ਖ਼ੁਦ ਨੂੰ ਪੁਲਸ ਮੁਲਾਜ਼ਮ ਦੱਸ ਟਰਾਂਸਜੈਂਡਰ ਨਾਲ ਬਣਾਏ ਸਰੀਰਕ ਸਬੰਧ, ਟੋਲ ਪਲਾਜ਼ੇ 'ਤੇ ਕੀਤਾ ਕਾਂਡ

Friday, Nov 03, 2023 - 11:06 AM (IST)

ਖ਼ੁਦ ਨੂੰ ਪੁਲਸ ਮੁਲਾਜ਼ਮ ਦੱਸ ਟਰਾਂਸਜੈਂਡਰ ਨਾਲ ਬਣਾਏ ਸਰੀਰਕ ਸਬੰਧ, ਟੋਲ ਪਲਾਜ਼ੇ 'ਤੇ ਕੀਤਾ ਕਾਂਡ

ਲੁਧਿਆਣਾ (ਰਾਜ) : ਫਗਵਾੜਾ ਤੋਂ ਲੁਧਿਆਣਾ ਲਿਫਟ ਦੇਣ ਦੇ ਬਹਾਨੇ ਇਕ ਵਿਅਕਤੀ ਨੇ ਖ਼ੁਦ ਨੂੰ ਪੁਲਸ ਮੁਲਾਜ਼ਮ ਦੱਸ ਕੇ ਇਕ ਟਰਾਂਸਜੈਂਡਰ ਨਾਲ ਸਰੀਰਕ ਸਬੰਧ ਬਣਾਏ। ਫਿਰ ਉਸ ਨੂੰ ਲਾਡੋਵਾਲ ਟੋਲ ਪਲਾਜ਼ਾ ਕੋਲ ਛੱਡ ਕੇ ਫ਼ਰਾਰ ਹੋ ਗਿਆ। ਭਾਵੇਂ ਪੀੜਤ ਦਾ ਕਹਿਣਾ ਸੀ ਕਿ ਉਹ ਇਸ ਸਬੰਧ ’ਚ ਪੁਲਸ ਨੂੰ ਸ਼ਿਕਾਇਤ ਦੇਵੇਗਾ। ਪੀੜਤ ਨੇ ਦੱਸਿਆ ਕਿ ਉਹ ਫਗਵਾੜਾ ਦਾ ਹੈ। ਉਸ ਨੇ ਲੁਧਿਆਣਾ ਆਉਣਾ ਸੀ। ਜਦ ਉਹ ਐੱਲ. ਪੀ. ਯੂ. ਦੇ ਬਾਹਰ ਖੜ੍ਹਾ ਸੀ ਤਾਂ ਇਸ ਦੌਰਾਨ ਉਸ ਕੋਲ ਇਕ ਕਾਰ ਆ ਕੇ ਰੁਕੀ।

ਇਹ ਵੀ ਪੜ੍ਹੋ : ਗੁਰਦੁਆਰਾ ਤੱਲ੍ਹਣ ਸਾਹਿਬ ਆਉਣ ਵਾਲੇ NRI ਸ਼ਰਧਾਲੂਆਂ ਲਈ ਵੱਡੀ ਖ਼ਬਰ, ਮਿਲੇਗੀ ਖ਼ਾਸ ਸਹੂਲਤ

ਕਾਰ ਸਵਾਰ ਨੇ ਉਸ ਨੂੰ ਪੁੱਛਿਆ ਕਿੱਥੇ ਜਾਣਾ ਹੈ। ਉਸ ਨੇ ਦੱਸਿਆ ਕਿ ਲੁਧਿਆਣਾ ਜਾਣਾ ਹੈ। ਇਸ ’ਤੇ ਕਾਰ ਸਵਾਰ ਨੇ ਕਿਹਾ ਕਿ ਉਹ ਪੁਲਸ ਮੁਲਾਜ਼ਮ ਹੈ ਅਤੇ ਲੁਧਿਆਣਾ ਹੀ ਜਾ ਰਿਹਾ ਹੈ। ਉਸ ਨੂੰ ਛੱਡ ਦੇਵੇਗਾ। ਉਹ ਗੱਲਾਂ 'ਚ ਆ ਗਿਆ ਅਤੇ ਕਾਰ ’ਚ ਅਸ਼ਲੀਲ ਗੱਲਾਂ ਕਰਨ ਲੱਗਾ ਅਤੇ ਕਹਿਣ ਲੱਗਾ ਕਿ ਉਹ ਉਸ ਨਾਲ ਗਲਤ ਕੰਮ ਕਰਨਾ ਚਾਹੁੰਦਾ ਹੈ, ਜਿਸ ਦੇ ਉਹ ਪੈਸੇ ਦੇਵੇਗਾ। ਇਸ ਤਰ੍ਹਾਂ ਦੇ ਕਹਿਣ ਤੋਂ ਬਾਅਦ ਉਕਤ ਵਿਅਕਤੀ ਨੇ ਸੁੰਨਸਾਨ ਜਗ੍ਹਾ ’ਤੇ ਗੱਡੀ ਰੋਕ ਕੇ ਉਸ ਨਾਲ ਜ਼ਬਰੀ ਸਰੀਰਕ ਸਬੰਧ ਬਣਾਏ।

ਇਹ ਵੀ ਪੜ੍ਹੋ : ਲੱਖਾਂ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਦੀਵਾਲੀ ਤੋਂ ਪਹਿਲਾਂ ਹੋਣਗੇ ਮਾਲੋਮਾਲ

ਉਸ ਨੇ ਵਿਰੋਧ ਕਰਨਾ ਚਾਹਿਆ ਤਾਂ ਉਸ ਨੇ ਧਮਕਾਇਆ ਕਿ ਉਹ ਪੁਲਸ ਮੁਲਾਜ਼ਮ ਹੈ। ਇਸ ਤੋਂ ਬਾਅਦ ਉਹ ਲੁਧਿਆਣਾ ਟੋਲ ਪਲਾਜ਼ਾ ’ਤੇ ਪੁੱਜੇ ਤਾਂ ਮੁਲਜ਼ਮ ਨੇ ਉੱਥੇ ਉਤਾਰ ਦਿੱਤਾ। ਜਦ ਪੈਸੇ ਮੰਗੇ ਤਾਂ ਧਮਕਾਉਣ ਲੱਗਾ ਅਤੇ ਫ਼ਰਾਰ ਹੋ ਗਿਆ। ਉੱਧਰ ਥਾਣਾ ਲਾਡੋਵਾਲ ਦੇ ਐੱਸ. ਐੱਚ. ਓ. ਜਗਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸ਼ਿਕਾਇਤ ਜਾਂ ਸੂਚਨਾ ਨਹੀਂ ਆਈ ਹੈ। ਇਸ ਤੋਂ ਇਲਾਵਾ ਥਾਣੇ 'ਚ ਵੀ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ, ਜੇਕਰ ਸ਼ਿਕਾਇਤ ਆਉਂਦੀ ਹੈ ਤਾਂ ਜਾਂਚ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News