ਨੂਰਪੁਰ-ਬੈਜਨਾਥ ਪਪਰੋਲਾ ਵਿਚਕਾਰ ਚੱਲੇਗੀ ਇੱਕ ਜੋੜੀ ਵਾਧੂ ਰੇਲਗੱਡੀ
Saturday, Mar 29, 2025 - 02:18 AM (IST)

ਜੈਤੋ (ਰਘੁਨੰਦਨ ਪਰਾਸ਼ਰ) - ਰੇਲਵੇ ਯਾਤਰੀਆਂ ਦੀ ਸਹੂਲਤ ਅਤੇ ਵਾਧੂ ਭੀੜ ਨੂੰ ਦੂਰ ਕਰਨ ਲਈ ਆਉਣ ਵਾਲੇ ਤਿਉਹਾਰਾਂ ਖਾਸ ਕਰਕੇ ਨਰਾਤਿਆਂ ਦੇ ਮੱਦੇਨਜ਼ਰ 1 ਅਪ੍ਰੈਲ ਤੋਂ ਨੂਰਪੁਰ ਰੋਡ ਅਤੇ ਬੈਜਨਾਥ ਪਪਰੋਲਾ ਵਿਚਕਾਰ ਹੇਠ ਲਿਖੇ ਅਨੁਸਾਰ ਵਾਧੂ ਰੇਲ ਗੱਡੀਆਂ ਚਲਾਈਆਂ ਜਾਣਗੀਆਂ।
ਟ੍ਰੇਨ ਨੰਬਰ 52475 ਨੂਰਪੁਰ ਰੋਡ ਤੋਂ ਸਵੇਰੇ 08:00 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 14:55 ਵਜੇ ਬੈਜਨਾਥ ਪਪਰੋਲਾ ਪਹੁੰਚੇਗੀ। ਟ੍ਰੇਨ ਨੰਬਰ 52476 ਬੈਜਨਾਥ ਪਪਰੋਲਾ ਤੋਂ ਸਵੇਰੇ 10:00 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 16:45 'ਤੇ ਨੂਰਪੁਰ ਪਹੁੰਚੇਗੀ। ਇਹ ਰੇਲ ਗੱਡੀਆਂ ਮਝੇਰਾ ਹਿਮਾਚਲ, ਪੰਚਰੁਖੀ, ਪੱਟੀ ਰਾਜਪੁਰਾ, ਪਾਲਮਪੁਰ ਹਿਮਾਚਲ, ਸੁਲਹ ਹਿਮਾਚਲ, ਪਰੋਰ, ਚਾਮੁੰਡਾ ਮਾਰਗ, ਨਗਰੋਟਾ, ਸਮਲੋਤੀ, ਕਾਂਗੜਾ ਮੰਦਰ, ਕਾਂਗੜਾ, ਕੋਪਰ ਲਾਹੋਰ, ਜਵਾਲਾਮੁਖੀ ਰੋਡ, ਤ੍ਰਿਪਾਲ ਹਾਲਟ, ਲੁਨਸੂ, ਗੁਲੇਰ, ਨੰਦਪੁਰ ਭਟੌਲੀ, ਬਰਿਆਲ ਹਿਮਾਚਲ, ਨਗਰੋਟਾ ਸੁਰਿਆਂ, ਮੇਘਰਾਜ ਪੁਰਾ, ਹਰਸਰ ਦੇਹਰੀ, ਜਵਾਂਵਾਲਾ ਸਿਟੀ, ਭਰਮਾੜ, ਵੱਲੇ ਦਾ ਪੀਰ ਲਾੜਥ ਅਤੇ ਤਲਾੜਾ ਸਟੇਸ਼ਨਾਂ 'ਤੇ ਦੋਨਾਂ ਦਿਸ਼ਾਵਾਂ ਵਿੱਚ ਰੁਕਣਗੀਆਂ।
ਡਿਵੀਜ਼ਨਲ ਰੇਲਵੇ ਮੈਨੇਜਰ ਜੰਮੂ ਵਿਵੇਕ ਕੁਮਾਰ ਨੇ ਕਿਹਾ ਕਿ ਨੂਰਪੁਰ-ਬੈਜਨਾਥ ਪਪਰੋਲਾ ਵਿਚਕਾਰ ਵਾਧੂ ਰੇਲਗੱਡੀਆਂ ਦੇ ਸੰਚਾਲਨ ਨਾਲ ਨਵਰਾਤਰੀ ਦੌਰਾਨ ਕਾਂਗੜਾ ਘਾਟੀ ਆਉਣ ਵਾਲੇ ਸ਼ਰਧਾਲੂਆਂ ਨੂੰ ਕਾਫੀ ਸਹੂਲਤ ਮਿਲੇਗੀ ਅਤੇ ਉਨ੍ਹਾਂ ਦੀ ਯਾਤਰਾ ਆਰਾਮਦਾਇਕ ਹੋਵੇਗੀ।