ਟੁੱਟੀ ਸੜਕ ਬਣਾਉਣ ਲਈ ਅਕਾਲੀਆਂ ਨੇ ਮੰਗੀ ਭੀਖ

01/24/2020 3:32:31 PM

ਪਟਿਆਲਾ (ਬਲਜਿੰਦਰ, ਪਰਮੀਤ, ਬਖਸ਼ੀ): ਸਨੋਰੀ ਅੱਡੇ ਤੋਂ ਆਤਮਾ ਰਾਮ ਕੁਮਾਰ ਸਭਾ ਸਕੂਲ ਤੱਕ ਪਿਛਲੇ ਡੇਢ ਸਾਲ ਤੋਂ ਪੁੱਟੀ ਗਈ ਸੜਕ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਨਾ ਬਣਾਏ ਜਾਣ ਤੋਂ ਭੜਕੇ ਅਕਾਲੀਆਂ ਨੇ ਜ਼ਿਲਾ ਸ਼ਹਿਰੀ ਦੇ ਪ੍ਰਧਾਨ ਸ੍ਰੀ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਸ਼ਹਿਰ ਦੇ ਸਨੋਰ ਅੱਡਾ ਇਲਾਕੇ ਵਿਚ ਭੀਖ ਮੰਗ ਕੇ ਪੈਸੇ ਇਕੱਠੇ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੇ। ਅਹਿਮ ਗੱਲ ਇਹ ਰਹੀ ਕਿ ਇਸ ਮੌਕੇ ਵੱਡੀ ਗਿਣਤੀ 'ਚ ਸਥਾਨਕ ਦੁਕਾਨਦਾਰ ਅਤੇ ਨੇੜੇ-ਤੇੜੇ ਦੀਆਂ ਕਲੋਨੀਆਂ ਦੇ ਦੁਖ ਭੋਗ ਰਹੇ ਲੋਕ ਵੀ ਆਪ ਮੁਹਾਰੇ ਸੜ੍ਹਕ 'ਤੇ ਨਿਕਲ ਆਏ ਅਤੇ ਪੰਜ-ਪੰਜ, ਦਸ-ਦਸ ਰੁਪਏ ਦਾਨ ਵਿਚ ਵੀ ਦਿੱਤੇ।ਭੀਖ ਤੋਂ ਇਕੱਠੇ ਹੋਏ ਪੈਸੇ ਪ੍ਰਧਾਨ ਹਰਪਾਲ ਜੁਨੇਜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਭੇਜਣ ਦਾ ਐਲਾਨ ਕੀਤਾ । ਪ੍ਰਧਾਨ ਜੁਨੇਜਾ ਨੇ ਨਗਰ ਨਿਗਮ ਨੂੰ 10 ਦਿਨਾਂ ਦਾ ਅਲਟੀਮੇਟਮ ਦਿੱਤਾ ਕਿ ਜੇਕਰ 10 ਦਿਨਾਂ ਵਿਚ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਮੇਨ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਅਕਾਲੀ ਦਲ ਅਤੇ ਭਾਜਪਾ ਵੱਲੋਂ ਦੁਕਾਨਾਦਾਰਾਂ ਅਤੇ ਇਲਾਕਾ ਨਿਵਾਸੀਆਂ ਨਾਲ ਮਿਲ ਕੇ ਸਨੌਰੀ ਅੱਡਾ ਵਿਖੇ ਵਿਸ਼ਾਲ ਧਰਨਾ ਵੀ ਦਿੱਤਾ ਗਿਆ। ਜਿਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਹੁਣ ਤੱਕ ਤੋਂ ਸਭ ਤੋਂ ਵੱਧ ਫੇਲ ਸਰਕਾਰ ਸਾਬਤ ਹੋਈ ਹੈ। ਜਿਸ ਦੀ ਸਭ ਤੋਂ ਵੱਡੀ ਉਦਾਹਰਨ ਖੁਦ ਕਾਂਗਰਸ ਹਾਈਕਮਾਂਡ ਵੱਲੋਂ ਸਮੁੱਚੀਆਂ ਇਕਾਈਆਂ ਭੰਗ ਕਰਕੇ ਚੋਣ ਮੈਨੀਫੈਸਟੋ ਲਾਗੂ ਕਰਨ ਲਈ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਤੋਂ ਸਾਫ ਹੈ ਕਿ ਕਾਂਗਰਸ ਹਾਈਕਮਾਂਡ ਨੂੰ ਵੀ ਹੁਣ ਕੈਪਟਨ 'ਤੇ ਭਰੋਸਾ ਨਹੀਂ ਰਿਹਾ ਅਤੇ ਉਨ੍ਹਾਂ ਵੱਲੋਂ ਆਪਣੇ ਚੋਣ ਵਾਅਦੇ ਪੁਰੇ ਕਰਨ ਲਈ ਕਮੇਟੀ ਦਾ ਗਠਨ ਕੀਤਾ ਗਿਆ, ਕਿਉਂÎਕਿ ਸਰਕਾਰ ਵੱਲੋਂ ਕੀਤਾ ਗਿਆ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ, ਸਗੋਂ ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਜਿਵੇਂ ਆਟਾ ਦਾਲ, ਗਰੀਬ ਲੜਕੀਆਂ ਨੂੰ ਸਾਈਕਲ, 125 ਗਜ ਵਾਲਿਆਂ ਨੂੰ ਮੁਫਤ ਪਾਣੀ, ਨੌਜਵਾਨਾ ਨੂੰ ਰੁਜਗਾਰ, ਖੇਡਾਂ ਦੀਆ ਕਿੱਟਾਂ, ਜਿੰਮ, ਸ਼ਗਨ ਸਕੀਮ, ਪੈਨਸ਼ਨ ਸਕੀਮਾਂ, ਸਾਂਝ ਕੇਂਦਰ,ਸੇਵਾ ਕੇਂਦਰਾਂ 'ਚੋਂ ਜ਼ਿਆਦਾ ਨੂੰ ਬੰਦ ਕਰ ਦਿੱਤਾ ਗਿਆ ਜਾਂ ਫਿਰ ਦਿੱਤਾ ਹੀ ਨਹੀਂ ਗਿਆ।

PunjabKesari

ਪ੍ਰਧਾਨ ਜੁਨੇਜਾ ਨੇ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਇਹ ਸੜਕ ਪੁੱਟੀ ਪਈ ਹੈ, ਛੋਟੀ ਨਦੀ ਦਾ ਪੁਲ ਤੋੜਿਆ ਪਿਆ ਹੈ, ਜਿਸ ਦੇ ਕਾਰਨ ਇੱਕ ਦਰਜ਼ਨ ਤੋਂ ਜ਼ਿਆਦਾ ਕਲੋਨੀ ਦੇ ਲੋਕਾਂ ਨੂੰ ਨਰਕ ਭਰੀ ਜਿੰਦਗੀ ਜਿਊਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਸੈਂਕੜੇ ਦੁਕਾਨਦਾਰਾਂ ਦੇ ਕਾਰੋਬਾਰਾਂ ਨੂੰ ਜਿੰਦੇ ਲੱਗ ਗਏ ਹਨ। ਦੁਕਾਨਦਾਰਾਂ ਦੇ ਅੱਜ ਹਲਾਤ ਇਹ ਹੋ ਗਏ ਕਿ ਉਹ ਕਰਜ਼ੇ ਵਿਚ ਨੱਕੋ-ਨੱਕ ਡੁੱਬ ਗਏ ਹਨ ਅਤੇ ਉਨ੍ਹਾਂ ਨੂੰ ਪਰਿਵਾਰ ਪਾਲਣੇ ਮੁਸ਼ਕਲ ਹੋ ਗਏ ਹਨ। ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਦੂਜੇ ਪਾਸੇ ਖਜਾਨਾ ਖਾਲੀ ਮੰਤਰੀ ਮਨਪ੍ਰੀਤ ਬਾਦਲ ਲੋਕਾਂ ਦੇ ਪੈਸੇ ਨਾਲ ਆਪਣੇ ਪਰਿਵਾਰ ਨਾਲ ਸਵਿੱਟਜ਼ਰਲੈਂਡ ਦੀਆਂ ਵਾਦੀਆਂ ਦੇ ਨਜ਼ਾਰੇ ਲੈ ਰਹੇ ਹਨ। ਇਹ ਖਜਾਨਾ ਮੰਤਰੀ ਤਿੰਨ ਸਾਲ ਪਹਿਲਾਂ ਸਰਕਾਰ ਬਣਨ ਤੋਂ ਪਹਿਲਾਂ ਨਾ ਗੰਨਮੈਨ ਲਵਾਂਗਾ ਨਾ ਡਰਾਇਵਰ ਲਵਾਂਗਾ ਦੇ ਡਰਾਮੇ ਕਰਦਾ ਰਿਹਾ ਸੀ।

ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਇਤਿਹਾਸ ਵਿਚ ਕੈਪਟਨ ਅਮਰਿੰਦਰ ਸਿੰਘ ਪਹਿਲੇ ਮੁੱਖ ਮੰਤਰੀ ਹੋਣਗੇ ਕਿ ਜਿਨ੍ਹਾਂ ਦੇ ਰਾਜ ਵਿਚ ਸੋਨੀਆ ਗਾਂਧੀ ਨਾਰਾਜ਼, ਸੂਬਾ ਪ੍ਰਧਾਨ ਨਾਰਾਜ਼, ਸੂਬਾ ਇੰਚਾਰਜ ਨਾਰਾਜ਼, ਮੰਤਰੀ ਨਾਰਾਜ਼, ਐਮ.ਪੀ ਨਾਰਾਜ਼, ਆਪਣੇ ਜ਼ਿਲੇ ਦੇ ਹੀ ਐਮ.ਐਲ.ਏ. ਨਾਰਾਜ਼, ਆਪਣੇ ਹਲਕੇ ਲੋਕ ਪਟਿਆਲਾ ਸ਼ਹਿਰੀ ਦੇ ਲੋਕ ਨਾਰਾਜ਼ ਹੋਣ।ਇਸ ਮੋਕੇ  ਮੁਨੀਸ਼ ਸਿੰਘੀ ਪ੍ਰਧਾਨ ਸਨੋਰੀ ਅੱਡਾ ਮਾਰਕੀਟ ਐਸੋਸੀਏਸ਼ਨ, ਮਨੋਜ ਸੱਗੂ, ਸਤਵੰਤ ਸਿੰਘ, ਜਗਦੀਸ਼ ਕੁਮਾਰ, ਵੇਦ ਪ੍ਰਕਾਸ਼, ਚੰਦਰ ਅਰੌੜਾ, ਮੁੰਨਾ ਸੱਗੂ, ਅਵਿਨਾਸ਼ ਗੋਇਲ, ਵਰੁਣ ਗੋਇਲ ਵਿਸ਼ੇਸ ਤੌਰ 'ਤੇ ਹਾਜ਼ਰ ਸਨ।


Shyna

Content Editor

Related News