ਇਤਰਾਜ਼ਯੋਗ ਵੀਡੀਓਜ਼ ਮਾਮਲੇ 'ਚ ਮਸ਼ਹੂਰ ਜੋੜਾ ਵੱਡੇ ਸਦਮੇ 'ਚ, ਹੁਣ ਪਤਨੀ ਨੂੰ ਲੈ ਕੇ ਪਾਈ ਨਵੀਂ ਪੋਸਟ (ਵੀਡੀਓ)

Tuesday, Sep 26, 2023 - 01:24 PM (IST)

ਇਤਰਾਜ਼ਯੋਗ ਵੀਡੀਓਜ਼ ਮਾਮਲੇ 'ਚ ਮਸ਼ਹੂਰ ਜੋੜਾ ਵੱਡੇ ਸਦਮੇ 'ਚ, ਹੁਣ ਪਤਨੀ ਨੂੰ ਲੈ ਕੇ ਪਾਈ ਨਵੀਂ ਪੋਸਟ (ਵੀਡੀਓ)

ਜਲੰਧਰ : ਜਲੰਧਰ ਦੇ ਮਸ਼ਹੂਰ ਜੋੜੇ ਦੀਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਇਤਰਾਜ਼ਯੋਗ ਵੀਡੀਓਜ਼ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ। ਹੁਣ ਪਤੀ ਨੇ ਫੇਸਬੁੱਕ ਪੇਜ 'ਤੇ ਆਪਣੀ ਪਤਨੀ ਦੀ ਹਾਲਤ ਨੂੰ ਲੈ ਕੇ ਇਕ ਪੋਸਟ ਸਾਂਝੀ ਕੀਤੀ ਹੈ। ਨਾਲ ਹੀ ਉਸ ਨੇ ਮੀਡੀਆ ਅਤੇ ਜਨਤਾ ਨੂੰ ਸਾਥ ਦੇਣ ਦੀ ਅਪੀਲ ਕੀਤੀ ਹੈ। ਪਤੀ ਨੇ ਲਿਖਿਆ ਕਿ ਪਤਨੀ ਬਹੁਤ ਡਿਪਰੈਸ਼ਨ 'ਚ ਹੈ। ਰੱਬ ਦਾ ਵਾਸਤਾ, ਅਸੀਂ ਦੁਬਾਰਾ ਸਮਾਜ 'ਚ ਵਾਪਸ ਆ ਸਕੀਏ। ਤੁਹਾਡੇ ਸਹਾਰੇ ਦੇ ਨਾਲ ਹੀ ਹੋ ਸਕਦਾ ਹੈ। ਪਾਜ਼ੇਟੀਵਿਟੀ ਫੈਲਾਓ।

ਇਹ ਵੀ ਪੜ੍ਹੋ : ਕੈਨੇਡਾ ਨੇ ਫਿਰ ਜਾਰੀ ਕੀਤੀ ਨਵੀਂ Travel Advisory, ਭਾਰਤ 'ਚ ਰਹਿੰਦੇ ਨਾਗਰਿਕਾਂ ਨੂੰ ਕੀਤਾ ਅਲਰਟ

ਜਾਣੋ ਪੋਸਟ 'ਚ ਕੀ ਲਿਖਿਆ
ਉਸ ਨੇ ਮੀਡੀਆ ਅਤੇ ਜਨਤਾ ਨੂੰ ਅਪੀਲ ਕਰਦਿਆਂ ਲਿਖਿਆ, ''ਇਨ੍ਹਾਂ ਹਾਲਾਤ 'ਚ ਮੇਰੀ ਹਿੰਮਤ ਨਹੀਂ ਪੈਂਦੀ ਕਿ ਵਾਰ-ਵਾਰ ਵੀਡੀਓ ਬਣਾ ਕੇ ਪੋਸਟ ਕਰਾਂ ਜਾਂ ਇੰਟਰਵਿਊ ਦੇਵਾਂ। ਕਿਸੇ ਦੇ ਵੀ ਦਿੱਤੇ ਝੂਠੇ ਬਿਆਨ ਦੇ ਕਾਰਨ ਸਾਡਾ ਅਕਸ ਖ਼ਰਾਬ ਨਾ ਕਰੋ। ਪੁਲਸ ਆਪਣਾ ਕੰਮ ਕਰ ਰਹੀ ਹੈ। ਸਾਡੇ 'ਤੇ ਰਾਜ਼ੀਨਾਮੇ ਲਈ ਦਬਾਅ ਪਾਇਆ ਜਾ ਰਿਹਾ ਹੈ। ਕੁੱਝ ਸਿਆਸੀ ਦਬਾਅ ਕਾਰਨ ਅਸੀਂ ਮਨ੍ਹਾਂ ਕਰ ਦਿੱਤਾ ਤਾਂ ਸਾਡੇ ਖ਼ਿਲਾਫ਼ ਬਿਆਨਬਾਜ਼ੀ ਕੀਤੀ ਗਈ ਹੈ। ਮੇਰੇ ਕੋਲ ਸਬੂਤ ਹਨ, ਸਾਡੇ ਕੋਲ ਤੁਹਾਡੇ ਸਾਥ ਤੋਂ ਇਲਾਵਾ ਕੋਈ ਸਿਆਸੀ ਸਪੋਰਟ ਨਹੀਂ ਹੈ। ਸਾਨੂੰ ਇਨਸਾਫ਼ ਦਿਵਾਉਣ ਲਈ ਅਤੇ ਇੰਟਰਨੈੱਟ 'ਤੇ ਵੀਡੀਓ ਨੂੰ ਰੋਕਣ ਲਈ ਤੁਹਾਡੇ ਸਾਥ ਦੀ ਲੋੜ ਹੈ।
 

ਇਹ ਵੀ ਪੜ੍ਹੋ : ਗ੍ਰਿਫ਼ਤਾਰੀ ਦੇ ਡਰੋਂ Underground ਹੋਏ ਮਨਪ੍ਰੀਤ ਬਾਦਲ, ਹਵਾਈ ਅੱਡਿਆਂ 'ਤੇ ਕੀਤਾ ਗਿਆ Alert
ਕੁੜੀ ਦੀ ਮਾਸੀ ਨੇ ਲਾਏ ਗੰਭੀਰ ਦੋਸ਼ 
ਪੁਲਸ ਵੱਲੋਂ ਗ੍ਰਿਫ਼ਤਾਰ ਕੀਤੀ ਗਈ ਕੁੜੀ ਦੀ ਮਾਸੀ ਨੇ ਮੀਡੀਆ ਸਾਹਮਣੇ ਆ ਕੇ ਵੱਡੇ ਖ਼ੁਲਾਸੇ ਕੀਤੇ ਹਨ। ਉਸ ਵੱਲੋਂ ਆਪਣੀ ਕੁੜੀ ਨੂੰ ਬੇਕਸੂਰ ਦੱਸਿਆ ਜਾ ਰਿਹਾ ਹੈ। ਕੁੜੀ ਦੀ ਮਾਸੀ ਦਾ ਕਹਿਣਾ ਹੈ ਕਿ ਸਾਡੀ ਕੁੜੀ 'ਤੇ ਦੋਸ਼ ਲੱਗੇ ਹਨ ਕਿ ਜੋ ਮੈਸੇਜ ਟਰਾਂਸਫ਼ਰ ਹੋਏ ਹਨ, ਉਹ ਉਸ ਦੇ ਮੋਬਾਇਲ ਫੋਨ ਤੋਂ ਕੀਤੇ ਗਏ ਹਨ। ਉਸ ਨੇ ਕਿਹਾ ਕਿ ਉਨ੍ਹਾਂ ਦੀ ਕੁੜੀ ਨੇ ਇਕ ਮਹੀਨਾ ਮਸ਼ਹੂਰ ਜੋੜੇ ਦੇ ਕੋਲ ਕੰਮ ਕੀਤਾ ਸੀ। ਉਸ ਦੌਰਾਨ ਇਕ ਦਿਨ ਪੂਰਾ ਦਿਨ ਫੋਨ ਉਨ੍ਹਾਂ ਕੋਲ ਰਿਹਾ ਸੀ। ਮਨ੍ਹਾ ਕਰਨ ਦੇ ਬਾਵਜੂਦ ਉਨ੍ਹਾਂ ਨੇ ਸਾਰਾ ਦਿਨ ਫੋਨ ਆਪਣੇ ਕੋਲ ਰੱਖਿਆ ਸੀ।

PunjabKesari

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News