ਯੂਕ੍ਰੇਨ ਤੇ ਰੂਸ ''ਚ ਛਿੜੀ ਜੰਗ ਨੇ ਪੈਟਰੋਲੀਅਮ ਕਾਰੋਬਾਰੀਆਂ ਦੀ ਵਧਾਈ ਟੈਂਸ਼ਨ

Saturday, Feb 26, 2022 - 01:40 PM (IST)

ਯੂਕ੍ਰੇਨ ਤੇ ਰੂਸ ''ਚ ਛਿੜੀ ਜੰਗ ਨੇ ਪੈਟਰੋਲੀਅਮ ਕਾਰੋਬਾਰੀਆਂ ਦੀ ਵਧਾਈ ਟੈਂਸ਼ਨ

ਲੁਧਿਆਣਾ (ਖੁਰਾਣਾ) : ਬੀਤੇ ਦੋ–ਢਾਈ ਮਹੀਨਿਆਂ ਤੋਂ ਸਥਿਰਤਾ ਦੇ ਪਾਏਦਾਨ ’ਤੇ ਠਹਿਰੀਆਂ ਹੋਈਆਂ ਘਰੇਲੂ ਗੈਸ ਸਿਲੰਡਰ ਅਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਹੁਣ ਯੂਕ੍ਰੇਨ ਅਤੇ ਰੂਸ ਵਿਚਕਾਰ ਛਿੜੀ ਜੰਗ ਤੋਂ ਬਾਅਦ ਆਮ ਜਨਤਾ ਨੂੰ ਮਹਿੰਗਾਈ ਦੀ ਭੱਠੀ ’ਚ ਝੋਕਣ ਵਾਲੀਆਂ ਹਨ। ਵਪਾਰ ਨਾਲ ਜੁੜੇ ਮਾਹਿਰਾਂ ਦੀ ਮੰਨੀਏ ਤਾਂ 2 ਮਹੀਨੇ ਦੇ ਵਕਫ਼ੇ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ ’ਚ ਹੈਰਾਨ ਕਰ ਦੇਣ ਵਾਲਾ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਰੂਡ ਆਇਲ 65 ਡਾਲਰ ਪ੍ਰਤੀ ਅਤੇ ਬੈਲਰ ਤੋਂ ਵੱਡੀ ਛਾਲ ਮਾਰ ਕੇ 100 ਡਾਲਰ ਬੈਲਰ ਦਾ ਅੰਕੜਾ ਪਾਰ ਕਰ ਚੁੱਕਾ ਹੈ, ਜੋ ਕਿ ਸਿੱਧੇ ਤੌਰ ’ਤੇ ਆਮ ਜਨਤਾ ਰਸੋਈ ਘਰਾਂ ਅਤੇ ਆਮ ਬਜਟ ਨੂੰ ਪ੍ਰਭਾਵਿਤ ਕਰੇਗਾ ਅਤੇ ਮਾਰਚ ਦੇ ਪਹਿਲੇ ਹਫ਼ਤੇ ਵਿਚ ਹੀ ਘਰੇਲੂ ਗੈਸ ਸਿਲੰਡਰ ਸਮੇਤ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਚਾਨਕ ਆਸਮਾਨ ਛੂਹਣ ਲੱਗਣਗੀਆਂ।

ਇਹ ਵੀ ਪੜ੍ਹੋ : ਰੂਸ-ਯੂਕ੍ਰੇਨ ਜੰਗ : ਭਾਰਤੀ ਅੰਬੈਸੀ 'ਚ ਬੈਠੇ ਵਿਦਿਆਰਥੀਆਂ ਨੂੰ ਮਿਲ ਰਹੀ ਇਕ ਵਕਤ ਦੀ ਰੋਟੀ (ਤਸਵੀਰਾਂ)

ਉਕਤ ਮਾਮਲੇ ਨੂੰ ਲੈ ਕੇ ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਵੱਖ-ਵੱਖ ਸੂਬਿਆਂ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਕਾਰਨ ਹੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਿਛਲੇ ਕਰੀਬ ਢਾਈ ਮਹੀਨਿਆਂ ਤੋਂ ਘਰੇਲੂ ਗੈਸ ਸਿਲੰਡਰ ਸਮੇਤ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਕੋਈ ਵਿਸ਼ੇਸ਼ ਬਦਲਾਅ ਨਹੀਂ ਕੀਤਾ ਗਿਆ ਪਰ ਮੌਜੂਦਾ ਸਮੇਂ ਦੌਰਾਨ ਯੂ. ਪੀ. ਦੀਆਂ ਵੋਟਾਂ ਆਖਰੀ ਪੜਾਅ ’ਚ ਪੁੱਜ ਗਈਆਂ ਹਨ। ਲਿਹਾਜ਼ਾ ਮਾਰਚ ਦੇ ਪਹਿਲੇ ਹਫ਼ਤੇ ’ਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਚੋਣਾਂ ਦਾ ਦੌਰ ਖ਼ਤਮ ਹੁੰਦੇ ਹੀ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ’ਚ ਪ੍ਰਤੀ ਲਿਟਰ 10 ਰੁਪਏ ਅਤੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵੀ 100 ਰੁਪਏ ਤੱਕ ਦੀ ਵੱਡੀ ਛਾਲ ਮਾਰ ਸਕਦੀ ਹੈ।

ਇਹ ਵੀ ਪੜ੍ਹੋ : ਭਾਰਤ ਵੱਲੋਂ ਰੂਸ ਖ਼ਿਲਾਫ਼ ਵੋਟ ਨਾ ਪਾਉਣ 'ਤੇ 'ਮਨੀਸ਼ ਤਿਵਾੜੀ' ਦਾ ਵੱਡਾ ਬਿਆਨ, ਜਾਣੋ ਕੀ ਕਿਹਾ

ਨਾਲ ਹੀ ਪੈਟਰੋਲੀਅਮ ਕਾਰੋਬਾਰ ਨਾਲ ਜੁੜੇ ਵੱਡੇ ਮਹਾਰਥੀਆਂ ਅਸ਼ੋਕ ਥੰਮਨ, ਅਸ਼ੋਕ ਸਚਦੇਵਾ, ਰਣਜੀਤ ਸਿੰਘ ਗਾਂਧੀ, ਕਮਲ ਸ਼ਰਮਾ ਨੇ ਕਿਹਾ ਕਿ ਤੇਲ ਅਤੇ ਗੈਸ ਦੀਆਂ ਕੀਮਤਾਂ ਦਾ ਅੰਕੜਾ ਵੱਧਣ ਨਾਲ ਕਾਰੋਬਾਰੀਆਂ ਨੂੰ ਦੋਹਰਾ ਨੁਕਸਾਨ ਝੱਲਣਾ ਪਵੇਗਾ, ਜਿਸ ’ਚੋਂ ਜਿੱਥੇ ਇਕ ਪਾਸੇ ਕਾਰੋਬਾਰੀਆਂ ਦੀ ਲਾਗਤ ਕਈ ਗੁਣਾ ਤੱਕ ਵੱਧ ਜਾਵੇਗੀ ਤਾਂ ਉਹੀ ਤੇਲ ਦੀ ਵਿਕਰੀ ਦਾ ਗ੍ਰਾਫ ਡਿੱਗਣ ਨਾਲ ਪੰਪ ਦੇ ਖ਼ਰਚੇ ਤੱਕ ਕੱਢਣ ਲਈ ਡੀਲਰਾਂ ਨੂੰ ਭਾਰੀ ਪਸੀਨਾ ਵਹਾਉਣਾ ਪਵੇਗਾ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 50ਵੇਂ ਰੋਜ਼ ਫੈਸਟੀਵਲ ਦੀਆਂ ਲੱਗੀਆਂ ਰੌਣਕਾਂ, ਜਾਣੋ ਪਹਿਲੇ ਦਿਨ ਕੀ ਹੋਇਆ ਖ਼ਾਸ (ਤਸਵੀਰਾਂ)

ਉਨ੍ਹਾਂ ਨੇ ਸਾਫ ਕੀਤਾ ਕਿ ਮੌਜੂਦਾ ਸਮੇਂ ’ਚ 12,000 ਲਿਟਰ ਤੇਲ ਦੀ ਜੋ ਗੱਡੀ ਕਰੀਬ 11 ਸਾਢੇ ਗਿਆਰਾਂ ਲੱਖ ਰੁਪਏ ਡੀਲਰਾਂ ਨੂੰ ਪੈ ਰਹੀ ਹੈ। ਉਸੇ ਗੱਡੀ ਦੇ ਡੀਲਰਾਂ ਨੂੰ 14-15 ਲੱਖ ਤੱਕ ਅਦਾ ਕਰਨੇ ਪੈ ਸਕਦੇ ਹਨ, ਜਦੋਂ ਕਿ ਉਨ੍ਹਾਂ ਵਿਚ ਡੀਲਰਾਂ ਦੀ ਕਮਿਸ਼ਨ ਰਾਸ਼ੀ ਪਿਛਲੇ ਕਰੀਬ 6-7 ਸਾਲਾਂ ਤੋਂ ਉਥੇ ਦੀ ਉਥੇ ਖੜ੍ਹੀ ਹੋਈ ਹੈ, ਜਦੋਂਕਿ ਇਸ ਦੌਰਾਨ ਤੇਲ ਦੀਆਂ ਕੀਮਤਾਂ ’ਚ ਕਰੀਬ 2 ਗੁਣਾ ਤੱਕ ਦਾ ਵੱਡਾ ਉਛਾਲ ਦਰਜ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News