ਟਰੈਫਿਕ ਵਿਭਾਗ ਓਵਰਲੋਡ ਵਾਹਨਾਂ ''ਤੇ ਸ਼ਿਕੰਜਾ ਕੱਸਣ ''ਚ ਅਸਫਲ

Friday, Feb 09, 2018 - 08:02 AM (IST)

ਟਰੈਫਿਕ ਵਿਭਾਗ ਓਵਰਲੋਡ ਵਾਹਨਾਂ ''ਤੇ ਸ਼ਿਕੰਜਾ ਕੱਸਣ ''ਚ ਅਸਫਲ

ਸਾਦਿਕ  (ਦੀਪਕ) - ਰਾਤ ਜਾਂ ਦਿਨ ਦੇ ਸਮੇਂ ਓਵਰਲੋਡ ਵਾਹਨ ਹਾਈਵੇ ਅਤੇ ਛੋਟੀਆਂ ਲਿੰਕ ਸੜਕਾਂ ਉੱਪਰ ਦੌੜਦੇ ਹਨ ਅਤੇ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਲਿੰਕ ਰੋਡ 'ਤੇ ਜਿੱਥੇ ਇਕ ਵਾਹਨ ਮੁਸ਼ਕਲ ਨਾਲ ਨਿਕਲਦਾ ਹੈ, ਉੱਥੇ ਓਵਰਲੋਡ ਵਾਹਨਾਂ ਦੇ ਲੰਘਣ ਨਾਲ ਕੋਈ ਵੀ ਮੰਦਭਾਗੀ ਘਟਨਾ ਵਾਪਰ ਸਕਦੀ ਹੈ। ਤੂੜੀ, ਰੇਤ, ਬੱਜਰੀ ਆਦਿ ਨਾਲ ਭਰੀਆਂ ਟਰਾਲੀਆਂ ਓਵਰਲੋਡ ਹੋਏ ਸਾਮਾਨ ਨਾਲ ਭਰੇ ਕੈਂਟਰ ਟਰੈਫਿਕ ਨਿਯਮਾਂ ਦੀ ਪ੍ਰਵਾਹ ਕੀਤੇ ਬਿਨਾਂ ਸੜਕਾਂ 'ਤੇ ਚੱਲਦੇ ਦਿਖਾਈ ਦਿੰਦੇ ਹਨ। ਸਮੇਂ-ਸਮੇਂ 'ਤੇ ਸਬੰਧਤ ਪ੍ਰਸ਼ਾਸਨ ਨੂੰ ਜਗਾਉਣ ਲਈ ਇਸ ਤਰ੍ਹਾਂ ਦੀਆਂ ਖਬਰਾਂ ਲੱਗਦੀਆਂ ਰਹਿੰਦੀਆਂ ਹਨ ਪਰ ਪ੍ਰਸ਼ਾਸਨ ਗੂੜ੍ਹੀ ਨੀਂਦੇ ਸੌ ਰਿਹਾ ਹੈ ਅਤੇ ਓਵਰਲੋਡ ਵਾਹਨ ਨੂੰ ਚਲਾਉਣ ਵਾਲੇ ਬਿਨਾਂ ਕਿਸੇ ਡਰ ਤੋਂ ਆਪਣਾ ਕੰਮ ਕਰ ਰਹੇ ਹਨ।
ਟਰੈਫਿਕ ਵਿਭਾਗ ਸੈਮੀਨਾਰ ਲਾ ਕੇ ਆਪਣਾ ਕੰਮ ਤਾਂ ਪੂਰਾ ਕਰ ਰਿਹਾ ਹੈ ਪਰ ਇਨ੍ਹਾਂ ਵਾਹਨਾਂ 'ਤੇ ਸ਼ਿਕੰਜਾ ਕੱਸਣ 'ਚ ਅਸਫਲ ਰਿਹਾ ਹੈ। ਇੱਥੋਂ ਤੱਕ ਕਿ ਇਨ੍ਹਾਂ ਵਾਹਨਾਂ 'ਤੇ ਰਿਫਲੈਕਟਰ ਨਾ ਲੱਗੇ ਹੋਣ ਕਾਰਨ ਰਾਤ ਸਮੇਂ ਹਾਦਸਾ ਵਾਪਰਨ ਦਾ ਡਰ ਜ਼ਿਆਦਾ ਹੁੰਦਾ ਹੈ।


Related News