ਖੂਨ-ਦਾਨ ਕੈਂਪ ਦੌਰਾਨ 70 ਯੂਨਿਟ ਖੂਨ ਇਕੱਤਰ
Monday, Apr 01, 2019 - 04:15 AM (IST)
ਪਟਿਆਲਾ (ਅਲੀ)-ਯੂਨੀਵਰਸਿਟੀ ਕਾਲਜ ਦੇ ਐੈੱਨ. ਐੈੱਸ. ਐੈੱਸ. ਵਿਭਾਗ ਵੱਲੋਂ ਪ੍ਰੋਗਰਾਮ ਅਫ਼ਸਰ ਡਾ. ਕਮਲਜੀਤ ਸਿੰਘ, ਪ੍ਰੋ. ਮਨਜੀਤ ਸਿੰਘ ਦੀ ਦੇਖ-ਰੇਖ ਅਤੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਖੂਨ-ਦਾਨ ਕੈਂਪ ਲਾਇਆ ਗਿਆ। ਪ੍ਰਿੰਸੀਪਲ ਨੇ ਕਾਲਜ ਦੀਆਂ ਹੋਣਹਾਰ ਵਿਦਿਆਰਥਣਾਂ ਤੋਂ ਹੀ ਕੈਂਪ ਦਾ ਉਦਘਾਟਨ ਕਰਵਾਇਆ। ਇਸ ਦੌਰਾਨ ਡਾ. ਸਾਕਸ਼ੀ ਦੀ ਅਗਵਾਈ ’ਚ ਰਾਜਿੰਦਰਾ ਹਸਪਤਾਲ ਦੀ ਟੀਮ ਨੇ 70 ਖੂਨ-ਦਾਨੀਆਂ ਤੋਂ ਖੂਨ ਇਕੱਤਰ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਐਗਜ਼ੈਕਟਿਵ ਅਫ਼ਸਰ ਨਗਰ ਪੰਚਾਇਤ ਘਨੌਰ ਅਤੇ ਵਿਸ਼ੇਸ਼ ਮਹਿਮਾਨਾਂ ਪਿੰਡ ਚਮਾਰੂ ਦੇ ਸਮਾਜ-ਸੇਵੀ ਹਰਪ੍ਰੀਤ ਸਿੰਘ ਫੌਜੀ, ਬੇਅੰਤ ਸਿੰਘ ਝੁੰਗੀਆਂ, ਹਰਦੀਪ ਸਿੰਘ ਸਨੌਰ, ਜੱਸੀ ਕਾਮੀ, ਪ੍ਰੈੈੱਸ ਕਲੱਬ ਸਮੇਤ ਸਮੂਹ ਪੱਤਰਕਾਰਾਂ ਨੇ ਹਿੱਸਾ ਲਿਆ। ਪੱਤਰਕਾਰੀ ਦੇ ਖੇਤਰ ਵਿਚ ਨਿਭਾਏ ਉਸਾਰੂ ਰੋਲ ਸਦਕਾ ਪ੍ਰੈੱਸ ਕਲੱਬ ਘਨੌਰ ਦੇ ਪੱਤਰਕਾਰਾਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ 20ਵੀਂ ਵਾਰ ਖੂਨ-ਦਾਨ ਕਰਨ ਵਾਲੇ ਸੰਜੀਵ ਸਨੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਜ ਸੇਵਾ ਦੇ ਖੇਤਰ ਵਿਚ ਯੋਗਦਾਨ ਪਾਉਣ ਵਾਲੇ ਬੇਅੰਤ ਸਿੰਘ ਝੁੰਗੀਆਂ ਅਤੇ ਹਰਦੀਪ ਸਨੌਰ ਦਾ ਵੀ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਨਮਾਨਤ ਕੀਤਾ। ਇਸ ਮੌਕੇ ਮੈਡੀਕਲ ਰਾਜਿੰਦਰਾ ਹਸਪਤਾਲ ਦੀ ਟੀਮ ਦੇ ਸਤਪਾਲ ਸਿੰਘ, ਦਾਰਾ ਸਿੰਘ, ਬਲਜੀਤ ਕੌਰ, ਸਤਵਿੰਦਰ ਕੌਰ, ਕੇਸਰ ਸਿੰਘ, ਬਲਦੇਵ ਸਿੰਘ, ਦਿਨੇਸ਼ ਕੁਮਾਰ ਸਮੇਤ ਕਾਲਜ ਸਮੂਹ ਸਟਾਫ਼, ਵਿਦਿਆਰਥੀ ਅਤੇ ਇਲਾਕੇ ਦੇ ਪਤਵੰਤੇ ਮੌਜੂਦ ਸਨ।
