ਅੰਮ੍ਰਿਤਸਰ ਦੀ ਪੁਲਸ ਲਾਈਨ 'ਚ ਫੈਲੀ ਸਨਸਨੀ, ਪੁਲਸ ਮੁਲਾਜ਼ਮ ਦੀ ਗੋਲ਼ੀ ਲੱਗਣ ਨਾਲ ਮੌਤ

Wednesday, Nov 11, 2020 - 06:20 PM (IST)

ਅੰਮ੍ਰਿਤਸਰ ਦੀ ਪੁਲਸ ਲਾਈਨ 'ਚ ਫੈਲੀ ਸਨਸਨੀ, ਪੁਲਸ ਮੁਲਾਜ਼ਮ ਦੀ ਗੋਲ਼ੀ ਲੱਗਣ ਨਾਲ ਮੌਤ

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੀ ਪੁਲਸ ਲਾਈਨ ਵਿਚ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਅਚਾਨਕ ਗੋਲ਼ੀ ਚੱਲਣ ਨਾਲ ਇਕ ਪੁਲਸ ਮੁਲਾਜ਼ਮ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦਰਅਸਲ ਡਿਊਟੀ 'ਤੇ ਆਇਆ ਰਾਜਿੰਦਰ ਸਿੰਘ ਜਦੋਂ ਆਪਣੀ ਸਰਕਾਰੀ ਰਾਈਫਲ ਸਾਫ਼ ਕਰ ਰਿਹਾ ਸੀ ਤਾਂ ਰਾਈਫਲ 'ਚੋਂ ਅਚਾਨਕ ਗੋਲ਼ੀ ਚੱਲ ਗਈ ਅਤੇ ਗੋਲ਼ੀ ਲੱਗਣ ਕਾਰਣ ਰਾਜਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ :  ਆਪਣੇ ਆਪ ਨੂੰ ਗੁਰੂ ਸਾਹਿਬ ਦਾ ਅਵਤਾਰ ਦੱਸਣ ਵਾਲੇ ਪਾਖੰਡੀ ਮਲਕੀਤ 'ਤੇ ਵੱਡੀ ਕਾਰਵਾਈ

ਮਿਲੀ ਜਾਣਕਾਰੀ ਮੁਤਾਬਕ ਰਾਜਿੰਦਰ ਦਾ ਕੁਝ ਸਮਾਂ ਪਹਿਲਾਂ ਹੀ ਦਿਮਾਗ ਦਾ ਆਪਰੇਸ਼ਨ ਹੋਇਆ ਸੀ। ਅੱਜ ਅਚਾਨਕ ਰਾਜਿੰਦਰ ਦੀ ਮੌਤ ਨਾਲ ਹਰ ਪਾਸੇ ਸਨਸਨੀ ਫੈਲ ਗਈ। ਗੋਲ਼ੀ ਚੱਲਣ ਦੀ ਆਵਾਜ਼ ਸੁਣਨ ਤੋਂ ਬਾਅਦ ਪੁਲਸ ਲਾਈਨ 'ਚ ਭਾਜੜ ਪੈ ਗਈ ਅਤੇ ਜਦੋਂ ਦੇਖਿਆ ਤਾਂ ਰਾਜਿੰਦਰ ਸਿੰਘ ਖੂਨ ਨਾਲ ਲਥਪਥ ਹੋ ਕੇ ਡਿੱਗਾ ਪਿਆ ਸੀ।

ਇਹ ਵੀ ਪੜ੍ਹੋ :  ਗਰਭਵਤੀ ਦੀ ਮੌਤ ਨੇ ਝੰਜੋੜਿਆ ਪਰਿਵਾਰ, ਸ਼ਮਸ਼ਾਨਘਾਟ ਅਸਥੀਆਂ ਚੁੱਗਣ ਸਮੇਂ ਪੈਰਾਂ ਹੇਠੋਂ ਖਿਸਕੀ ਜ਼ਮੀਨ


author

Gurminder Singh

Content Editor

Related News