ਹਵਸ ਦੇ ਭੁੱਖੇ ਵਿਅਕਤੀ ਦੀ ਦਰਿੰਦਗੀ, ਮਾਸੂਮ ਬੱਚੀ ਨਾਲ ਕੀਤਾ ਜਬਰ-ਜ਼ਿਨਾਹ

Tuesday, Aug 04, 2020 - 09:08 AM (IST)

ਹਵਸ ਦੇ ਭੁੱਖੇ ਵਿਅਕਤੀ ਦੀ ਦਰਿੰਦਗੀ, ਮਾਸੂਮ ਬੱਚੀ ਨਾਲ ਕੀਤਾ ਜਬਰ-ਜ਼ਿਨਾਹ

ਪਟਿਆਲਾ (ਬਲਜਿੰਦਰ) : ਸ਼ਹਿਰ ਦੀ ਸੰਜੇ ਕਾਲੋਨੀ 'ਚ ਕਿਰਾਏ 'ਤੇ ਰਹਿਣ ਵਾਲੇ ਇਕ ਵਿਅਕਤੀ ਨੇ 10 ਸਾਲਾ ਬੱਚੀ ਨੂੰ ਘਰ ਬੁਲਾ ਕੇ ਹੈਵਾਨੀਅਤ ਦਾ ਸ਼ਿਕਾਰ ਬਣਾਉਂਦਿਆਂ ਉਸ ਨਾਲ ਜਬਰ-ਜ਼ਨਾਹ ਕੀਤਾ। ਥਾਣਾ ਸਬਜ਼ੀ ਮੰਡੀ ਦੀ ਪੁਲਸ ਨੇ ਲੜਕੀ ਦੀ ਮਾਂ ਦੀ ਸ਼ਿਕਾਇਤ 'ਤੇ ਗੁਲਾਬ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਕਿਰਾਏਦਾਰ ਸੰਜੇ ਕਾਲੋਨੀ ਖਿਲਾਫ 376 ਆਈ. ਪੀ. ਸੀ. ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋਂ : ਸ਼ਰਮਸਾਰ ਹੋਏ ਰਿਸ਼ਤੇ: ਮਾਸੜ ਨੇ ਨਾਬਾਲਗ ਭਾਣਜੀ ਨੂੰ ਕੀਤਾ ਗਰਭਵਤੀ

ਬੱਚੀ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਹ ਕੰਮ 'ਤੇ ਚਲੀ ਗਈ ਅਤੇ ਘਰ 'ਚ ਆਪਣੀ ਮਾਤਾ ਨੂੰ ਬੱਚਿਆਂ ਦਾ ਧਿਆਨ ਰੱਖਣ ਲਈ ਕਹਿ ਗਈ। ਉਕਤ ਵਿਅਕਤੀ ਉਸ ਦੀ 10 ਸਾਲਾ ਬੱਚੀ ਬਹਾਨੇ ਨਾਲ ਬੁਲਾ ਲਿਆ ਅਤੇ ਕਮਰੇ ਦੇ ਅੰਦਰ ਲੈ ਗਿਆ। ਜਿਥੇ ਉਸ ਨੇ ਬੱਚੀ ਨਾਲ ਜਬਰ-ਜ਼ਿਨਾਹ ਕੀਤਾ ਅਤੇ ਕਿਸੇ ਨੂੰ ਕੁਝ ਵੀ ਦੱਸਣ ਦੀ ਸੂਰਤ 'ਚ ਉਸ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲਸ ਵਲੋਂ ਗੁਲਾਬ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮੰਗਲਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋਂ : ਨਸ਼ੀਲੀ ਚੀਜ਼ ਪਿਲਾਅ ਕੁੜੀ ਨੂੰ ਬੇਸੁੱਧ ਕਰਕੇ ਪਹਿਲਾਂ ਬਣਾਈ ਵੀਡੀਓ ਫਿਰ ਕਰ ਦਿੱਤਾ ਇਹ ਕਾਰਾ


author

Baljeet Kaur

Content Editor

Related News