ਹਰਜਿੰਦਰ ਸਿੰਘ ਧਾਮੀ ਦਾ ਵੱਡਾ ਇਲਜ਼ਾਮ, ਕਿਹਾ- 'SGPC ਮੈਂਬਰਾਂ ਨੂੰ ਖਰੀਦਣ ਦੀ ਹੋ ਰਹੀ ਕੋਸ਼ਿਸ਼'

Friday, Oct 25, 2024 - 12:55 PM (IST)

ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਐੱਸ. ਜੀ. ਪੀ. ਸੀ. ਚੋਣਾਂ ਹਮੇਸ਼ਾ ਹੀ ਹੁੰਦੀਆਂ ਹਨ ਅਤੇ ਸਾਲ ਬਾਅਦ ਅਹੁਦੇਦਾਰ ਚੁਣੇ ਜਾਂਦੇ ਹਨ, ਪਰ ਲੜਾਈ ਅਕਾਲੀ ਨਾਲ ਅਕਾਲੀ ਦੀ ਰਹੀ ਹੈ। ਇਕ ਧੜਾ ਇਕ ਪਾਸੇ ਹੋ ਗਿਆ ਤੇ ਦੂਜਾ ਧੜਾ ਦੂਜੇ ਪਾਸੇ ਹੋ ਗਿਆ। ਇਸ ਤਰ੍ਹਾਂ ਕਦੀ ਨਹੀਂ ਸੀ ਹੋਇਆ ਕਿ ਸਰਕਾਰਾਂ ਦੀ ਮਦਦ ਲਈ ਜਾਵੇ ਜਾਂ ਸਰਕਾਰਾਂ ਇਨ੍ਹਾਂ ਮੁੱਦਿਆਂ 'ਤੇ ਘੁੱਸਪੈਠ ਕਰਨ। ਉਨ੍ਹਾਂ ਕਿਹਾ ਐੱਸ. ਜੀ. ਪੀ. ਸੀ. 'ਤੇ ਕਬਜ਼ਾ ਕਰਨ ਲਈ ਵਿਰੋਧੀ ਧਿਰਾਂ ਇਕੱਠੀਆਂ ਹੋ ਗਈਆਂ ਹਨ। 

ਇਹ ਵੀ ਪੜ੍ਹੋ- SGPC ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ

ਧਾਮੀ ਨੇ ਇਲਜ਼ਾਮ ਲਗਾਇਆ ਕਿ ਇਕ ਸਾਂਸਦ ਵੱਲੋਂ ਮੈਂਬਰਾਂ ਨੂੰ ਫੋਨ ਕੀਤੇ ਜਾ ਰਹੇ ਨੇ ਅਤੇ ਪੈਸਿਆਂ ਦਾ ਵੀ ਲਾਲਚ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਮੈਂ ਮੈਂਬਰਾਂ ਦੀ ਦਾਤ ਦਿੰਦਾ ਹਾਂ ਜਿਨ੍ਹਾਂ ਨੇ ਕਿਹਾ ਲੈ ਜਾਓ ਆਪਣਾ ਪੈਸਾ ਸਾਡੇ ਕੋਲ 10 ਨਹੁੰਆਂ ਦੀ ਕਿਰਤ ਕਮਾਈ ਬਹੁਤ ਹੈ। ਉਨ੍ਹਾਂ ਕਿਹਾ ਇਨ੍ਹਾਂ ਸਾਰੀਆਂ ਸਰਕਾਰਾਂ ਨੂੰ ਪੁੱਛਦਾ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਦਖਲ ਅੰਦਾਜ਼ੀ ਕਿਉਂ ਕੀਤੀ ਜਾ ਰਹੀ ਹੈ। ਉਨ੍ਹਾਂ ਵਿਰੋਧੀਆਂ ਨੂੰ ਕਿਹਾ ਕਿ ਅੱਗ 'ਚ ਹੱਥ ਨਾ ਪਾਓ , ਗੁਰਦੁਆਰਿਆਂ ਦਾ ਪ੍ਰਬੰਧ ਐੱਸ. ਜੀ. ਪੀ. ਸੀ. ਕੋਲ ਹੀ ਰਿਹਾ ਹੈ। ਉਨ੍ਹਾਂ ਕਿਹਾ ਮੈਨੂੰ ਵਿਸ਼ਵਾਸ ਹੈ ਖਲਾਸਾ ਪੰਥ ਕਦੇ ਵੀ ਬਾਹਰੀ ਤਾਕਤਾਂ ਨੂੰ ਅੱਗੇ ਨਹੀਂ ਆਉਣ ਦੇਵੇਗਾ।  

ਇਹ ਵੀ ਪੜ੍ਹੋ- ਕਰਵਾਚੌਥ 'ਤੇ ਮਹਿੰਦੀ ਲਗਵਾ ਰਹੀ ਔਰਤ 'ਤੇ ਚੜ੍ਹਾ 'ਤਾ ਟਰੈਕਟਰ

ਧਾਮੀ ਨੇ ਅੱਗੇ ਬੋਲਦਿਆਂ ਕਿਹਾ ਕਿ ਪਟਨਾ ਸਾਹਿਬ ਦਾ ਵੀ ਪ੍ਰਬੰਧ  ਐੱਸ. ਜੀ. ਪੀ. ਸੀ. ਕੋਲ ਹੁੰਦਾ ਸੀ ਅਤੇ ਹਜ਼ੂਰ ਸਾਹਿਬ 'ਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 5 ਮੈਂਬਰ ਰਹੇ ਹਨ। ਉਨ੍ਹਾਂ ਕਿਹਾ ਭਾਜਪਾ ਨਾਲ ਸਾਂਝ ਪਾਉਣ ਵਾਲਿਆਂ ਦੇ ਮੇਰੇ ਕੋਲ ਪੁਖਤਾ ਸਬੂਤ ਹਨ ਪਰ ਉਸ ਧੜੇ ਦਾ ਨਾਂ ਲੈਣ ਦੀ ਲੋੜ ਨਹੀਂ ਹੈ। 

ਇਹ ਵੀ ਪੜ੍ਹੋ-  ਫਰੀਦਕੋਟ ਵਾਲਿਆਂ ਲਈ ਖਾਸ ਖ਼ਬਰ, ਬਿਜਲੀ ਵਿਭਾਗ ਜਾਰੀ ਕੀਤੀ ਅਹਿਮ ਜਾਣਕਾਰੀ

ਐਡਵੋਕੇਟ ਧਾਮੀ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦਿਆਂ ਕਿਹਾ ਕਿ ਜਦੋਂ ਕੋਈ ਸਿੱਖ ਪੰਥ ਦੀ ਗੱਲ ਆਵੇ ਤਾਂ ਇਹ ਅੱਖਾਂ ਮੀਚ ਲੈਂਦੇ ਹਨ। ਇਸ ਦੌਰਾਨ ਉਨ੍ਹਾਂ ਨੇ 28 ਤਰੀਕ ਦੀ ਹੋਣ ਵਾਲੀ ਐੱਸ. ਜੀ. ਪੀ. ਸੀ. ਚੋਣ ਦੇ ਉਮੀਦਵਾਰ ਐਲਾਨੇ ਜਾਣ 'ਤੇ ਅਕਾਲੀ ਦਲ ਦੀ ਲਿਡਰਸ਼ਿਪ ਦਾ ਧੰਨਵਾਦ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News