ਵਿਸ਼ਾਲ ਭਗਵਤੀ ਜਗਰਾਤਾ ਸੰਪੰਨ
Monday, Apr 01, 2019 - 04:15 AM (IST)
ਪਟਿਆਲਾ (ਦਰਦ)-ਮੁਹੱਲਾ ਘਡ਼ਾਮਾ ਪੱਤੀ ਨਿਵਾਸੀਆਂ ਵੱਲੋਂ ਸ਼ਨੀਵਾਰ ਰਾਤ ਨੂੰ ਦੂਸਰਾ ਵਿਸ਼ਾਲ ਭਗਵਤੀ ਜਗਰਾਤਾ ਕਰਵਾਇਆ ਗਿਆ। ਇਸ ਵਿਚ ਬਹਾਵਲਪੁਰ ਮਹਾਸੰਘ ਦੇ ਪ੍ਰਧਾਨ ਰਾਜ ਕੁਮਾਰ ਸਚਦੇਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜੋਤੀ ਪ੍ਰਚੰਡ ਕਰ ਕੇ ਜਗਰਾਤੇੇ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਜਾਗਰਣ ਮੰਡਲੀ ਨੂੰ 5100 ਰੁਪਏ ਦਾਨ ਵਜੋਂ ਦਿੱਤੇ। ਗਣਪਤੀ ਭਜਨ ਮੰਡਲ ਬੱਲੂ ਵਿੱਕੀ ਐਂਡ ਪਾਰਟੀ ਰਾਜਪੁਰਾ ਨੇ ਸੁਰੀਲੇ ਭਜਨਾਂ ਰਾਹੀਂ ਭਗਤਾਂ ਨੂੰ ਝੂਮਣ ਲਾ ਦਿੱਤਾ। ਇਸ ਮੌਕੇ ਨਾਨਕ ਪੇਂਟ ਵਾਲੇ, ਪ੍ਰੇਮ ਟੁਟੇਜਾ, ਸੁੰਦਰ ਲਾਲ, ਹਰੀ ਵਰਮਾ, ਹਰਸ਼ ਕਾਮਰਾ, ਸੁੰਦਰ ਗੋਗੀਆ ਅਤੇ ਭਵਾਨੀ ਰਾਮ ਤੋਂ ਇਲਾਵਾ ਸੰਸਥਾ ਦੇ ਪ੍ਰਧਾਨ ਦਵਿੰਦਰ ਧਵਨ, ਸਰਪ੍ਰਸਤ ਪ੍ਰਦੀਪ ਗਰੇਵਾਲ, ਕੈਸ਼ੀਅਰ ਅਮਿਤ ਕੁਮਾਰ, ਧੀਰਜ, ਗੌਤਮ, ਵੀਸ਼ੂ, ਪ੍ਰਵੀਨ ਧਵਨ, ਅਸ਼ੋਕ ਕੁਮਾਰ, ਸਾਹਿਬ, ਨਿੱਕੂ, ਰਵੀ, ਕ੍ਰਿਸ਼ਨ ਅਤੇ ਹਨੀ ਫੋਟੋਗ੍ਰਾਫਰ ਆਦਿ ਵੀ ਹਾਜ਼ਰ ਸਨ।
