ਬਠਿੰਡਾ ’ਚ ਬਲੈਕ ਫੰਗਸ ਕਾਰਨ ਇਕ ਦੀ ਮੌਤ, 5 ਨਵੇਂ ਮਰੀਜ਼ ਸਾਹਮਣੇ

Saturday, May 29, 2021 - 03:40 PM (IST)

ਬਠਿੰਡਾ (ਵਰਮਾ) : ਜ਼ਿਲ੍ਹੇ ’ਚ ਬਲੈਕ ਫੰਗਸ ਦਾ ਸਾਇਆ ਮੰਡਰਾਉਣ ਲੱਗਾ ਹੈ। ਪ੍ਰਤੀਦਿਨ ਜ਼ਿਲ੍ਹੇ ’ਚ ਬਲੈਕ ਫੰਗਸ ਦੇ ਮਿਲ ਰਹੇ ਮਰੀਜ਼ਾਂ ਨੇ ਸਿਹਤ ਮਹਿਕਮੇ ਦੀ ਚਿੰਤਾ ਵਧਾ ਦਿੱਤੀ ਹੈ। ਸ਼ੁੱਕਰਵਾਰ ਨੂੰ ਬਠਿੰਡਾ ਜ਼ਿਲ੍ਹੇ ਵਿਚ 5 ਨਵੇਂ ਬਲੈਕ ਫੰਗਸ ਦੇ ਮਰੀਜ਼ ਮਿਲੇ ਹਨ, ਜਦੋਂਕਿ ਇਕ ਮਰੀਜ਼ ਦੀ ਮੌਤ ਹੋ ਗਈ ਹੈ। ਇਸਦੇ ਨਾਲ ਹੀ ਸਿਹਤ ਮਹਿਕਮੇ ਦੇ ਅਨੁਸਾਰ ਸ਼ੁੱਕਰਵਾਰ ਤਕ ਬਠਿੰਡਾ ਜ਼ਿਲ੍ਹੇ ਦੇ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਦੇ ਇਲਾਵਾ ਏਮਜ਼ ਬਠਿੰਡਾ ’ਚ 43 ਮਰੀਜ਼ ਬਲੈਕ ਫੰਗਸ ਦਾ ਇਲਾਜ ਕਰਵਾ ਰਹੇ ਹਨ, ਜਿਸ ’ਚ 23 ਮਰੀਜ਼ ਬਠਿੰਡਾ ਜ਼ਿਲ੍ਹੇ ਦੇ ਹਨ, ਜਦਕਿ 20 ਮਰੀਜ਼ ਨੇੜੇ ਦੇ ਜ਼ਿਲ੍ਹਿਆਂ ਦੇ ਹਨ। ਇਸ ਤਰ੍ਹਾਂ ਸ਼ੁੱਕਰਵਾਰ ਤਕ 4 ਬਲੈਕ ਫੰਗਸ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਿਸ ’ਚ ਤਿੰਨ ਮਰੀਜ਼ ਬਠਿੰਡਾ ਜ਼ਿਲ੍ਹੇ ਦੇ ਹਨ ਤੇ ਇਕ ਹੋਰ ਜ਼ਿਲ੍ਹੇ ਦਾ ਹੈ।

ਇਹ ਵੀ ਪੜ੍ਹੋ : ਦੀਪ ਸਿੱਧੂ ਵਲੋਂ ਲਗਾਏ ਗਏ ਦੋਸ਼ਾਂ ਦਾ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਵਲੋਂ ਠੋਕਵਾਂ ਜਵਾਬ 

ਇਹ ਹਨ ਬਲੈਕ ਫੰਗਸ ਦੇ ਲੱਛਣ 
► ਅੱਖਾਂ ’ਚ ਤੇਜ਼ੀ ਨਾਲ ਸੜਨ ਪੈਣੀ। 
► ਪਲਕਾਂ ਹੇਠਾਂ ਸੋਜ ਆਉਣੀ। 
► ਅੱਖਾਂ ਦਾ ਲਾਲ ਹੋਣਾ। 
► ਖ਼ੂਨ ਦੀ ਉਲਟੀ ਆਉਣਾ। 
► ਦੰਦ ਢਿੱਲੇ ਹੋ ਜਾਣੇ। 
► ਨੱਕ ਬੰਦ ਹੋਣਾ।  

ਇਹ ਵੀ ਪੜ੍ਹੋ : ਆਵਾਰਾ ਕੁੱਤਿਆਂ ਦਾ ਕਹਿਰ : 2 ਬੱਚਿਆਂ ਸਮੇਤ ਚਾਰ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਨੋਚਿਆ

ਬੀਮਾਰੀ ਵੱਧਣ ਦੇ ਬਾਅਦ ਕੀ ਹੁੰਦਾ ਹੈ
► ਅੱਖਾਂ ਦਾ ਘੁੰਮਣਾ ਘੱਟ ਹੋਣਾ। 
► ਦਿੱਸਣ ’ਚ ਧੁੰਦਲਾ ਵਿਖਾਈ ਦੇਣਾ। 
► ਚੀਜ਼ਾਂ ਦੋ-ਦੋ ਵਿਖਾਈ ਦੇਣੀਆਂ। 
► ਅੱਖਾਂ ਦਾ ਬਾਹਰ ਨਿਕਲਣਾ। 

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


 


Anuradha

Content Editor

Related News