ਜੀ. ਐੱਮ. ਆਉਣਗੇ 22 ਨੂੰ, ਅਧਿਕਾਰੀਆਂ ''ਚ ਮਚਿਆ ਹੜਕੰਪ, ਤਿਆਰੀਆਂ ''ਚ ਲੱਗੇ
Wednesday, Dec 20, 2017 - 06:02 AM (IST)

ਜਲੰਧਰ, (ਗੁਲਸ਼ਨ)- ਨਾਰਦਰਨ ਰੇਲਵੇ ਦੇ ਜੀ. ਐੱਮ ਵਿਸ਼ਵੇਸ਼ ਚੌਬੇ 22 ਦਸੰਬਰ ਨੂੰ ਜਲੰਧਰ ਸਿਟੀ ਸਟੇਸ਼ਨ ਪਹੁੰਚ ਰਹੇ ਹਨ। ਉਨ੍ਹਾਂ ਦੇ ਆਉਣ ਦੀ ਸੂਚਨਾ 'ਤੇ ਰੇਲਵੇ ਅਧਿਕਾਰੀਆਂ 'ਚ ਹਫੜਾ-ਦਫੜੀ ਮਚ ਗਈ ਹੈ। ਫਿਰੋਜ਼ਪੁਰ ਮੰਡਲ ਦੇ ਡੀ. ਆਰ. ਐੱਮ. ਸਮੇਤ ਸਾਰੇ ਵਿਭਾਗਾਂ ਦੇ ਇੰਚਾਰਜ ਅਤੇ ਸਥਾਨਕ ਅਧਿਕਾਰੀ ਤਿਆਰੀ 'ਚ ਜੁਟ ਗਏ ਹਨ। ਜਾਣਕਾਰੀ ਮੁਤਾਬਕ ਜੀ. ਐੱਮ. 22 ਦਸੰਬਰ ਸਵੇਰੇ ਜਲੰਧਰ ਸਿਟੀ ਰੇਲਵੇ ਸਟੇਸ਼ਨ ਪਹੁੰਚਣਗੇ। ਇਸ ਤੋਂ ਬਾਅਦ ਉਹ ਜਲੰਧਰ ਕੈਂਟ 'ਚ ਬ੍ਰਿਜ ਵਰਕਸ਼ਾਪ ਅਤੇ ਅੰਮ੍ਰਿਤਸਰ 'ਚ ਵੀ ਨਿਰੀਖਣ ਕਰਨਗੇ।
ਜੀ. ਐੱਮ. ਦੌਰ ਨੂੰ ਲੈ ਕੇ ਇੰਜੀਨੀਅਰਿੰਗ ਵਿਭਾਗ ਵੱਲੋਂ ਰੈਸਟ ਹਾਊਸ ਅਤੇ ਸਟੇਸ਼ਨ 'ਤੇ ਕਮੀਆਂ ਨੂੰ ਦੂਰ ਕੀਤਾ ਜਾ ਰਿਹਾ ਹੈ। ਰੇਲਵੇ ਰੈਸਟ ਹਾਊਸ ਤੋਂ ਰੇਲ ਲਾਈਨਾਂ 'ਚੋਂ ਪਲੇਟਫਾਰਮ ਨੰਬਰ 2 ਨੂੰ ਜਾਂਦੇ ਰਸਤੇ 'ਤੇ ਪੇਂਟਿੰਗ ਕੀਤੀ ਜਾ ਰਹੀ ਹੈ। ਟੁੱਟੇ ਹੋਏ ਫਰਸ਼ ਨੂੰ ਰਿਪੇਅਰ ਕੀਤਾ ਜਾ ਰਿਹਾ ਹੈ। ਸਬੰਧਿਤ ਵਿਭਾਗ ਦੇ ਅਧਿਕਾਰੀ ਖੁਦ ਮੌਕੇ 'ਤੇ ਖੜ੍ਹੇ ਹੋ ਕੇ ਕੰਮ ਕਰਵਾ ਰਹੇ ਹਨ। ਦੂਜੇ ਪਾਸੇ ਪਤਾ ਲੱਗਾ ਹੈ ਕਿ ਜੀ. ਐੱਮ. ਦਾ ਦੌਰਾ ਰੱਦ ਵੀ ਹੋ ਸਕਦਾ ਹੈ ਕਿਉਂਕਿ 22 ਦਸੰਬਰ ਨੂੰ ਰੇਲਵੇ ਬੋਰਡ ਵੱਲੋਂ ਮੀਟਿੰਗ ਬੁਲਾਈ ਜਾ ਰਹੀ ਹੈ। ਸੀ. ਪੀ. ਆਰ. ਓ. ਨਿਤਿਨ ਚੌਧਰੀ ਨੇ ਦੱਸਿਆ ਕਿ ਮੀਟਿੰਗ ਹੋਣ ਕਾਰਨ ਹੁਣ ਜੀ. ਐੱਮ. ਇੰਸਪੈਕਸ਼ਨ ਦਾ ਪ੍ਰੋਗਰਾਮ ਬੁੱਧਵਾਰ ਸ਼ਾਮ ਤੱਕ ਫਾਈਨਲ ਹੋਵੇਗਾ।