ਪੰਜਾਬ 'ਚ ਬੰਦ ਪਏ ਆਕਸੀਜਨ ਪਲਾਂਟਾਂ ਨੂੰ ਸੰਜੀਵਨੀ ਦੇਣ ਲਈ ਫ਼ੌਜ ਨੇ ਸੰਭਾਲੀ ਕਮਾਨ, ਜਲਦ ਹੋਣਗੇ ਚਾਲੂ
Wednesday, May 12, 2021 - 12:27 PM (IST)
ਚੰਡੀਗੜ੍ਹ/ਨੰਗਲ- ਪੰਜਾਬ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਪੰਜਾਬ ਵਿਚ ਲਗਾਤਾਰ ਵਧਦੇ ਕੋਰੋਨਾ ਦੇ ਮਾਮਲੇ ਅਤੇ ਆਕਸੀਜਨ ਦੀ ਕਮੀ ਨੂੰ ਵੇਖਦੇ ਹੋਏ ਹੁਣ ਫ਼ੌਜ ਨੇ ਕਮਾਨ ਸੰਭਾਲ ਲਈ ਹੈ। ਪਲਾਂਟਾਂ ਨੂੰ ਸ਼ੁਰੂ ਕਰਨ ਦਾ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਸ਼ੁਰੂਆਤ ਵਿਚ ਫ਼ੌਜ ਦੇ ਐਕਸਪਰਟ ਨੰਗਲ ਦੇ ਦੋ ਪਲਾਂਟ ਉਤੇ ਕੰਮ ਕਰ ਰਹੇ ਹਨ ਅਤੇ ਆਉਣ ਵਾਲੇ ਦੋ ਤੋਂ ਤਿੰਨ ਦਿਨਾਂ ਵਿਚ ਇਨ੍ਹਾਂ ਨੂੰ ਚਾਲੂ ਕਰਨ ਦੀ ਉਮੀਦ ਹੈ। ਇਸ ਦੇ ਬਾਅਦ ਸਰਕਾਰ ਵੱਲੋਂ ਦਿੱਤੀ ਗਈ ਪੂਰੀ ਸੂਚੀ ਮੁਤਾਬਕ ਫ਼ੌਜੀ ਵੱਖ-ਵੱਖ ਸ਼ਹਿਰਾਂ ਵਿਚ ਜਾ ਕੇ ਇੰਡਸਟਰੀਅਲ ਪਲਾਂਟਾਂ ਵਿਚ ਗੈਸ ਉਤਪਾਦਨ ਸ਼ੁਰੂ ਕਰਨ ਦਾ ਕੰਮ ਕਰੇਗੀ। ਬਾਅਦ ਵਿਚ ਉਸ ਨੂੰ ਮੈਡੀਕਲ ਲਈ ਵਰਤਿਆ ਜਾਵੇਗਾ।
ਆਕਸੀਜਨ ਦੀ ਕਮੀ ਦੇ ਕਾਰਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਨੂੰ ਕੋਟਾ ਵਧਾਉਣ ਦੀ ਅਪੀਲ ਕਰ ਚੁੱਕੇ ਹਨ। ਮੁੱਖ ਮੰਤਰੀ ਨੇ ਜਨਰਲ ਅਫ਼ਸਰ ਆਰ. ਪੀ. ਸਿੰਘ ਦੇ ਨਾਲ ਮਿਲ ਕੇ ਬੈਠਕ ਕੀਤੀ ਸੀ ਅਤੇ ਇਸ ਮਹਾਮਾਰੀ ਨਾਲ ਲੜਨ ਵਿਚ ਮਦਦ ਮੰਗੀ ਸੀ। ਇਸੇ ਅਪੀਲ ਉਤੇ ਵੈਸਟਰਨ ਕਮਾਂਡ ਨੰਗਲ ਸਥਿਤ ਬੀ. ਬੀ. ਐੱਮ. ਬੀ. ਵਿਚ 1962 ਤੋਂ ਬੰਦ ਪਏ ਪਲਾਂਟ ਚਾਲੂ ਕਰਨ ਵਿਚ ਜੁੱਟ ਗਈ ਹੈ। ਇਥੇ ਹੀ ਸਥਿਤ ਪੰਜਾਬ ਐਲਕੇਲਿਕ ਪਲਾਂਟ ਨੂੰ ਵੀ ਸ਼ੁਰੂ ਕੀਤਾ ਜਾਵੇਗਾ। ਦੋਵੇਂ ਹੀ ਪਲਾਂਟਾਂ ਉਤੇ ਫ਼ੌਜ ਦੀ ਟਾਸਕ ਫ਼ੋਰਸ ਦਿਨ-ਰਾਤ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ: 'ਲਵ ਮੈਰਿਜ' ਕਰਵਾਉਣ ਦੀ ਭਰਾ ਨੇ ਦਿੱਤੀ ਖ਼ੌਫ਼ਨਾਕ ਸਜ਼ਾ, ਦੋਸਤ ਨਾਲ ਮਿਲ ਕੇ ਗੋਲ਼ੀਆਂ ਮਾਰ ਕੀਤਾ ਭੈਣ ਦਾ ਕਤਲ
ਇਨ੍ਹਾਂ ਵਿਚ ਇੰਜੀਨੀਅਰ, ਮੈਕੇਨੀਕਲ ਸਮੇਤ ਕੁਝ ਤਕਨੀਕੀ ਵੀ ਸ਼ਾਮਲ ਹਨ। ਇਸ ਦੇ ਬਾਅਦ ਰਾਜਪੁਰਾ ਅਤੇ ਗੋਬਿੰਦਗੜ੍ਹ ਵਿਚ ਵੀ ਕੁਝ ਇੰਡਸਟਰੀਜ਼ ਦਾ ਮੁਆਇਆ ਕਰਕੇ ਇਸ ਨੂੰ ਸ਼ੁਰੂ ਕੀਤਾ ਜਾਵੇਗਾ। ਸਿਵਲ ਮਿਲਟਰੀ ਅਫੇਅਰਸ ਦੇ ਨਿਰਦੇਸ਼ਕ ਕਰਨਲ ਜਸਦੀਪ ਸੰਧੂ ਨੇ ਦੱਸਿਆ ਕਿ ਆਉਣ ਵਾਲੇ ਤਿੰਨ ਦਿਨਾਂ ਦੇ ਵਿਚ ਪੰਜਾਬ ਵਿਚ ਦੋ ਆਕਸੀਜਨ ਪਲਾਂਟ ਸ਼ੁਰੂ ਹੋ ਜਾਣਗੇ। ਇਸ ਦੇ ਬਾਅਦ ਬਾਕੀ ਹੋਰਾਂ ਪਲਾਂਟਾਂ ਉਤੇ ਕੰਮ ਕੀਤਾ ਜਾਵੇਗਾ। ਇਨ੍ਹਾਂ ਦੇ ਚਾਲੂ ਹੋਣ ਦੇ ਬਾਅਦ ਆਕਸੀਜਨ ਦੀ ਕਮੀ ਨਹੀਂ ਆਵੇਗੀ।
ਉਨ੍ਹਾਂ ਕਿਹਾ ਕਿ ਹਰਿਆਣਾ ਵੱਲੋਂ ਅਜਿਹੀ ਕੋਈ ਮੰਗ ਨਹੀਂ ਆਈ ਹੈ, ਆਵੇਗੀ ਤਾਂ ਉਸ ਉਤੇ ਵੀ ਜ਼ਰੂਰ ਧਿਆਨ ਦਿੱਤਾ ਜਾਵੇਗਾ। ਉਥੇ ਹੀ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਮਿਲਟਰੀ ਹਸਪਤਾਲਾਂ ਵਿਚ 15 ਫ਼ੀਸਦੀ ਬੈੱਡ ਸਿਵਲ ਹਸਪਤਾਲਾਂ ਲਈ ਰਾਂਖ਼ਵੇ ਕੀਤੇ ਗਏ ਹਨ, ਜਿੱਥੇ ਵੀ ਬੈੱਡਾਂ ਦੀ ਲੋੜ ਪਵੇਗੀ, ਉਥੇ ਉਪਲੱਬਧ ਕਰਵਾ ਦਿੱਤੇ ਜਾਣਗੇ। ਹਿਸਾਰ ਅਤੇ ਬਠਿੰਡਾ ਵਿਚ ਹਸਪਤਾਲ ਸਥਾਪਤ ਕਰਨ ਉਤੇ ਵਿਚਾਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਜਲੰਧਰ: ਲਾਕਡਾਊਨ ਦੌਰਾਨ ਬੱਸਾਂ 'ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਪੰਜਾਬ ਰੋਡਵੇਜ਼ ਨੇ ਦਿੱਤੀ ਵੱਡੀ ਸਹੂਲਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?