ਸ਼੍ਰੀ ਮਹਾਸ਼ਿਵਪੁਰਾਣ ਕਥਾ ਗਿਆਨ ਯੱਗ ਸੰਪੂਰਨ
Monday, Apr 01, 2019 - 04:15 AM (IST)
ਪਟਿਆਲਾ (ਜੈਨ)-ਇਥੇ ਸ਼੍ਰੀ ਦੁਰਗਾ ਸਤੁਤੀ ਮਹਿਲਾ ਮੰਡਲ ਵੱਲੋਂ ਹੀਰਾ ਮਹਿਲ ਕਾਲੋਨੀ ਸਥਿਤ ਪ੍ਰਾਚੀਨ ਸ਼ਿਵ ਮੰਦਰ ਵਿਖੇ ਆਯੋਜਿਤ 7 ਰੋਜ਼ਾ ਸ਼੍ਰੀ ਮਹਾਸ਼ਿਵਪੁਰਾਣ ਗਿਆਨ ਯੱਗ ਅੱਜ ਸ਼ਰਧਾ-ਪੂਰਵਕ ਸੰਪੂਰਨ ਹੋ ਗਿਆ। ਇਸ ਵਿਚ ਕਥਾ ਨੂੰ ਵਿਰਾਮ ਦਿੰਦਿਆਂ ਅਚਾਰੀਆ ਧਰਮਪਾਲ ਸ਼ਾਸਤਰੀ ਨੇ ਕਿਹਾ ਕਿ ਭਗਵਾਨ ਸ਼ਿਵ ਦਾ ਗੁਣਗਾਨ ਕਰ ਕੇ ਸੰਸਾਰਕ ਜੀਵ ਦਾ ਕਲਿਆਣ ਸੰਭਵ ਹੈ। ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਸ਼ਬਦਾਂ ਵਿਚ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੀ ਲੀਲਾ ਨਿਆਰੀ ਹੈ। ਉਹ ਭਗਤਾਂ ਦੀ ਭਗਤੀ ਤੋਂ ਪ੍ਰਸੰਨ ਹੋ ਕੇ ਅਸ਼ੀਰਵਾਦ ਦਿੰਦੇ ਹਨ। ਇਸ ਮੌਕੇ ਨਵੀਂ ਅਨਾਜ ਮੰਡੀ ਆਡ਼੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਗੁਪਤਾ, ਸੁਰਿੰਦਰ ਗੁਪਤਾ, ਨਰੇਸ਼ ਸ਼ਰਮਾ, ਵਿਨੇ ਗੁਪਤਾ, ਸ਼੍ਰੀਮਤੀ ਨੀਰੂ ਮੋਦੀ, ਅਵਿਨਾਸ਼ ਸਿੰਗਲਾ, ਅਮਨ ਗੁਪਤਾ, ਸਾਬਕਾ ਕੌਂਸਲ ਪ੍ਰਧਾਨ ਗੌਤਮ ਬਾਤਿਸ਼ ਐਡਵੋਕੇਟ, ਸੀਨੀਅਰ ਕੌਂਸਲਰ ਅਮਰਦੀਪ ਸਿੰਘ ਖੰਨਾ, ਜਗਤਾਰ ਸਿੰਘ ਸਾਧੋਹੇਡ਼ੀ ਸਾਬਕਾ ਡਾਇਰੈਕਟਰ ਪੀ. ਆਰ. ਟੀ. ਸੀ., ਸ਼੍ਰੀਮਤੀ ਨਰੇਸ਼ ਗੁਪਤਾ ਸੂਬਾ ਸੈਕਟਰੀ ਮਹਿਲਾ ਕਾਂਗਰਸ, ਰੀਨਾ ਬਾਂਸਲ ਪ੍ਰਧਾਨ ਮਹਿਲਾ ਕਾਂਗਰਸ ਹੇਮੰਤ ਬਾਂਸਲ (ਬੱਲੂ) ਅਤੇ ਸੁਦੇਸ਼ ਵਰਮਾ ਤੋਂ ਇਲਾਵਾ ਮਹਿਲਾ ਮੰਡਲ ਦੀਆਂ ਸਾਰੀਆਂ ਮੈਂਬਰ ਮਹਿਲਾਵਾਂ ਨੇ ਕੀਰਤਨ ਵਿਚ ਹਿੱਸਾ ਲਿਆ। ਆਰਤੀ ਤੋਂ ਬਾਅਦ ਪ੍ਰਸਾਦ ਵੰਡਿਆ ਗਿਆ। ਬ੍ਰਹਮ ਭੋਜ ਉਪਰੰਤ ਬਾਅਦ ਵਿਸ਼ਾਲ ਭੰਡਾਰਾ ਕੀਤਾ। ਅਚਾਰੀਆ ਧਰਮਪਾਲ ਦਾ ਸਨਮਾਨ ਵੀ ਕੀਤਾ ਗਿਆ।
