ਲੰਬਾ ਹੁੰਦਾ ਜਾ ਰਿਹੈ ਮੀਂਹ ਦਾ ਇੰਤਜ਼ਾਰ, ਅਲਰਟ ਦੇ ਬਾਵਜੂਦ ਲਗਾਤਾਰ ਚੌਥੇ ਦਿਨ ਨਹੀਂ ਪਿਆ ਮੀਂਹ
Monday, Jul 22, 2024 - 01:07 AM (IST)
ਚੰਡੀਗੜ੍ਹ (ਪਾਲ) : ਮੌਸਮ ਵਿਭਾਗ ਜਿਸ ਤਰ੍ਹਾਂ ਨਾਲ ਮੀਂਹ ਦਾ ਅਲਰਟ ਦੇ ਰਿਹਾ ਹੈ, ਉਸ ਦੇ ਉਲਟ ਮਾਨਸੂਨ ’ਚ ਮੀਂਹ ਨਹੀਂ ਪੈ ਰਿਹਾ। ਅਲਰਟ ਦੇ ਬਾਵਜੂਦ ਸ਼ਹਿਰ ’ਚ ਪਿਛਲੇ ਚਾਰ ਦਿਨਾਂ ਤੋਂ ਮੀਂਹ ਨਹੀਂ ਪੈ ਰਿਹਾ ਹੈ। ਹਾਲਾਂਕਿ ਮੀਂਹ ਪੈਣ ਦੇ ਇਰਾਦੇ ਨਾਲ ਸਮੇਂ-ਸਮੇਂ ’ਤੇ ਬੱਦਲ ਦਿਖਾਈ ਦਿੰਦੇ ਹਨ, ਪਰ ਬੱਦਲ ਮੀਂਹ ਤੋਂ ਬਿਨਾਂ ਹੀ ਗਾਇਬ ਹੋ ਜਾਂਦੇ ਹਨ।
ਐਤਵਾਰ ਨੂੰ ਵੀ ਬੱਦਲ ਛਾਏ ਰਹੇ ਅਤੇ ਹਲਕੀ ਬਾਰਿਸ਼ ਹੋਈ ਪਰ ਕੁਝ ਹੀ ਮਿੰਟਾਂ ਵਿਚ ਅਸਮਾਨ ਸਾਫ਼ ਹੋ ਗਿਆ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਯੈਲੋ ਅਲਰਟ ਵੀ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਸ਼ਰਾਬ ਦੇ ਨਸ਼ੇ 'ਚ ਕੱਢੀਆਂ ਗਾਲ੍ਹਾਂ ਤਾਂ ਸੁਪਰਵਾਈਜ਼ਰ ਨੇ ਕਰ'ਤਾ ਕਤਲ, ਪੁਲਸ ਨੇ 48 ਘੰਟਿਆਂ 'ਚ ਸੁਲਝਾਈ ਗੁੱਥੀ
ਤਾਪਮਾਨ ਦੀ ਗੱਲ ਕਰੀਏ ਤਾਂ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3 ਡਿਗਰੀ ਵੱਧ 37 ਡਿਗਰੀ ਦਰਜ ਕੀਤਾ ਗਿਆ ਅਤੇ ਘੱਟੋ-ਘੱਟ ਤਾਪਮਾਨ ਵੀ ਤਿੰਨ ਡਿਗਰੀ ਵਧ ਕੇ 29.5 ਡਿਗਰੀ ਹੋ ਗਿਆ। ਮੌਸਮੀ ਵਰਖਾ ਦੀ ਗੱਲ ਕਰੀਏ ਤਾਂ ਹੁਣ ਤੱਕ 180.3 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ। ਲੰਬੀ ਭਵਿੱਖਬਾਣੀ ਵਿਚ ਅਗਲੇ ਹਫ਼ਤੇ ਵੱਧ ਤੋਂ ਵੱਧ ਤਾਪਮਾਨ 34 ਤੋਂ 35 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਢਾਈ ਸਾਲਾ ਮਾਸੂਮ ਦਾ ਕਤਲ ਕਰ ਬਾਕਸ ਬੈੱਡ 'ਚ ਕਰ'ਤਾ ਸੀ ਬੰਦ, ਅਦਾਲਤ ਨੇ ਕਲਯੁਗੀ ਮਾਂ ਨੂੰ ਸੁਣਾਈ ਮਿਸਾਲੀ ਸਜ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e