ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਚਲਾਇਆ ‘ਆਪਰੇਸ਼ਨ ਵਿਜਿਲ 2’, ਸ਼ੱਕੀਆਂ ਦੀ ਕੀਤੀ ਚੈਕਿੰਗ

Sunday, Jul 02, 2023 - 06:37 PM (IST)

ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਚਲਾਇਆ ‘ਆਪਰੇਸ਼ਨ ਵਿਜਿਲ 2’, ਸ਼ੱਕੀਆਂ ਦੀ ਕੀਤੀ ਚੈਕਿੰਗ

ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ (ਪਵਨ ਤਨੇਜਾ, ਖੁਰਾਣਾ, ਸੁਖਪਾਲ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਸ਼ਰਾਰਤੀ ਅਨਸਰਾਂ ਅਤੇ ਨਸ਼ਿਆਂ ਖਿਲਾਫ ਪੰਜਾਬ ਅੰਦਰ “ਆਪਰੈਸ਼ਨ ਵਿਜਿਲ 2” ਚਲਾਇਆ ਜਾ ਰਿਹਾ ਹੈ, ਜਿਸ ਦੇ ਚੱਲਦਿਆ ਹਰਮਨਬੀਰ ਸਿੰਘ ਗਿੱਲ ਐੱਸ.ਐੱਸ.ਪੀ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਸ ਵੱਲੋਂ ਰਮਨਦੀਪ ਸਿੰਘ ਕਪਤਾਨ ਪੁਲਸ (ਡੀ), ਕੁਲਵੰਤ ਰਾਏ ਕਪਤਾਨ ਪੁਲਸ (ਐੱਚ), ਬਲਕਾਰ ਸਿੰਘ ਉਪ ਕਪਤਾਨ ਪੁਲਸ ( ਮਲੋਟ) ਅਤੇ ਮੁੱਖ ਅਫਸਰਾਨ ਥਾਣਾ ਸਮੇਤ ਹੋਰ ਪੁਲਸ ਫੋਰਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ, “ਆਪਰੈਸ਼ਨ ਵਿਜਿਲ2 ” ਤਹਿਤ ਪੂਰੇ ਜ਼ਿਲ੍ਹੇ ਨੂੰ ਸੀਲ ਕਰਕੇ ਸ਼ਰਾਰਾਤੀ ਅਨਸਰਾਂ ਖਿਲਾਫ ਸਰਚ ਅਭਿਆਨ ਚਲਾਇਆ ਗਿਆ। 

ਇਸ ਮੌਕੇ ਰਮਨਬੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕਾਂ ਦੀ ਸੁਰੱਖਿਆਂ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਪੁਲਸ ਵੱਲੋਂ “ਅਪਰੈਸ਼ਨ ਵਿਜਲ 2” ਤਹਿਤ ਜ਼ਿਲ੍ਹਾ ਅੰਦਰ ਨਾਕਾ ਬੰਦੀ ਕਰਕੇ ਸ਼ੱਕੀ ਵਹੀਕਲਾਂ ਦੀ ਤਲਾਸ਼ੀ ਲਈ ਗਈ ਹੈ, ਉੱਥੇ ਹੀ ਪੁਲਸ ਟੀਮਾਂ ਵੱਲੋਂ ਸਰਕਾਰੀ ਇਮਾਰਤਾ, ਬੱਸ ਸਟੈਡ, ਸਰਾਵਾਂ, ਹੋਟਲਾਂ ਅਤੇ ਸ਼ੱਕੀ ਵਿਅਕਤੀਆਂ ਦੇ ਘਰਾਂ ਵਿਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਸ਼ੱਕੀ ਵਿਅਕਤੀ ਜਿਨ੍ਹਾਂ ’ਤੇ ਪਹਿਲਾਂ ਹੀ ਅਪਰਾਧਿਕ ਮਾਮਲੇ ਦਰਜ ਹਨ, ਉਨਾਂ ਨੂੰ ਡੀਟੇਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆਂ ਨਹੀਂ ਜਾਵੇਗਾ। 


author

Gurminder Singh

Content Editor

Related News