ਕਰੋਨਾ ਦੀ ਦਹਿਸ਼ਤ ਪਰ ਇਨ੍ਹਾਂ ਬਿਮਾਰੀਆਂ ਨਾਲ ਵੀ ਹਰ ਸਾਲ ਮਰਦੇ ਹਨ ਲੋਕ

03/11/2020 9:16:52 PM

ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਦੀ ਦਹਿਸ਼ਤ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਚੀਨ ਤੋਂ ਸ਼ੁਰੂ ਹੋਏ ਇਸ ਨਾਮੁਰਾਦ ਵਾਇਰਸ ਨੇ ਹੁਣ ਤੱਕ ਹਜ਼ਾਰਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੈ। ਅਮਰੀਕੀ ਵੈੱਬ ਸਾਈਟ Worldometer ਦੇ ਤਾਜਾ ਅੰਕੜਿਆਂ ’ਤੇ ਝਾਤੀ ਮਾਰੀਏ ਤਾਂ ਹੁਣ ਤੱਕ ਇਸ ਬਿਮਾਰੀ ਕਾਰਨ 4,302 ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੁਨੀਆ ਭਰ ਵਿਚ ਹੋਰ ਬਿਮਾਰੀਆਂ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ’ਤੇ ਝਾਤੀ ਮਾਰੀਏ ਤਾਂ ਇਹ ਕੋਰਨਾ ਵਾਇਰਸ ਤੋਂ ਕਈ ਗੁਣਾ ਵੱਧ ਡਰਾਉਣ ਵਾਲੇ ਹਨ। WHO ਦੇ ਅੰਕੜਿਆਂ ਮੁਤਾਬਕ ਸਾਲ 2016 ਵਿਚ ਵਿਸ਼ਵ ਭਰ ਵਿਚ ਵੱਖ-ਵੱਖ ਬੀਮਾਰੀਆਂ ਕਾਰਨ ਕੁੱਲ 56.9 ਮਿਲੀਅਨ ਮੌਤਾਂ ਹੋਈਆਂ ਸਨ। ਇਨ੍ਹਾਂ ਵਿਚੋਂ ਕਰੀਬ 54 ਫੀਸਦੀ ਮੌਤਾਂ ਇਨ੍ਹਾਂ 10 ਵੱਡੀਆਂ ਬੀਮਾਰੀਆਂ ਕਾਰਨ ਹੋਈਆਂ ਸਨ। 

ਦਿਲ ਦਾ ਦੌਰਾ ਅਤੇ ਸਟਰੋਕ
WHO ਦੇ ਅੰਕੜਿਆਂ ਮੁਤਾਬਕ ਸਿਰਫ ਦਿਲ ਦੇ ਰੋਗਾਂ ਨਾਲ ਹੀ ਹਰ ਸਾਲ ਕਰੀਬ 18 ਮਿਲੀਅਨ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਹ ਰੋਗ ਵਿਸ਼ਵ ਪੱਧਰ ’ਤੇ ਹੋ ਰਹੀਆਂ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਹੈ। ਸਾਲ  2016 ਵਿਚ ਇਸ ਬੀਮਾਰੀ ਕਾਰਨ 15.2 ਲੋਕਾਂ ਦੀ ਮੌਤ ਹੋਈ ਸੀ। ਪਿਛਲੇ ਦੋ ਦਹਾਕਿਆਂ ਤੋਂ ਇਹ ਬੀਮਾਰੀ ਹੱਦ ਤੋਂ  ਜ਼ਿਆਦਾ ਵੱਧ ਚੁੱਕੀ ਹੈ ਅਤੇ ਮਨੁੱਖੀ ਨਸਲ ਲਈ ਸਭ ਤੋਂ ਵੱਧ ਘਾਤਕ ਸਾਬਤ ਹੋ ਰਹੀ ਹੈ।

PunjabKesari

ਫੇਫੜਿਆਂ ਦਾ ਕੈਂਸਰ ਅਤੇ ਹੋਰ ਰੋਗ
WHO ਦੇ ਅੰਕੜਿਆਂ ਮੁਤਾਬਕ  ਮਨੁੱਖੀ ਨਸਲ ਲਈ ਦੂਜੀ ਸਭ ਤੋਂ ਘਾਤਕ ਬਿਮਾਰ ਫੇਫੜਿਆਂ ਸਬੰਧੀ ਰੋਗ ਹਨ। ਇਨ੍ਹਾਂ ਵਿਚ COPD (ਕਰਾਨਿਕ ਆਬਸਟ੍ਰਿਕਟਿਵ ਪਲਮੋਨਰੀ ਡਿਜੀਜ਼), ਫੇਫੜਿਆਂ ਦਾ ਕੈਂਸਰ ਅਤੇ ਹੋਰ ਬਿਮਾਰੀਆਂ ਸ਼ਾਮਲ ਹਨ। ਫੇਫੜਿਆਂ ਦੇ ਕੈਂਸਰ ਕਾਰਨ ਸਾਲ 2016 ਦੌਰਾਨ ਵਿਸ਼ਵ ਭਰ ਵਿਚ 3 ਮਿਲੀਅਨ ਮੌਤਾਂ ਹੋਈਆਂ ਸਨ। ਇਸੇ ਸਾਲ ਇਕੱਲੇ ਫੇਫੜਿਆਂ ਦੇ ਕੈਂਸਰ ਨੇ ਹੀ 1.7 ਮਿਲੀਅਨ ਲੋਕਾਂ ਨੂੰ ਨਿਗਲ ਲਿਆ ਸੀ।

PunjabKesari

ਮਨੁੱਖੀ ਨਸਲ ਲਈ ਹੋਰ ਘਾਤਕ ਅਲਾਮਤਾਂ
ਇਨ੍ਹਾਂ ਬਿਮਾਰੀਆਂ ਤੋਂ ਇਲਾਵਾ ਕਈ ਹੋਰ ਘਾਤਕ ਬਿਮਾਰੀਆਂ ਹਨ, ਜੋ ਮਨੁੱਖੀ ਨਸਲ ਨੂੰ ਹਰ ਰੋਜ਼ ਨਿਗਲ ਰਹੀਆਂ ਹਨ। ਇਨ੍ਹਾਂ ਵਿਚ ਸ਼ੂਗਰ, ਡਿਮੇਂਸ਼ਿਆ, ਲੋਅਰ ਰੇਸਿਰੇਟਰੀ ਇਨਫੈਕਸ਼ਨ, ਡਾਇਰੀਆ, ਟੀ.ਬੀ., ਏਡਜ਼ ਅਤੇ ਸੜਕੀ ਹਾਦਸੇ ਹਨ, ਜਿੰਨਾ ਕਾਰਨ ਹਰ ਸਾਲ ਲੱਖਾਂ ਲੋਕ ਆਪਣੀ ਜਾਨ ਗਵਾਉਂਦੇ ਹਨ। ਸਾਲ 2016 ਦੇ ਅੰਕੜਿਆਂ ਮੁਤਾਬਕ ਇਕੱਲੇ ਸੜਕ ਹਾਦਸਿਆਂ ਨੇ ਵਿਸ਼ਵ ਭਰ ਵਿਚ 1.4 ਮਿਲੀਅਨ ਲੋਕਾਂ ਦੀ ਜਾਨ ਲੈ ਲਈ ਸੀ। ਇਕੱਲੇ ਭਾਰਤ ਦੀ ਗੱਲ ਕਰੀਏ ਤਾਂ ਮੀਡੀਆ ਰਿਪੋਰਟਾਂ ਮੁਤਾਬਕ ਸਾਲ 2018 ਦੌਰਾਨ ਇੱਥੇ ਡੇਢ ਲੱਖ ਤੋਂ ਵਧੇਰੇ ਲੋਕ ਸਿਰਫ ਸੜਕ ਹਾਦਸਿਆਂ ਵਿਚ ਹੀ ਮਾਰੇ ਗਏ ਸਨ।


jasbir singh

News Editor

Related News