ਪ੍ਰੇਮੀ ਦੀ ਹਰਕਤ ਤੋਂ ਤੰਗ ਆ ਕੇ ਪ੍ਰੇਮਿਕਾ ਨੇ ਨਿਗਲਿਆ ਜ਼ਹਿਰ, ਸੋਸ਼ਲ ਮੀਡੀਆ 'ਤੇ ਕੀਤੇ ਵੱਡੇ ਖੁਲਾਸੇ

07/18/2020 1:49:45 PM

ਫਿਲੌਰ (ਭਾਖੜੀ) : ਬੀਤੇ ਦਿਨੀਂ ਨੇੜਲੇ ਪਿੰਡ 'ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦ ਉਥੇ ਰਹਿਣ ਵਾਲੇ ਵਿਆਹੇ ਵਿਅਕਤੀ ਕਿਸ਼ੋਰ ਕੁਮਾਰ ਨੇ ਆਪਣੀ ਪ੍ਰੇਮਿਕਾ ਨਾਲ ਖਿੱਚੀਆਂ ਇਤਰਾਜ਼ਯੋਗ ਤਸੀਵਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਕੇ ਉਸ ਨੂੰ ਬਦਨਾਮ ਕਰ ਦਿੱਤਾ। ਪੂਰਾ ਮਾਮਲਾ ਪੁਲਸ ਕੋਲ ਪੁੱਜ ਗਿਆ ਤਾਂ ਪ੍ਰੇਮੀ ਦੀ ਇਸ ਹਰਕਤ ਤੋਂ ਦੁਖੀ ਹੋ ਕੇ ਕੁੜੀ ਨੇ ਜ਼ਹਿਰੀਲਾ ਪਦਾਰਥ ਨਿਗਲਣ ਤੋਂ ਬਾਅਦ ਆਪਣੀ ਫੇਸਬੁਕ 'ਤੇ ਲਾਈਵ ਹੋ ਕੇ ਪ੍ਰੇਮੀ ਦੀਆਂ ਹਰਕਤਾਂ ਦੇ ਇਕ ਦੇ ਬਾਅਦ ਵੱਡੀਖੁਲਾਸੇ ਕੀਤੇ।

ਕੁੜੀ ਨੇ ਕਿਹਾ ਕਿ ਉਸ ਨੂੰ ਜ਼ਹਿਰੀਲਾ ਪਦਾਰਥ ਇਸ ਲਈ ਨਿਗਲਣਾ ਪਿਆ ਕਿਉਂਕਿ ਉਸ ਦੀ ਕਿਸੇ ਨੇ ਵੀ ਸੁਣਵਾਈ ਨਹੀਂ ਕੀਤੀ। ਉਸ ਨੇ ਕਿਹਾ ਕਿ ਉਸ ਦਾ ਪ੍ਰੇਮੀ ਕਿਸ਼ੋਰ ਜੋ ਵਿਆਹਿਆ ਸੀ ਉਸ ਦਾ ਇਕ ਬੱਚਾ ਵੀ ਹੈ। ਉਸ ਦੇ ਬਾਵਜੂਦ ਉਹ ਉਸ ਨੂੰ ਝੂਠ ਬੋਲਦਾ ਰਿਹਾ ਕਿ ਉਹ ਉਸ ਦੇ ਨਾਲ ਵਿਆਹ ਕਰਵਾਏਗਾ ਅਤੇ ਪਿਛਲੇ 6 ਸਾਲ ਤੋਂ ਉਸ ਦਾ ਸੋਸ਼ਣ ਕਰਦਾ ਰਿਹਾ। ਜਦ ਮੈਂ ਉਸ ਨੂੰ ਕਿਹਾ ਕਿ ਤੇਰਾ ਵਿਆਹ ਹੋ ਚੁੱਕਾ ਹੈ, ਮੇਰੀ ਜ਼ਿੰਦਗੀ ਵਿਚ ਨਾ ਆਵੇ ਤਾਂ ਉਹ ਨਹੀਂ ਹਟਿਆ। 2 ਤਾਰੀਕ ਨੂੰ ਜਦ ਉਹ ਘਰੋਂ ਕੰਮ ਜਾ ਰਹੀ ਸੀ ਤਾਂ ਰਸਤੇ ਵਿਚ ਉਸ ਨੂੰ ਮਿਲਿਆ ਅਤੇ ਆਪਣੇ ਨਾਲ ਮਨਾਲੀ ਲੈ ਗਿਆ। ਜਿੱਥੇ 8 ਦਿਨ ਹੋਟਲ ਵਿਚ ਰੱਖ ਕੇ ਸਰੀਰਕ ਸੋਸ਼ਣ ਕਰਨ ਨਾਲ ਇਤਰਾਜ਼ਯੋਗ ਤਸਵੀਰਾਂ ਅਤੇ ਫਿਲਮ ਵੀ ਬਣਾਉਂਦਾ ਰਿਹਾ। ਲੜਕੀ ਨੇ ਕਿਹਾ ਕਿ ਜਦ ਉਹ ਕੰਮ ਤੋ ਵਾਪਸ ਨਹੀਂ ਮੁੜੀ ਤਾਂ ਪਰਿਵਾਰ ਵਾਲਿਆਂ ਨੇ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਕੀਤੀ। 8 ਦਿਨ ਬਾਅਦ ਮਨਾਲੀ ਤੋਂ ਵਾਪਸ ਉਸ ਦੇ ਪਿੰਡ ਲੈ ਕੇ ਆਇਆ ਅਤੇ ਆ ਕੇ ਮੈਨੂੰ ਆਪਣੇ ਨਾਲ ਬਣਾਈ ਫਿਲਮ ਦਿਖਾਉਂਦਿਆਂ ਕਿਹਾ ਕਿ ਉਹ ਪੁਲਸ ਕੋਲ ਦਿੱਤੀ ਸ਼ਿਕਾਇਤ ਵਾਪਸ ਲਵੇ ਅਤੇ ਉਥੇ ਬਿਆਨ ਦੇ ਕੇ ਆਵੇ ਕਿ ਉਹ ਆਪਣੀ ਮਰਜ਼ੀ ਨਾਲ ਆਪਣੀ ਸਹੇਲੀ ਦੇ ਘਰ ਰਹਿ ਰਹੀ ਸੀ। ਉਹ ਉਸ ਦੀ ਧਮਕੀ ਤੋਂ ਡਰ ਗਈ ਅਤੇ ਉਸੇ ਤਰ੍ਹਾਂ ਹੀ ਬਿਆਨ ਦੇ ਕੇ ਪਰਿਵਾਰ ਵਾਲਿਆਂ 'ਤੇ ਦਬਾਅ ਪਾ ਕੇ ਸ਼ਿਕਾਇਤ ਵਾਪਸ ਲੈ ਲਈ।

ਇਸ ਘਟਨਾ ਨਾਲ ਉਸ ਦੀ ਮਾਂ ਨੂੰ ਸਦਮਾਂ ਲੱਗਾ ਅਤੇ ਉਹ ਬੀਮਾਰ ਰਹਿਣ ਲੱਗੀ। ਇਸੇ ਗਮ ਵਿਚ ਉਹ ਚੱਲ ਵਸੀ। ਮਾਂ ਦੀ ਮੌਤ ਤੋਂ ਬਾਅਦ ਵੀ ਉਸ ਦਾ ਪ੍ਰੇਮੀ ਕਿਸ਼ੋਰ ਨਹੀਂ ਹਟਿਆ ਅਤੇ ਹਰ ਵਾਰ ਬਲੈਕਮੇਲ ਕਰ ਕੇ ਉਸ ਨੂੰ ਆਪਣੇ ਕੋਲ ਬੁਲਾਉਂਦਾ ਅਤੇ ਸਰੀਰਕ ਸੋਸ਼ਣ ਕਰਦਾ। ਹੁਣ ਜਦ ਮੈਂ ਗੱਲ ਮੰਨਣ ਤੋਂ ਨਾਂਹ ਕਰ ਦਿੱਤੀ ਤਾਂ ਮੈਨੂੰ ਬਦਨਾਮ ਕਰਨ ਲਈ ਮੇਰੀਆਂ ਆਪਣੇ ਨਾਲ ਖਿੱਚੀਆਂ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਫਿਲਮ ਸੋਸ਼ਲ ਮੀਡੀਆ 'ਤੇ ਪਾ ਕੇ ਮੈਨੂੰ ਕਿਤੇ ਦਾ ਨਹੀਂ ਛੱਡਿਆ। ਜਿਸ ਦੀ ਹਰਕਤ ਤੋਂ ਮਜ਼ਬੂਰ ਹੋ ਕੇ ਬਦਨਾਮੀ ਕਾਰਨ ਉਸ ਨੇ ਜ਼ਹਿਰ ਨਿਗਲ ਲਿਆ ਮੇਰੀ ਮੌਤ ਦਾ ਜ਼ਿੰਮੇਵਾਰ ਕਿਸ਼ੋਰ ਅਤੇ ਉਸ ਦੇ ਪਰਿਵਾਰ ਵਾਲੇ ਹੋਣਗੇ।

ਪੁਲਸ ਮੈਨੂੰ ਇਨਸਾਫ ਦਿਵਾਵੇ ਅਤੇ ਕਿਸ਼ੋਰ ਵਿਰੁੱਧ ਸਖਤ ਕਾਰਵਾਈ ਕਰੇ। ਪਰਿਵਾਰ ਵਾਲਿਆਂ ਨੂੰ ਜਿਉਂ ਹੀ ਪਤਾ ਲੱਗਾ ਕਿ ਕੁੜੀ ਜ਼ਹਿਰ ਨਿਗਲਣ ਤੋਂ ਬਾਅਦ ਲਾਈਵ ਹੋ ਕੇ ਪੂਰੀ ਘਟਨਾ ਦੇ ਖੁਲਾਸੇ ਕਰ ਰਹੀ ਹੈ ਤਾਂ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਦੇਖਦੇ ਹੋਏ ਜਲੰਧਰ ਰੈਫਰ ਕੀਤਾ। ਡਾਕਟਰਾਂ ਮੁਤਾਬਕ ਲੜਕੀ ਹੁਣ ਖਤਰੇ ਤੋਂ ਬਾਹਰ ਹੈ।

ਕਿਸ਼ੋਰ ਦੀ ਪਤਨੀ ਨੇ ਕਿਹਾ ਕਿ ਮੇਰਾ ਕੀ ਕਸੂਰ ਸੀ, ਮੇਰੀ ਇੱਜਤ ਕਿਉਂ ਨੀਲਾਮ ਕੀਤੀ
ਦੂਜੇ ਪਾਸੇ ਕਿਸ਼ੋਰ ਦੀ ਪਤਨੀ ਜੋ ਬੀਤੀ ਰਾਤ ਆਪਣੇ ਨਾਲ ਵਾਪਰੀ ਘਟਨਾ ਦੇ ਬਾਅਦ ਸਦਮੇ ਵਿਚ ਚਲੀ ਗਈ ਸੀ। ਜਿਸ ਦਾ ਸਥਾਨਕ ਸਿਵਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਨੇ ਕਿਹਾ ਕਿ ਉਸ ਦਾ ਕੀ ਕਸੂਰ ਸੀ ਉਸ ਦੇ ਪਤੀ ਨੇ ਉਸ ਦੇ ਨਾਲ ਵੀ ਧੋਖਾ ਕੀਤਾ। ਉਸ ਦੇ ਨਾਲ ਵਿਆਹ ਕਰਵਾਇਆ ਅਤੇ ਸਬੰਧ ਪ੍ਰੇਮਿਕਾ ਨਾਲ ਰੱਖੇ। ਜੇਕਰ ਉਸ ਦੇ ਪਤੀ ਨੇ ਪ੍ਰੇਮਿਕਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪਾਈਆਂ ਤਾਂ ਉਸ ਦਾ ਕੀ ਕਸੂਰ ਸੀ। ਗੁੱਸੇ 'ਚ ਪ੍ਰੇਮਿਕਾ ਦੇ ਰਿਸ਼ਤੇਦਾਰਾਂ ਨੇ ਨਾ ਕੇਵਲ ਉਨ੍ਹਾਂ ਦੇ ਘਰ ਆ ਕੇ ਤੋੜ-ਭੰਨ ਕੀਤੀ, ਉਨ੍ਹਾਂ ਦੀ ਗੱਡੀ ਨੂੰ ਅੱਗ ਲਗਾ ਦਿੱਤੀ ਅਤੇ ਉਸ ਦੇ ਕੱਪੜੇ ਪਾੜ ਅਪੱਤੀਜਨਕ ਤਸੀਵਰਾਂ ਖਿਚਦੇ ਹੋਏ ਕਿਹਾ ਕਿ ਉਹ ਹੁਣ ਸੋਸ਼ਲ ਮੀਡੀਆ 'ਤੇ ਪਾਉਣਗੇ। ਉਹ ਉਨ੍ਹਾਂ ਲੋਕਾਂ ਤੋਂ ਪੁੱਛਣਾ ਚਾਹੁੰਦੀ ਹੈ, ਜਿਨ੍ਹਾਂ ਨੇ ਉਸ ਨਾਲ ਇਸ ਤਰ੍ਹਾਂ ਕੀਤਾ ਆਖਿਰ ਇਸ ਵਿਚ ਉਸ ਦੀ ਕੀ ਗਲਤੀ ਸੀ। ਮਹਿਲਾ ਨੇ ਪੁਲਸ ਤੋਂ ਇਨਸਾਫ ਦੀ ਗੁਹਾਰ ਲਾਉਂਦੇ ਹੋਏ ਮੁਜਰਿਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।

ਪੁਲਸ ਨੇ ਦੋਵੇਂ ਔਰਤਾਂ ਦੀ ਸ਼ਿਕਾਇਤ 'ਤੇ ਕੀਤਾ ਕੇਸ ਦਰਜ
ਇਸ ਸਬੰਧ 'ਚ ਜਦ ਥਾਣਾ ਫਿਲੌਰ ਮੁਖਤਿਆਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਲੜਕੀ ਨੇ ਜ਼ਹਿਰੀਲਾ ਪਦਾਰਥ ਨਿਗਲਆ ਸੀ। ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪੁਲਸ ਨੇ ਉਸ ਦੇ ਬਿਆਨਾਂ 'ਤੇ ਉਸ ਦੇ ਪ੍ਰੇਮੀ ਕਿਸ਼ੋਰ ਖਿਲਾਫ ਕੇਸ ਦਰਜ ਕੀਤਾ ਹੈ ਅਤੇ ਜਿਨ੍ਹਾਂ ਲੋਕਾਂ ਨੇ ਕਿਸ਼ੋਰ ਦੇ ਘਰ ਤੋੜ-ਭੰਨ ਕਰ ਕੇ ਉਸ ਦੀ ਪਤਨੀ ਨਾਲ ਬਦਸਲੂਕੀ ਕੀਤੀ। ਉਨ੍ਹਾਂ ਖਿਲਾਫ ਵੀ ਮਹਿਲਾ ਦੀ ਸ਼ਿਕਾÂਇਤ 'ਤੇ ਕੇਸ ਦਰਜ ਕਰ ਲਿਆ ਗਿਆ ਹੈ।


Baljeet Kaur

Content Editor

Related News