱਮ.ਸੀ. ਲੁਧਿਆਣਾ ''ਚ ਰਹਿ ਚੁੱਕੀ ਹੈ ਪ੍ਰੋਫੈਸਰ

Saturday, Jul 15, 2017 - 01:27 AM (IST)

ਜਲੰਧਰ— ਸਵ. ਕਾਂਗਰਸੀ ਆਗੂ ਸੰਜੇ ਗਾਂਧੀ ਦੀ ਜੈਵਿਕ ਬੇਟੀ ਹੋਣ ਦਾ ਕੁਝ ਦਿਨ ਪਹਿਲਾਂ ਦਾਅਵਾ ਕਰਨ ਵਾਲੀ ਪ੍ਰਿਯਾ ਸਿੰਘ ਪਾਲ ਦੀ ਮਾਤਾ ਸ਼ੀਲਾ ਸਿੰਘ ਪਾਲ ਸੀ.ਐੱਮ.ਸੀ. ਲੁਧਿਆਣਾ 'ਚ ਡਾ. ਵਜੋਂ ਆਪਣੀਆਂ ਸੇਵਾਵਾਂ ਦਿੰਦੀ ਰਹੀ ਹੈ। ਡਾ. ਸ਼ੀਲਾ ਪਾਲ ਦਾ ਦਿਹਾਂਤ 2001 'ਚ ਹੋ ਗਿਆ ਸੀ। 12 ਸਤੰਬਰ 1916 ਨੂੰ ਜਨਮੀ ਡਾ. ਸ਼ੀਲਾ ਸਿੰਘ ਪਾਲ ਪੇਸ਼ੇ ਵਜੋਂ ਡਾਕਟਰ ਸੀ ਅਤੇ ਉਸ ਨੇ ਏਸ਼ੀਆ ਦਾ ਸਭ ਤੋਂ ਵੱਡਾ ਅਤੇ ਦਿੱਲੀ ਦਾ ਪਹਿਲਾ ਬੱਚਿਆਂ ਦਾ ਹਸਪਤਾਲ (ਕਲਾਵਤੀ ਸਰਨ ਚਿਲਡਰਨਸ ਹਾਸਪਿਟਲ) ਦੀ ਸਥਾਪਨਾ 1956 'ਚ ਖੋਲ੍ਹਿਆ ਸੀ। ਉਸ ਨੇ ਰਿਟਾਇਰ ਹੋਣ ਤੋਂ ਬਾਅਦ ਲੁਧਿਆਣਾ ਦੇ ਸੀ.ਐੱਮ.ਸੀ. ਹਸਪਤਾਲ 'ਚ ਬਤੌਰ ਸੇਵਾਵਾਂ ਦੇਣੀਆਂ ਸੁਰੂ ਕਰ ਦਿੱਤੀਆਂ ਸੀ।
ਜ਼ਿਕਰਯੋਗ ਹੈ ਕਿ ਸ਼ੀਲਾ ਪਾਲ ਵੱਲੋਂ ਗੋਦ ਲਈ ਗਈ ਪ੍ਰਿਯਾ ਸਿੰਘ ਪਾਲ ਨੇ ਬੀਤੇ ਦਿਨੀਂ ਸੰਜੇ ਗਾਂਧੀ ਨੂੰ ਆਪਣਾ ਜੈਵਿਕ ਪਿਤਾ ਦੱਸਿਆ ਸੀ ਅਤੇ ਇਸ ਦਾਅਵੇ ਦੀ ਪੁਸ਼ਟੀ ਲਈ ਉਸ ਨੇ ਡੀ.ਐੱਨ.ਏ. ਟੈਸਟ ਕਰਵਾਉਣ ਦੀ ਮੰਗ ਕੀਤੀ ਸੀ। ਕਾਰਪੋਰੇਟ ਜਗਤ ਨਾਲ ਸਬੰਧ ਰੱਖਣ ਵਾਲੀ ਪਾਲ ਇਸ ਤੋਂ ਪਹਿਲਾਂ 'ਸ਼ਿਸ਼ੂ ਭਵਨ' ਅਤੇ 'ਨਿਰਮਲ ਛਾਇਆ' ਦੇ ਖਿਲਾਫ ਦਰਜ ਕਰਵਾਈ ਸ਼ਿਕਾਇਤ 'ਚ ਕਿਹਾ ਕਿ ਇਨ੍ਹਾਂ ਦੋਵਾਂ ਸੰਸਥਾਵਾਂ ਨੇ ਉਸ ਦੇ ਮਾਤਾ-ਪਿਤਾ ਦੀ ਪਛਾਣ ਲੁਕੋ ਕੇ ਗੋਦ ਲੈਣ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਇਸ ਸਾਰੇ ਮਾਮਲੇ ਦੇ ਲਗਾਤਾਰ ਮੀਡੀਆ 'ਚ ਛਾਏ ਰਹਿਣ ਦੇ ਬਾਵਜੂਦ ਸੰਜੇ ਗਾਂਧੀ ਦੇ ਪੁੱਤਰ ਵਰੂਣ ਅਤੇ ਮੇਨਿਕਾ ਗਾਂਧੀ ਨੇ ਅੱਜ ਤੱਕ ਚੁੱਪੀ ਧਾਰੀ ਹੋਈ ਹੈ।


Related News