ਹੜਤਾਲ ਕਾਰਨ ਜਲੰਧਰ ਸਿਵਲ ਹਸਪਤਾਲ ਆਉਣ ਵਾਲੇ ਲਗਭਗ 1000 ਮਰੀਜ਼ ਹੋਏ ਪ੍ਰੇਸ਼ਾਨ

Friday, Aug 28, 2026 - 11:39 AM (IST)

ਹੜਤਾਲ ਕਾਰਨ ਜਲੰਧਰ ਸਿਵਲ ਹਸਪਤਾਲ ਆਉਣ ਵਾਲੇ ਲਗਭਗ 1000 ਮਰੀਜ਼ ਹੋਏ ਪ੍ਰੇਸ਼ਾਨ

ਜਲੰਧਰ (ਸ਼ੋਰੀ)-ਆਪਣੀਆਂ ਪੈਂਡਿੰਗ ਮੰਗਾਂ ਨੂੰ ਲੈ ਕੇ ਵੀਰਵਾਰ ਨੂੰ ਸਿਵਲ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ਼ ਨੇ ਹੜਤਾਲ ਕੀਤੀ ਸੀ। ਤੈਅ ਯੋਜਨਾ ਤਹਿਤ ਸਵੇਰੇ ਹੀ ਪੈਰਾ-ਮੈਡਿਕ ਸਟਾਫ਼ ਨੇ ਸਰਕਾਰ ਖਿਲਾਫ਼ ਰੋਸ ਜ਼ਾਹਰ ਕੀਤਾ। ਨਾ ਤਾਂ ਮਰੀਜ਼ਾਂ ਦੀਆਂ ਪਰਚੀਆਂ ਬਣੀਆਂ ਅਤੇ ਨਾ ਹੀ ਓ. ਪੀ. ਡੀ. ਵਿਚ ਡਾਕਟਰ ਬੈਠੇ, ਹਾਲਾਂਕਿ ਐਮਰਜੈਂਸੀ ਸੇਵਾਵਾਂ ਜਿਵੇਂ ਕਿ ਟਰੌਮਾ ਵਾਰਡ, ਐਮਰਜੈਂਸੀ ਵਾਰਡ ਅਤੇ ਜੱਚਾ-ਬੱਚਾ ਹਸਪਤਾਲ ਵਿਚ ਡਿਲੀਵਰੀ ਕੇਸਾਂ ਲਈ ਹੰਗਾਮੀ ਸੇਵਾਵਾਂ ਚਾਲੂ ਰਹੀਆਂ।

PunjabKesari

ਸਿਵਲ ਹਸਪਤਾਲ ਦੀ ਔਸਤ ਮੁਤਾਬਕ ਰੋਜ਼ਾਨਾ ਆਉਣ ਵਾਲੇ ਲਗਭਗ 900 ਤੋਂ 1000 ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਲੋਕਾਂ ਨੂੰ ਪਤਾ ਸੀ ਕਿ ਹਸਪਤਾਲ ਵਿਚ ਹੜਤਾਲ ਹੈ ਪਰ ਜਿਹੜੇ ਲੋਕਾਂ ਨੂੰ ਨਹੀਂ ਪਤਾ ਸੀ, ਉਹ ਇਸ ਆਸ ਨਾਲ ਸਿਵਲ ਹਸਪਤਾਲ ਆਏ ਕਿ ਉਨ੍ਹਾਂ ਦਾ ਇਲਾਜ ਹੋਵੇਗਾ ਪਰ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਹੜਤਾਲ ਹੈ ਤਾਂ ਉਹ ਨਿਰਾਸ਼ ਹੋ ਕੇ ਪ੍ਰਾਈਵੇਟ ਹਸਪਤਾਲਾਂ ਵੱਲ ਮਹਿੰਗਾ ਇਲਾਜ ਕਰਵਾਉਣ ਲਈ ਚਲੇ ਗਏ।

ਇਹ ਵੀ ਪੜ੍ਹੋ: ਪੰਜਾਬ Weather ਦੀ ਨਵੀਂ ਅਪਡੇਟ ਜਾਰੀ! ਜਾਣੋ 31 ਅਗਸਤ ਤੱਕ ਕਿਹੋ ਜਿਹਾ ਰਹੇਗਾ ਮੌਸਮ

PunjabKesari

ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਪੈਰਾ-ਮੈਡਿਕ ਸਟਾਫ਼ ਦੀਆਂ ਮੰਗਾਂ ਪੂਰੀਆਂ ਕਿਉਂ ਨਹੀਂ ਕਰ ਰਹੀ? ਜੇਕਰ ਆਉਣ ਵਾਲੇ ਦਿਨਾਂ ਵਿਚ ਪੈਰਾ-ਮੈਡਿਕ ਸਟਾਫ਼ ਨੇ ਫਿਰ ਹੜਤਾਲ ਕੀਤੀ ਤਾਂ ਲੋਕਾਂ ਦਾ ਕੀ ਬਣੇਗਾ? ਉੱਥੇ ਹੀ ਸਿਵਲ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਨੇ ਕਿਹਾ ਕਿ ਹੜਤਾਲ ਖ਼ਤਮ ਹੋ ਚੁੱਕੀ ਹੈ ਅਤੇ ਸ਼ੁੱਕਰਵਾਰ ਨੂੰ ਮਰੀਜ਼ ਹਸਪਤਾਲ ਆਉਣ ਅਤੇ ਓ. ਪੀ. ਡੀ. ਵਿਚ ਆਪਣਾ ਇਲਾਜ ਕਰਵਾਉਣ। ਹੜਤਾਲ ਕਾਰਨ ਸਿਰਫ਼ ਓ. ਪੀ. ਡੀ. ਸੇਵਾਵਾਂ ਬੰਦ ਸਨ, ਐਮਰਜੈਂਸੀ ਸੇਵਾਵਾਂ ਬੰਦ ਨਹੀਂ ਕੀਤੀਆਂ ਗਈਆਂ ਸਨ, ਕਿਉਂਕਿ ਇਨਸਾਨੀਅਤ ਦੇ ਨਾਤੇ ਪੈਰਾ-ਮੈਡਿਕ ਸਟਾਫ਼ ਨਹੀਂ ਚਾਹੁੰਦਾ ਕਿ ਹੜਤਾਲ ਕਾਰਨ ਕਿਸੇ ਗੰਭੀਰ ਮਰੀਜ਼ ਦੀ ਇਲਾਜ ਖੁਣੋਂ ਮੌਤ ਹੋ ਜਾਵੇ।

ਇਹ ਵੀ ਪੜ੍ਹੋ: ਰਾਸ਼ਨ ਕਾਰਡ ਧਾਰਕ ਦੇਣ ਧਿਆਨ! ਆਪਣਾ ਨਾਮ ਦਰਜ ਕਰਵਾਉਣ ਨੂੰ ਲੈ ਕੇ ਪੰਜਾਬ 'ਚ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News