ਹਥਿਆਰਬੰਦ ਹਮਲਾਵਰਾਂ ਕਾਂਗਰਸੀ ਸਰਪੰਚ ਨੂੰ ਕੁੱਟਿਆ

Saturday, Jan 19, 2019 - 09:52 AM (IST)

ਹਥਿਆਰਬੰਦ ਹਮਲਾਵਰਾਂ ਕਾਂਗਰਸੀ ਸਰਪੰਚ ਨੂੰ ਕੁੱਟਿਆ
ਪਟਿਆਲਾ (ਜੋਸ਼ੀ)-ਪਿੰਡ ਬੁੱਲਾਪੁਰ ’ਚ ਹਥਿਆਰਬੰਦ ਵਿਅਕਤੀਆਂ ਨੇ ਕਾਂਗਰਸੀ ਸਰਪੰਚ ਗੁਰਿੰਦਰਜੀਤ ਸਿੰਘ ਗੋਲਡੀ ਦੇ ਘਰ ਦਾਖਲ ਹੋ ਕੇ ਉਸ ਨੂੰ ਕੁੱਟ-ਮਾਰ ਕਰ ਕੇ ਜ਼ਖਮੀ ਕਰ ਦਿੱਤਾ। ਇਲਾਜ ਲਈ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਮਾਲੇਰਕੋਟਲਾ ਵਿਖੇ ਦਾਖਲ ਕਰਵਾਇਆ ਗਿਆ। ਡੀ. ਐੈੱਸ. ਪੀ. ਪਲਵਿੰਦਰ ਸਿੰਘ ਚੀਮਾ ਅਤੇ ਸੁਖਪਾਲ ਸਿੰਘ ਥਾਣਾ ਮੁਖੀ ਅਮਰਗਡ਼੍ਹ ਪੁਲਸ ਪਾਰਟੀ ਸਮੇਤ ਘਟਨਾ ਦਾ ਜਾਇਜ਼ਾ ਲੈਣ ਲਈ ਮੌਕੇ ’ਤੇ ਪਹੁੰਚੇ। ਜਾਣਕਾਰੀ ਦਿੰਦਿਆਂ ਸਰਪੰਚ ਦੇ ਪਰਿਵਾਰਕ ਮੈਂਬਰਾਂ ਅਤੇ ਸੀਨੀਅਰ ਕਾਂਗਰਸੀ ਆਗੂ ਹਰਮਨਦੀਪ ਸਿੰਘ ਬਡਲਾ ਨੇ ਦੱਸਿਆ ਕਿ ਹਮਲਾਵਰਾਂ ਪਾਸ ਚਿੱਟੇ ਰੰਗ ਦੀ ਸਿਆਜ਼ ਗੱਡੀ ਸੀ। ਉਨ੍ਹਾਂ ਪਿੰਡ ਦੇ ਕਿਸੇ ਵਿਅਕਤੀ ਤੋਂ ਸਰਪੰਚ ਦਾ ਘਰ ਪੁੱਛਿਆ। ਉਨ੍ਹਾਂ ਗੁਰਿੰਦਰਜੀਤ ਸਿੰਘ ਗੋਲਡੀ ਦੇ ਘਰ ਦਾਖਲ ਹੋ ਕੇ ਸਰਪੰਚ ਦੀ ਰਾਡਾਂ ਨਾਲ ਕੁੱਟ-ਮਾਰ ਕੀਤੀ। ਹਵਾਈ ਫਾਇਰ ਵੀ ਕੀਤੇ ਗਏ। ਅਵਾਜ਼ ਸੁਣ ਕੇ ਜਦੋਂ ਪਰਿਵਾਰਕ ਮੈਂਬਰ ਤੇ ਗੁਆਂਢੀ ਇਕੱਠੇ ਹੋਏੇ ਤਾਂ ਉਕਤ ਹਮਲਾਵਰ ਉੱਥੋਂ ਨੱਠ ਗਏ। ਉਨ੍ਹਾਂ ਦੱîਸਿਆ ਕਿ ਗੱਡੀ ’ਚ 5 ਵਿਅਕਤੀ ਸਵਾਰ ਸਨ। ਇਨ੍ਹਾਂ ’ਚੋਂ 4 ਨੇ ਹਮਲਾ ਕੀਤਾ। ਥਾਣਾ ਮੁਖੀ ਸੁਖਪਾਲ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।

Related News