ਸ਼੍ਰੀਮਦ ਭਗਵਤ ਸਪਤਾਹ ਗਿਆਨ ਯੱਗ ਸਮਾਪਤ

04/15/2019 4:04:02 AM

ਪਟਿਆਲਾ (ਜੈਨ)-ਗਊਸ਼ਾਲਾ ਆਸ਼ਰਮ ਕਮੇਟੀ ਵੱਲੋਂ ਆਯੋਜਿਤ 7 ਰੋਜ਼ਾ ਸ਼੍ਰੀਮਦ ਭਗਵਤ ਸਪਤਾਹ ਗਿਆਨ ਯੱਗ ਅੱਜ ਸ਼ਰਧਾ-ਪੂਰਵਕ ਸੰਤ ਨਰਾਇਣ ਪੁਰੀ, ਸੰਤ ਟਿੰਕੂ ਜੀ ਤੇ ਸਵਾਮੀ ਰਾਜਗਿਰੀ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ ਸਮਾਪਤ ਹੋ ਗਿਆ। ਇਸ ਮੌਕੇ ਕਥਾ ਨੂੰ ਵਿਰਾਮ ਦਿੰਦਿਆਂ ਅਚਾਰੀਆ ਧਰਮਪਾਲ ਸ਼ਾਸਤਰੀ ਨੇ ਜਦੋਂ ਭਗਵਾਨ ਸ਼੍ਰੀ ਕ੍ਰਿਸ਼ਨ ਤੇ ਸੁਦਾਮਾ ਪ੍ਰਸੰਗ ਸੁਣਾਇਆ ਤਾਂ ਭਗਤਾਂ ਦੀਆਂ ਅੱਖਾਂ ਨਮ ਹੋ ਗਈਆਂ। ਉਨ੍ਹਾਂ ਕਿਹਾ ਕਿ ਭਗਵਾਨ ਦਿਆਲੂ ਹਨ। ਉਨ੍ਹਾਂ ਆਪਣੇ ਬਚਪਨ ਦੇ ਮਿੱਤਰ ਸੁਦਾਮਾ ਦੀ ਜ਼ਿੰਦਗੀ ਤਬਦੀਲ ਕਰ ਦਿੱਤੀ। ਬ੍ਰਾਹਮਣ ਦਾ ਰਾਜ ਮਹਿਲਾਂ ਵਿਚ ਸਨਮਾਨ ਕੀਤਾ। ਅਚਾਰੀਆ ਜੀ ਨੇ ਕਿਹਾ ਕਿ ਭਗਵਾਨ ਦੀ ਲੀਲਾ ਦਾ ਵਰਨਣ ਸ਼ਬਦਾਂ ’ਚ ਨਹੀਂ ਕੀਤਾ ਜਾ ਸਕਦਾ। ਉਹ ਆਪਣੇ ਭਗਤਾਂ ਦੀ ਮਨੋਕਾਮਨਾ ਪੂਰੀ ਕਰਦੇ ਹਨ। ਸੰਕਟਾਂ ਦਾ ਨਿਵਾਰਨ ਕਰਦੇ ਹਨ। ਇਸ ਮੌਕੇ ਮਹੰਤ ਅਵਧ ਬਿਹਾਰੀ ਦਾਸ ਤਪਿਆ, ਅਮਨ ਗੁਪਤਾ, ਸੁਭਾਸ਼ ਸਹਿਗਲ, ਅਸ਼ੋਕ ਜੀਂਦੀਆ, ਸੀਨੀਅਰ ਕੌਂਸਲਰ ਅਸ਼ੋਕ ਕੁਮਾਰ ਬਿੱਟੂ, ਰਮੇਸ਼ ਤਲਵਾਡ਼, ਰਾਧੇ ਸ਼ਾਮ ਭਗਤ, ਸਤੀਸ਼ ਪੁਰੀ, ਸ਼ੇਸ਼ ਜੀਂਦੀਆ, ਪਵਨ ਪੰਮੀ (ਠੇਕੇਦਾਰ), ਜਗਤਾਰ ਸਿੰਘ ਸਾਧੋਹੇਡ਼ੀ ਸਾਬਕਾ ਡਾਇਰੈਕਟਰ, ਸ਼੍ਰੀਮਤੀ ਨਰੇਸ਼ ਗੁਪਤਾ ਸੂਬਾ ਸਕੱਤਰ ਪ੍ਰਦੇਸ਼ ਮਹਿਲਾ ਕਾਂਗਰਸ, ਹੇਮੰਤ ਬਾਂਸਲ ਬੱਲੂ ਤੇ ਹੋਰ ਅਨੇਕਾਂ ਕੌਂਸਲਰ ਅਤੇ ਪਤਵੰਤੇ ਹਾਜ਼ਰ ਸਨ। ਆਰਤੀ ਤੋਂ ਬਾਅਦ ਬ੍ਰਹਮਭੋਜ ਕੀਤਾ ਗਿਆ। ਭੰਡਾਰਾ ਸਾਰਾ ਦਿਨ ਚਲਦਾ ਰਿਹਾ। ਵਰਨਣਯੋਗ ਹੈ ਕਿ ਤਪੱਸਵੀ ਸੰਤ ਬਾਬਾ ਬਾਬੂ ਰਾਮ ਪੋਨੀ ਵੱਲੋਂ ਅਨੇਕਾਂ ਸਾਲ ਪਹਿਲਾਂ ਇੱਥੇ ਭਗਵਤ ਕਥਾ ਦਾ ਆਯੋਜਨ ਆਰੰਭ ਕੀਤਾ ਗਿਆ ਸੀ।

Related News