ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ
Saturday, Jan 19, 2019 - 10:05 AM (IST)
ਫਤਿਹਗੜ੍ਹ ਸਾਹਿਬ (ਜਗਦੇਵ)-ਨੈਸ਼ਨਲ ਕੰਪਿਊਟਰ ਸੈਂਟਰ ਸਰਹਿੰਦ ਸ਼ਹਿਰ ਵਲੋਂ 6 ਵਿਦਿਆਰਥੀਆਂ ਨੂੰ ਬੇਸਿਕ ਕੰਪਿਊਟਰ ਕੋਰਸ, ਅੰਗਰੇਜ਼ੀ ਟਾਇਪ ਤੇ ਪੰਜਾਬੀ ਟਾਇਪ ਕੋਰਸ ਦੇ ਸਰਟੀਫਿਕੇਟ ਗੁਰਵਿੰਦਰ ਸਿੰਘ ਸੋਹੀ, ਪ੍ਰਧਾਨ ਜਾਗੋ ਐੱਨ.ਜੀ. ਓ. ਫਤਹਿਗਡ਼੍ਹ ਸਾਹਿਬ ਦੇ ਕਰ ਕਮਲਾਂ ਨਾਲ ਵੰਡੇ ਗਏ। ਇਸ ਮੌਕੇ ਸੈਂਟਰ ਹੈੱਡ ਨਾਇਬ ਸਿੰਘ ਤੋਂ ਇਲਾਵਾ ਮਿਸ ਰਮਨਦੀਪ ਕੌਰ ਕੰਪਿਊਟਰ ਫੈਕਲਿਟੀ, ਵਿਦਿਆਰਥੀਆਂ ਤੇ ਸ਼ਹਿਰੀ ਹਾਜ਼ਰ ਸਨ। ਨਾਇਬ ਸਿੰਘ ਨੇ ਦੱਸਿਆ ਕਿ ਜਿਹਡ਼ੇ ਵਿਦਿਆਰਥੀ ਅੱਜ ਨਹੀਂ ਆਏ ਉਨ੍ਹਾਂ ਨੂੰ ਸਰਟੀਫਿਕੇਟ ਬਾਅਦ ’ਚ ਦੇ ਦਿੱਤੇ ਜਾਣਗੇ।
