ਪੁਲਸ ਵੱਲੋਂ ਭਗੋੜਾ ਦੋਸ਼ੀ ਕਾਬੂ
Saturday, Jan 27, 2018 - 04:40 PM (IST)

ਜਲੰਧਰ(ਮਨੋਜ)— ਬਸਤੀ ਬਾਵਾ ਖੇਲ ਦੀ ਪੁਲਸ ਨੇ ਆਪਣੀ ਟੀਮ ਦੇ ਨਾਲ ਨਾਕਾਬੰਦੀ ਦੌਰਾਨ ਪਹਿਲਾਂ ਤੋਂ ਭਗੌੜਾ ਚੱਲੇ ਆ ਰਹੇ ਇਕ ਦੋਸ਼ੀ ਵਿਅਕਤੀ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਏ. ਐੱਸ. ਆਈ. ਮੋਹਨ ਲਾਲ ਨੇ ਦੱਸਿਆ ਕਿ ਸ਼ਨੀਵਾਰ ਨੂੰ ਪੁੱਲ ਗੰਦਾ ਨਾਲਾ ਲੈਦਰ ਕੰਪਲੈਕਸ 'ਚ ਬਸਤੀ ਪੀਰਦਾਦ ਰੋਡ 'ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸੇ ਦੌਰਾਨ ਭਗੋੜਾ ਚੱਲੇ ਆ ਰਹੇ ਦੋਸ਼ੀ ਲਖਵਿੰਦਰ ਸਿੰਘ ਪੁੱਤਰ ਧਿਆਨ ਸਿੰਘ ਕੌਮ ਜੱਟ ਵਾਸੀ ਪਿੰਡ ਹਸਮਤ ਵਾਲਾ ਥਾਣਾ ਮੱਲਾ ਜ਼ਿਲਾ ਫਿਰੋਜ਼ਪੁਰ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਦੋਸ਼ੀ ਏ. ਟੀ. ਐੱਮ. 'ਚੋਂ ਬੇਟਰੀਆਂ ਚੋਰੀ ਕਰਦਾ ਸੀ। ਉਸ ਦੇ ਖਿਲਾਫ 24.7.14 'ਚ ਧਾਰਾ 379 ਦੇ ਅਧੀਨ ਬਸਤੀ ਬਾਵਾ ਖੇਲ ਜਲੰਧਰ 'ਚ ਤਰਨਜੀਤ ਸਿੰਘ ਜੇ. ਐੱਮ. ਆਈ. ਸੀ. ਜਲੰਧਰ ਵੱਲੋਂ 23-8-17 ਨੂੰ ਭਗੋੜਾ ਕਰਾਰ ਦਿੱਤਾ ਗਿਆ ਸੀ। ਪੁਲਸ ਉਸ ਕੋਲੋਂ ਸਖਤੀ ਨਾਲ ਪੁੱਛਗਿੱਛ ਕਰ ਰਹੀ ਹੈ।