ਪਟਿਆਲਾ ਜ਼ਿਲ੍ਹੇ ’ਚ ਚੋਣ ਬੂਥਾਂ ਦੀ ਰੈਸ਼ਨੇਲਾਈਜ਼ੇਸ਼ਨ ਪ੍ਰਕਿਰਿਆ ਤੋਂ ਬਾਅਦ 121 ਚੋਣ ਸਟੇਸ਼ਨਾਂ ਦਾ ਵਾਧਾ

Wednesday, Sep 08, 2021 - 09:36 AM (IST)

ਪਟਿਆਲਾ (ਜੋਸਨ) : ਭਾਰਤ ਦੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ’ਤੇ 1200 ਤੋਂ ਵਧੇਰੇ ਵੋਟਰਾਂ ਦੀ ਗਿਣਤੀ ਵਾਲੇ ਚੋਣ ਬੂਥਾਂ ਦੀ ਰੈਸ਼ਨੇਲਾਈਜ਼ੇਸ਼ਨ ਪ੍ਰਕਿਰਿਆ ਮੁਕੰਮਲ ਕਰਨ ਉਪਰੰਤ ਵਧੀਕ ਡਿਪਟੀ ਕਮਿਸ਼ਨਰ (ਜ) ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਪੂਜਾ ਸਿਆਲ ਨੇ ਸਿਆਸੀ ਪਾਰਟੀਆਂ ਨਾਲ ਮੀਟਿੰਗ ਕਰ ਕੇ ਨੁਮਾਇੰਦਿਆਂ ਨੂੰ ਵਧੇ ਹੋਏ ਚੋਣ ਸਟੇਸ਼ਨਾਂ ਬਾਰੇ ਜਾਣਕਾਰੀ ਦਿੱਤੀ। ਗਰੇਵਾਲ ਨੇ ਮੀਟਿੰਗ ’ਚ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ 1200 ਵੋਟਰਾਂ ਦਾ ਅੰਕੜਾ ਪਾਰ ਕਰਨ ਅਤੇ 2 ਕਿਲੋਮੀਟਰ ਤੋਂ ਜ਼ਿਆਦਾ ਦੀ ਦੂਰੀ ਨੂੰ ਆਧਾਰ ਮੰਨਦੇ ਹੋਏ ਤਰਕਸੰਗਤਾ ਕੀਤੀ ਗਈ ਸੀ।

ਇਹ ਵੀ ਪੜ੍ਹੋ : ਮੋਹਾਲੀ 'ਚ ਵੱਡੀ ਵਾਰਦਾਤ, ਚੰਡੀਗੜ੍ਹ ਪੁਲਸ ਦੇ ਸੇਵਾਮੁਕਤ ਸਬ ਇੰਸਪੈਕਟਰ ਨੇ ਬੇਰਹਿਮੀ ਨਾਲ ਕਤਲ ਕੀਤੀ ਪਤਨੀ

ਇਸ ਰੈਸ਼ਨੇਲਾਈਜ਼ੇਸ਼ਨ ਪ੍ਰਕਿਰਿਆ ਬਾਅਦ ਜ਼ਿਲ੍ਹੇ ’ਚ 121 ਚੋਣ ਸਟੇਸ਼ਨਾਂ ਦਾ ਵਾਧਾ ਹੋਇਆ ਹੈ। ਇਸ ਨਾਲ ਹੁਣ ਮੌਜੂਦਾ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1663 ਤੋਂ ਵਧ ਕੇ 1784 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਚੋਣ ਬੂਥਾਂ ’ਤੇ ਵੋਟਰਾਂ ਲਈ ਲੋੜੀਂਦੀਆਂ ਸਹੂਲਤਾਂ ਉਪਲੱਬਧ ਕਰਵਾਉਣ ਦਾ ਖਿਆਲ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਕਿ ਮਿਤੀ 1 ਜਨਵਰੀ 2022 ਨੂੰ ਆਧਾਰ ਮੰਨਦੇ ਹੋਏ 18 ਸਾਲ ਦੀ ਉਮਰ ਪੂਰੀ ਕਰਦੇ ਨਾਗਰਿਕਾਂ ਦੀਆਂ ਨਵੀਂਆਂ ਵੋਟਾਂ ਮਿਤੀ 1 ਨਵੰਬਰ ਤੋਂ 30 ਨਵੰਬਰ ਤੱਕ ਬਣਾਈਆਂ ਜਾਣਗੀਆਂ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸਰਕਾਰ ਵੱਲੋਂ ਦਿੱਤਾ ਗਿਆ ਤੋਹਫ਼ਾ

ਇਸ ਤੋਂ ਇਲਾਵਾ ਜਿਹੜੇ ਵੋਟਰ ਹੁਣ ਹੀ 18 ਸਾਲ ਦੀ ਉਮਰ ਪੂਰੀ ਕਰਦੇ ਹਨ, ਉਹ ਐੱਨ. ਵੀ. ਐੱਸ. ਪੀ. ਪੋਰਟਲ ’ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਨੇ ਸਿਆਸੀ ਪਾਰਟੀਆਂ ਨੂੰ ਚੋਣ ਬੂਥ ਵਾਰ ਮਰ ਚੁੱਕੇ ਜਾਂ ਪਤਾ ਬਦਲ ਚੁੱਕੇ ਵੋਟਰਾਂ ਦੀ ਜਾਣਕਾਰੀ ਵੀ ਜ਼ਿਲ੍ਹਾ ਚੋਣ ਦਫ਼ਤਰ ਨੂੰ ਮੁਹੱਈਆ ਕਰਵਾਉਣ ਲਈ ਕਿਹਾ।

ਇਹ ਵੀ ਪੜ੍ਹੋ : ਲੁਧਿਆਣਾ 'ਚ ਖ਼ੌਫ਼ਨਾਕ ਵਾਰਦਾਤ, ਮੋਬਾਇਲ ਖੋਹ ਰਹੇ ਬਦਮਾਸ਼ਾਂ ਨੇ ਨਾਬਾਲਗ ਮੁੰਡੇ ਦੇ ਢਿੱਡ 'ਚ ਮਾਰਿਆ ਚਾਕੂ

ਮੀਟਿੰਗ ’ਚ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਨੁਮਾਇੰਦੇ ਅਤੇ ਚੋਣ ਤਹਿਸੀਲਦਾਰ ਰਾਮ ਜੀ ਲਾਲ ਵੀ ਮੌਜੂਦ ਸਨ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News