ਡੂੰਘਾ ਹੋਇਆ ਪੰਜਾਬ ''ਚ ਬਿਜਲੀ ਸੰਕਟ! ਦਰਜ਼ਨਾਂ ਪਿੰਡਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ

Sunday, Jul 26, 2026 - 06:59 PM (IST)

ਡੂੰਘਾ ਹੋਇਆ ਪੰਜਾਬ ''ਚ ਬਿਜਲੀ ਸੰਕਟ! ਦਰਜ਼ਨਾਂ ਪਿੰਡਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ

ਨੂਰਪੁਰਬੇਦੀ (ਸੰਜੀਵ ਭੰਡਾਰੀ)-ਬਿਜਲੀ ਮੁਲਾਜ਼ਮਾਂ ਦੀ ਲਗਾਤਾਰ 6 ਦਿਨਾਂ ਤੋਂ ਚੱਲ ਰਹੀ ਹੜਤਾਲ ਕਾਰਨ ਨੂਰਪੁਰਬੇਦੀ ਦੇ ਪੇਂਡੂ ਖੇਤਰ 'ਚ ਬਿਜਲੀ ਸੰਕਟ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਜਿਸ ਦੇ ਚੱਲਦਿਆਂ 66 ਕੇ.ਵੀ. ਸਬ-ਸਟੇਸ਼ਨ ਨਲਹੋਟੀ ਅਧੀਨ ਆਉਂਦੇ ਪਿੰਡ ਪਲਾਟਾ ਅਤੇ ਭੰਗਲਾਂ ਦੇ 11 ਕੇ. ਵੀ. ਫੀਡਰ ਨਾਲ ਜੁੜ੍ਹੇ ਕਰੀਬ 1 ਦਰਜਨ ਪਿੰਡਾਂ ਦੀ ਬੀਤੀ ਦੁਪਹਿਰ ਤੋਂ ਬਿਜਲੀ ਬੰਦ ਰਹਿਣ ਕਾਰਨ ਬੀਤੇ ਦਿਨ ਦੂਜੇ ਦਿਨ ਵੀ ਸਪਲਾਈ ਬਹਾਲ ਨਾ ਹੋਣ ’ਤੇ ਸੈਂਕੜੇ ਘਰਾਂ ਦੇ ਲੋਕਾਂ ਨੇ ਸਮੁੱਚੀ ਰਾਤ ਜਾਗ ਕੇ ਕੱਟੀ। ਇਨ੍ਹਾਂ ਹਾਲਾਤਾਂ ਦੌਰਾਨ ਨਾ ਸੈਂਕੜੇ ਘਰਾਂ ਦੇ ਲੋਕਾਂ ਨੂੰ ਨਾ ਸਿਰਫ਼ ਪੀਣ ਵਾਲੇ ਪਾਣੀ ਦੀ ਕਮੀ ਨਾਲ ਨਿਪਟਣਾ ਪਿਆ ਬਲਕਿ ਲੋਕ ਗਰਮੀ ਨਾਲ ਵੀ ਬੇਹਾਲ ਹੋਏ।

ਪ੍ਰਾਪਤ ਜਾਣਕਾਰੀ ਮੁਤਾਬਕ 25 ਜੁਲਾਈ ਨੂੰ ਸ਼ਾਮੀਂ ਕਰੀਬ 5.50 ਵਜੇ ਭੰਗਲਾਂ ਫੀਡਰ ਦੀ ਬਿਜਲੀ ਸਪਲਾਈ ਅਚਾਨਕ ਬੰਦ ਹੋ ਗਈ। ਜਦਕਿ ਇਸ ਤੋਂ ਕੁਝ ਸਮਾਂ ਪਹਿਲਾਂ ਦੁਪਹਿਰ ਕਰੀਬ 3.40 ਵਜੇ ਪਲਾਟਾ ਫੀਡਰ ਦੀ ਬਿਜਲੀ ਵੀ ਗੁੱਲ ਹੋ ਗਈ। ਉਕਤ ਦੋਵੇਂ ਫੀਡਰਾਂ ਨਾਲ ਜੁੜ੍ਹੇ ਕਰੀਬ 1 ਦਰਜਨ ਪਿੰਡਾਂ ’ਚ ਬਿਜਲੀ ਸਪਲਾਈ ਬੰਦ ਹੋਣ ’ਤੇ ਲੋਕਾਂ ਵੱਲੋਂ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਗਈ।ਮਗਰ ਸਮੁੱਚੇ ਮੁਲਾਜ਼ਮਾਂ ਦੇ ਹੜਤਾਲ ’ਤੇ ਹੋਣ ਕਾਰਨ ਸਪਲਾਈ ਬਹਾਲ ਨਾ ਹੋਣ ਕਾਰਨ ਉਕਤ ਪਿੰਡ ਹਨ੍ਹੇਰੇ ’ਚ ਡੁੱਬ ਗਏ ਅਤੇ ਲੋਕਾਂ ਨੂੰ ਸਮੁੱਚੀ ਰਾਤ ਬਿਨ੍ਹਾਂ ਬਿਜਲੀ ਤੋਂ ਗੁਜ਼ਾਰਨ ਲਈ ਮਜ਼ਬੂਰ ਹੋਣਾ ਪਿਆ।

ਇਹ ਵੀ ਪੜ੍ਹੋ: Punjab: ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਜਵਾਨ ਪੁੱਤ! ਇਸ ਹਾਲ 'ਚ ਵੇਖ ਕੇ ਮਾਪਿਆਂ ਦੇ ਉੱਡੇ ਹੋਸ਼

ਦੂਜੇ ਦਿਨ 12 ’ਚੋਂ ਕੇਵਲ 3 ਪਿੰਡਾਂ ਦੀ ਹੀ 16 ਘੰਟੇ ਬਾਅਦ ਬਿਜਲੀ ਬਹਾਲ ਹੋ ਸਕੀ 
ਉਕਤ ਦੋਵੇਂ ਫੀਡਰਾਂ ਦੇ ਅਚਾਨਕ ਇਕ-ਇਕ ਕਰਕੇ ਬੰਦ ਹੋ ਜਾਣ ਕਾਰਨ ਕਾਹਨਪੁਰ ਖੂਹੀ, ਭਨੂੰਹਾਂ, ਸਮੁੰਦੜੀਆਂ, ਪਲਾਟਾ, ਹਰੀਪੁਰ, ਸਪਾਲਵਾਂ ਅਤੇ ਭੰਗਲਾਂ ਸਮੇਤ ਕਰੀਬ 12 ਪਿੰਡਾਂ ’ਚ ਪੂਰੀ ਤਰ੍ਹਾਂ ਬਿਜਲੀ ਠੱਪ ਰਹੀ, ਜਿਸ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ। ਇਨ੍ਹਾਂ ਹਾਲਾਤ ਕਾਰਨ ਦੂਜੇ ਦਿਨ ਵੀ 12 ’ਚੋਂ 9 ਪਿੰਡਾਂ ਦੀ ਦੁਪਹਿਰ ਤੱਕ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ ਸੀ। ਜਦਕਿ ਸਿਰਫ਼ 3 ਪਿੰਡਾਂ ਦੀ ਹੀ ਸਵੇਰੇ 10 ਵਜੇ ਤੱਕ 16 ਘੰਟਿਆਂ ਬਾਅਦ ਬਿਜਲੀ ਸਪਲਾਈ ਚਾਲੂ ਹੋ ਸਕੀ ਸੀ। ਇਸ ਦੌਰਾਨ ਬਿਜਲੀ ਸਪਲਾਈ ’ਚ ਵਿਘਨ ਪੈਣ ਕਾਰਨ ਉਕਤ ਪਿੰਡਾਂ ’ਚ ਪੀਣ ਵਾਲੇ ਪਾਣੀ ਦੀਆਂ ਸਕੀਮਾਂ ਵੀ ਠੱਪ ਹੋ ਗਈਆਂ, ਜਿਸ ਕਾਰਨ ਵਸਨੀਕਾਂ ਨੂੰ ਪਾਣੀ ਦੀ ਕਮੀ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਜਿੱਥੇ ਲੋਕਾਂ ਨੇ ਪੂਰੀ ਰਾਤ ਭਿਆਨਕ ਗਰਮੀ ਦੌਰਾਨ ਜਾਗਦੇ ਹੋਏ ਬਿਤਾਈ, ਉੱਥੇ ਹੀ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਨਾਗਰਿਕਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਝੱਲਣੀ ਪਈ। ਬਿਜਲੀ ਬੰਦ ਰਹਿਣ ਕਾਰਨ ਦੂਜੇ ਦਿਨ ਵੀ ਉਕਤ ਪਿੰਡਾਂ ਦੇ ਲੋਕਾਂ ਦੇ ਰੋਜ਼ਾਨਾ ਦੇ ਕੰਮ ਪ੍ਰਭਾਵਿਤ ਹੋਏ ਦੁਕਾਨਦਾਰਾਂ ਦੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਰਹੇ।

ਇਹ ਵੀ ਪੜ੍ਹੋ: ਸ਼੍ਰੀ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ Good News! ਰੇਲਵੇ ਨੇ ਲਿਆ ਵੱਡਾ ਫ਼ੈਸਲਾ

ਅੱਡਾ ਕਾਹਨਪੁਰ ਖੂਹੀ ਵਿਖੇ ਇਕੱਠੇ ਹੋਏ ਦੁਕਾਨਦਾਰਾਂ ਤੇ ਖ਼ਪਤਕਾਰਾਂ ਨੇ ਰੋਸ ਜਤਾਇਆ 
ਅੱਡਾ ਕਾਹਨਪੁਰ ਖੂਹੀ ਵਿਖੇ ਇਕੱਠੇ ਹੋਏ ਦੁਕਾਨਦਾਰਾਂ ਅਤੇ ਬਿਜਲੀ ਖਪਤਕਾਰਾਂ ਨੇ ਪਾਵਰਕਾਮ ਵਿਭਾਗ ਖ਼ਿਲਾਫ਼ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਦੂਜਾ ਮੌਕਾ ਹੈ ਜਦੋਂ ਉਕਤ ਪਿੰਡਾਂ ’ਚ ਸਮੁੱਚੀ ਰਾਤ ਬਿਜਲੀ ਸਪਲਾਈ ਬੰਦ ਰਹੀ ਹੈ। ਇਸ ਮੌਕੇ ਹਾਜ਼ਰ ਗੁਰਮੀਤ ਸਿੰਘ, ਜਸਵੰਤ ਸਿੰਘ ਸਾਬਕਾ ਸਰਪੰਚ, ਜਸਵੰਤ ਬੰਗਾ ਸੁਖਦੇਵ ਸਿੰਘ ਬਾਮ, ਚਰਨਜੀਤ, ਇੰਦਰਜੀਤ, ਚੌ. ਨੰਦ ਲਾਲ ਤੇ ਬਲਵੀਰ ਚੰਦ ਸਮੇਤ ਅੱਡਾ ਕਾਹਨਪੁਰ ਖੂਹੀ ਦੇ ਦੁਕਾਨਦਾਰਾਂ ਅਤੇ ਖਪਤਕਾਰਾਂ ਨੇ ਕਿਹਾ ਕਿ ਪਾਵਰਕਾਮ ਕਰਮਚਾਰੀਆਂ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਕੋਈ ਹੋਰ ਢੰਗ ਤਰੀਕਾ ਅਪਣਾਉਣਾ ਚਾਹੀਦਾ ਹੈ। ਕਿਉਂਕਿ ਹੜਤਾਲ ਦੌਰਾਨ ਮੁਲਾਜ਼ਮਾਂ ਦੇ ਕੰਮ ’ਤੇੇ ਨਾ ਹੋਣ ਦੇੇ ਚੱਲਦਿਆਂ ਬਿਜਲੀ ਸਪਲਾਈ ਠੱਪ ਹੋਣ ’ਤੇ ਇਸਦਾ ਖਾਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਜਦਕਿ ਸਰਕਾਰ ਨੂੰ ਵੀ ਪਾਵਰਕਾਮ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਨ੍ਹਾਂ ਦੇ ਹੱਲ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਜੋ ਲੋਕ ਸੁੱਖ ਦਾ ਸਾਹ ਲੈ ਸਕਣ।

ਇਹ ਵੀ ਪੜ੍ਹੋ: ਪੰਜਾਬ 'ਚ ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ! ਝੱਲਣੀ ਪਵੇਗੀ ਵੱਡੀ ਮੁਸੀਬਤ

ਪਾਵਰਕਾਮ ਨੇ ਗਰਿੱਡ ਦੀ ਸੁਰੱਖਿਆ ਲਈ ਪੁਲਸ ਜਵਾਨਾਂ ਦੀ ਤਾਇਨਾਤੀ ਲਈ ਅਧਿਕਾਰੀਆਂ ਨੂੰ ਪੱਤਰ ਲਿਖਿਆ 
ਬਿਜਲੀ ਸੰਕਟ ਪੈਦਾ ਹੋਣ ਕਾਰਨ ਪ੍ਰਤੀਦਿਨ ਲੋਕਾਂ ਪਾਵਰਕਾਮ ਦਫ਼ਤਰ ਵਿਖੇ ਪਹੁੰਚ ਕੇ ਅਧਿਕਾਰੀਆਂ ਨਾਲ ਝਗੜਾ ਕੀਤੇ ਜਾਣ ਦੀਆਂ ਰਿਪੋਰਟਾਂ ਹਾਸਿਲ ਹੋ ਰਹੀਆਂ ਹਨ। ਜਿਸਦੇ ਚੱਲਦਿਆਂ ਪਾਵਰਕਾਮ ਅਧਿਕਾਰੀਆਂ ਨੇ ਪੁਲਸ ਅਧਿਕਾਰੀਆਂ ਨੂੰ ਗਰਿੱਡ ਦੀ ਸੁਰੱਖਿਆ ਲਈ ਪੁਲਸ ਜਵਾਨਾਂ ਦੀ ਤਾਇਨਾਤੀ ਕੀਤੇ ਜਾਣ ਸਬੰਧੀ ਪੱਤਰ ਲਿਖਿਆ ਹੈ। ਜ਼ਿਕਰਯੋਗ ਹੈ ਕਿ 66 ਕੇ.ਵੀ. ਸਬ ਸਟੇਸ਼ਨ ਨੂਰਪੁਰਬੇਦੀ ਨੂੰ 132 ਕੇ. ਵੀ. ਸਬ ਸਟੇਸ਼ਨ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਜਲੀ ਸਪਲਾਈ ਆਉਂਦੀ ਹੈ। ਜਿਸਨੂੰ ਅੱਗੇ 138 ਪਿੰਡਾਂ ਲਈ ਖੇਤਰ ’ਚ 2 ਹੋਰ ਚੱਲ ਰਹੇ 66 ਕੇ. ਵੀ. ਸਬ ਸਟੇਸ਼ਨ ਬਜਰੂੜ ਅਤੇ ਨਲਹੋਟੀ ਵਿਖੇ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ, ਜਿਸ ਕਰਕੇ ਇਨ੍ਹਾਂ ਹਾਲਾਤਾਂ ਦੇ ਚੱਲਦਿਆਂ ਉਕਤ ਗਰਿੱਡ ਦੀ ਹਿਫਾਜ਼ਤ ਬੇਹੱਦ ਜ਼ਰੂਰੀ ਹੋ ਜਾਂਦੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਲਗਾਤਾਰ 3 ਦਿਨ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ

2 ਪ੍ਰਾਈਵੇਟ ਕਰਮਚਾਰੀਆਂ ਨੂੰ ਰੂਪਨਗਰ ਤੋਂ ਬੁਲਾ ਕੇ ਕੰਮ ਚਲਾਇਆ ਜਾ ਰਿਹੈ : ਐੱਸ. ਡੀ. ਓ. ਰਾਜੇਸ਼ ਸ਼ਰਮਾ
ਇਸ ਸਬੰਧ ’ਚ ਪਾਵਰਕਾਮ ਦਫ਼ਤਰ ਨੂਰਪੁਰਬੇਦੀ ਦੇ ਐਸ.ਡੀ.ਓ. ਇੰਜੀਨੀਅਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਵਿਭਾਗ ਦੇ ਸਮੁੱਚੇ ਕਰਮਚਾਰੀ ਹੜਤਾਲ ’ਤੇ ਹਨ। ਜਿਸ ਕਾਰਨ ਉਨ੍ਹਾਂ ਵੱਲੋਂ ਰੂਪਨਗਰ ਤੋਂ ਪ੍ਰਾਈਵੇਟ ਠੇਕੇਦਾਰ ਦੇ 2 ਮੁਲਾਜ਼ਮ ਬੁਲਾ ਕੇ 138 ਪਿੰਡਾਂ ਦਾ ਕੰਮ ਚਲਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਉਹ ਇਨ੍ਹਾਂ ਹਾਲਾਤਾਂ ਦੇ ਬਾਵਜੂਦ 5 ਦਿਨਾਂ ਤੋਂ ਲਗਾਤਾਰ ਬਿਜਲੀ ਖਪਤਕਾਰਾਂ ਦੇ ਮਸਲੇ ਹੱਲ ਕਰਨ ’ਚ ਲੱਗੇ ਹੋਏ ਹਨ। ਮਗਰ ਫਿਰ ਵੀ ਲੋਕ ਦਫਤਰ ਵਿਖੇ ਪਹੁੰਚ ਕੇ ਬੇਵਜ੍ਹਾ ਝਗੜਾ ਕਰਦੇ ਹਨ। ਜਿਸ ਕਰਕੇ ਲੋਕ ਥੋੜਾ ਸਬਰ ਰੱਖਣ ਤੇ ਉਕਤ ਮੁਸ਼ਕਿਲ ਨੂੰ ਸਮਝਦੇ ਹੋਏ ਵਿਭਾਗ ਨੂੰ ਸਹਿਯੋਗ ਕਰਨ। ਉਨ੍ਹਾਂ ਆਖਿਆ ਕਿ ਉਕਤ ਬੰਦ ਪਏ ਦਰਜਨ ਪਿੰਡਾਂ ਦੀ ਬਿਜਲੀ ਸਪਲਾਈ ਨੂੰ ਬਹਾਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਅੱਜ ਸਵੇਰੇ ਕਰੀਬ 3 ਪਿੰਡਾਂ ਦੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ।ਜਦਕਿ ਬਾਕੀ ਪਿੰਡਾਂ ਦੀ ਬਿਜਲੀ ਸਪਲਾਈ ਵੀ ਦੁਪਹਿਰ ਤੱਕ ਬਹਾਲ ਕੀਤੇ ਜਾਣ ਦੀ ਉਮੀਦ ਹੈ।

ਇਹ ਵੀ ਪੜ੍ਹੋ:  ਮਰਨ ਤੋਂ ਬਾਅਦ ਵੀ 6 ਮਰੀਜ਼ਾਂ ਨੂੰ ਨਵਾਂ ਜੀਵਨ ਦੇਵੇਗਾ ਭਾਰਤੀ ਫ਼ੌਜ ਦਾ ਜਵਾਨ, ਬ੍ਰੇਨ ਸਟਰੋਕ ਦਾ ਹੋਇਆ ਸੀ ਸ਼ਿਕਾਰ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News