ਵਿਸ਼ਾਲ ਭਗਵਤੀ ਜਗਰਾਤਾ, ਸਾਰੀ ਰਾਤ ਝੂਮੇ ਭਗਤ

Monday, Apr 15, 2019 - 04:03 AM (IST)

ਵਿਸ਼ਾਲ ਭਗਵਤੀ ਜਗਰਾਤਾ, ਸਾਰੀ ਰਾਤ ਝੂਮੇ ਭਗਤ
ਪਟਿਆਲਾ (ਰਾਜੇਸ਼)-ਮਹਾਕਾਲੀ ਮੰਦਰ ਤੇ ਪ੍ਰਾਚੀਨ ਮੰਦਰ ਕਮੇਟੀ ਸਨੌਰ ਵੱਲੋਂ ਮਾਂ ਭਗਵਤੀ ਦਾ ਵਿਸ਼ਾਲ ਜਗਰਾਤਾ ਕਰਵਾਇਆ ਗਿਆ। ਇਸ ਵਿਚ ਹਜ਼ਾਰਾਂ ਦੀ ਗਿਣਤੀ ’ਚ ਭਗਤ ਪਹੁੰਚੇ ਜੋ ਸਾਰੀ ਰਾਤ ਮਾਤਾ ਦੇ ਭਜਨਾਂ ’ਤੇ ਝੂਮੇ। ਮੰਦਰ ਕਮੇਟੀ ਦੇ ਸਰਪ੍ਰਸਤ ਰਘਵੀਰ ਚੰਦ ਵਾਲੀਆ ਦੀ ਅਗਵਾਈ ਹੇਠ ਕਰਵਾਏ ਇਸ ਜਗਰਾਤੇ ਵਿਚ ਰਾਈਸ ਮਿੱਲਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਸੀਨੀਅਰ ਮੀਤ-ਪ੍ਰਧਾਨ ਸਤ ਪ੍ਰਕਾਸ਼ ਗੋਇਲ ਅਤੇ ਹਰਿੰਦਰ ਹਰੀਕਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਕਮੇਟੀ ਵੱਲੋਂ ਸਤ ਪ੍ਰਕਾਸ਼ ਗੋਇਲ ਅਤੇ ਹਰੀਕਾ ਸਮੇਤ ਹੋਰਨਾਂ ਸ਼ਖਸੀਅਤਾਂ ਨੂੰ ਸਨਮਾਨਤ ਕੀਤਾ ਗਿਆ। ਭਜਨ ਗਾਇਕ ਪਾਰਟੀ ਸੋਨੂੰ ਸੁਰਜੀਤ ਮੋਹਾਲੀ ਅਤੇ ਚੇਤੰਨਿਆ ਮਾਧਵ ਕ੍ਰਿਸ਼ਨ ਬਾਵਰਾ ਨੇ ਸਾਰੀ ਰਾਤ ਭਜਨਾਂ ਨਾਲ ਭਗਤ ਕੀਲੀ ਰੱਖੇ। ਇਨ੍ਹਾਂ ਦੇ ਭਜਨਾਂ ਨੇ ਭਗਤਾਂ ਨੂੰ ਨੱਚਣ ਲਈ ਮਜਬੂੁਰ ਕਰ ਦਿੱਤਾ। ਇਸ ਮੌਕੇ ਹਰਜੀਤ ਕੋਟਲਾ, ਹਰਮਨ ਕੋਟਲਾ, ਮਹਾਵੀਰ ਨਲੀਨਾ ਅਤੇ ਮਹਿੰਦਰ ਕੁਮਾਰ ਆਡ਼੍ਹਤੀਏ ਸਮੇਤ ਹੋਰ ਕਈ ਆਗੂ ਪਹੁੰਚੇ ਹੋਏ ਸਨ। ਸਤ ਪ੍ਰਕਾਸ਼ ਗੋਇਲ ਨੇ ਮੰਦਰ ਕਮੇਟੀ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਰਿਸ਼ੀਆਂ-ਮੁਨੀਆਂ, ਗੁਰੂਆਂ-ਪੀਰਾਂ ਅਤੇ ਦੇਵੀ-ਦੇਵਤਿਆਂ ਦੀ ਧਰਤੀ ਹੈ। ਥਾਂ-ਥਾਂ ’ਤੇ ਧਾਰਮਕ ਪ੍ਰੋਗਰਾਮ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮੰਦਰ ਕਮੇਟੀ ਦੇ ਕਾਰਜ ਸ਼ਲਾਘਾਯੋਗ ਹਨ। ਕਮੇਟੀ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਂਦਾ ਰਹੇਗਾ।

Related News