95ਵਾਂ ਰਾਸ਼ਨ ਵੰਡ ਸਮਾਗਮ ਆਯੋਜਿਤ
Monday, Apr 01, 2019 - 04:42 AM (IST)
ਫਤਿਹਗੜ੍ਹ ਸਾਹਿਬ (ਮੱਗੋ)- ‘ਪੰਜਾਬ ਕੇਸਰੀ’ ਤੇ ‘ਜਗ ਬਾਣੀ’ ਗਰੁੱਪ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੇ ਚੋਪਡ਼ਾ ਜੀ ਦੇ ਆਸ਼ੀਰਵਾਦ ਤੇ ਸ਼ਹਿਰ ਵਾਸੀਆਂ ਦੀ ਮਦਦ ਨਾਲ ਸ੍ਰੀ ਗੁਰੂ ਤੇਗ ਬਹਾਦਰ ਸੇਵਾ ਸਮਿਤੀ (ਰਜਿ.) ਮੰਡੀ ਗੋਬਿੰਦਗਡ਼੍ਹ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਮੱਗੋ ਦੀ ਅਗਵਾਈ ’ਚ 95ਵੇਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਦਾ ਆਯੋਜਨ ਬਟਨ ਲਾਲ ਰੋਡ ’ਤੇ ਸਥਿਤ ਸੰਮਤੀ ਦਫਤਰ ’ਚ ਕੀਤਾ ਗਿਆ। ਇਸ ਦੋਰਾਨ ਸ਼੍ਰੋਮਣੀ ਅਕਾਲੀ ਦਲ ਪ੍ਰਵਾਸੀ ਵਿੰਗ ਦੇ ਸਕੱਤਰ ਜਨਰਲ ਜਥੇਦਾਰ ਕੌਸ਼ਲ ਮਿਸ਼ਰਾ ਈਸਾ ਸਟੀਲ ਰੋਲਿੰਗ ਮਿਲ ਵਾਲੇ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨਾਲ ਖਜ਼ਾਨਚੀ ਇੰਦਰਜੀਤ ਸਿੰਘ ਮੱਗੋ ਪ੍ਰਧਾਨ ਕੈਮਿਸਟ ਐਸੋਸੀਏਸ਼ਨ ਮੰਡੀ ਗੋਬਿੰਦਗਡ਼੍ਹ, ਛੱਠ ਪੂਜਾ ਸੇਵਾ ਸੰਮਤੀ ਦੇ ਪ੍ਰਧਾਨ ਸੁਭਾਸ਼ ਵਰਮਾ, ਲੋਕ ਇਨਸਾਫ ਪਾਰਟੀ ਵਿਧਾਨ ਸਭਾ ਹਲਕਾ ਅਮਲੋਹ ਦੇ ਪ੍ਰਧਾਨ ਡਾ. ਅਮਿਤ ਸੰਦਲ ਪ੍ਰਧਾਨ ਸਵਾਮੀ ਵਿਵੇਕਾਨੰਦ ਸੇਵਾ ਸੰਮਤੀ, ਮੋਹਨੀਸ਼ ਕਾਂਸਲ, ਪੁਨੀਤ ਮਹਾਵਰ, ਅੰਕੁਸ਼ ਜਿੰਦਲ, ਆਸ਼ੂ, ਜਨ ਕਲਿਆਣ ਫਾਊਂਡੇਸ਼ਨ ਦੇ ਪਰਮਜੀਤ ਸਿੰਘ ਸੰਗਤਪੁਰਾ, ਅਨਿਲ ਐਰਨ, ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਪੰਜਾਬ ਦੇ ਜਨਰਲ ਸਕੱਤਰ ਬਾਬਾ ਰਣਧੀਰ ਸਿੰਘ ਪੱਪੀ, ਹਰਵਿੰਦਰ ਸਿੰਘ ਇਕਬਾਲ ਨਗਰ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਐਡਵੋਕੇਟ ਸਵਰਨ ਸਿੰਘ ਟਿਵਾਣਾ, ਐਡਵੋਕੇਟ ਰਾਜੇਸ਼ ਜਾਲੂ ਕੌਪਟਿਡ ਮੈਂਬਰ ਬਾਰ ਕੌਂਸਲ ਪੰਜਾਬ ਤੇ ਹਰਿਆਣਾ, ਹਰਪਾਲ ਸਿੰਘ, ਬਲਜੀਤ ਸਿੰਘ, ਰਿਮਟ ਯੂਨੀਵਰਸਟੀ ਦੇ ਚਾਂਸਲਰ ਡਾ. ਹੁਕਮ ਚੰਦ ਬਾਂਸਲ, ਸੰਜੇ ਸੇਣੀ, ਦਾਨਵੀਰ ਬਲਦੇਵ ਕ੍ਰਿਸ਼ਨ ਹਸੀਜਾ ਆਦਿ ਸ਼ਾਮਿਲ ਹੋਏ। ਇਸ ਤੋਂ ਪਹਿਲਾ ਸ਼੍ਰੀਮਤੀ ਪਰਮਜੀਤ ਕੌਰ ਮੱਗੋਂ ਵਲੋਂ ਸ਼ਹਿਰ ਦੀ ਸੁੱਖ-ਸ਼ਾਂਤੀ ਲਈ ਸਹਿਜ ਪਾਠ ਦੇ ਭੋਗ ਵੀ ਪਾਏ ਗਏ।
