ਜਿਮਖਾਨਾ ਚੋਣਾਂ ''ਚ ਸਾਰੇ 25 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ
Monday, Aug 24, 2026 - 11:08 AM (IST)
ਜਲੰਧਰ (ਖੁਰਾਣਾ)-30 ਅਗਸਤ ਨੂੰ ਹੋਣ ਜਾ ਰਹੀਆਂ ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਨੂੰ ਲੈ ਕੇ ਹੁਣ ਤਸਵੀਰ ਸਾਫ਼ ਹੋਣ ਲੱਗੀ ਹੈ। ਚੋਣ ਮੈਦਾਨ ਵਿਚ ਉਤਰੇ ਦੋਵੇਂ ਗਰੁੱਪ ਪ੍ਰੋਗਰੈਸਿਵ ਅਤੇ ਅਚੀਵਰਜ਼ ਦੇ ਉਮੀਦਵਾਰ ਡੋਰ-ਟੂ-ਡੋਰ ਪ੍ਰਚਾਰ ਵਿਚ ਜੁਟ ਗਏ ਹਨ। ਫਿਲਹਾਲ ਚੋਣ ਮਾਹੌਲ ਸ਼ਾਂਤ ਨਜ਼ਰ ਆ ਰਿਹਾ ਹੈ ਪਰ ਪ੍ਰਚਾਰ ਨੇ ਰਫ਼ਤਾਰ ਫੜ ਲਈ ਹੈ।
ਚੋਣ ਪ੍ਰਕਿਰਿਆ ਤਹਿਤ ਐਤਵਾਰ ਨੂੰ ਨਾਮਜ਼ਦਗੀ ਕਾਗਜ਼ਾਂ ਦੀ ਜਾਂਚ ਕੀਤੀ ਗਈ। ਰਿਟਰਨਿੰਗ ਅਫ਼ਸਰ ਵੱਲੋਂ ਕੀਤੀ ਗਈ ਸਕਰੂਟਨੀ ਵਿਚ ਸਾਰੇ 25 ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਸਹੀ ਪਾਏ ਗਏ ਹਨ। ਉਮੀਦਵਾਰ 25 ਅਗਸਤ ਤੱਕ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈ ਸਕਦੇ ਹਨ।
ਜਾਣਕਾਰੀ ਮੁਤਾਬਕ ਅਚੀਵਰਜ਼ ਗਰੁੱਪ ਨੇ ਚਾਰ ਪ੍ਰਮੁੱਖ ਅਹੁਦਿਆਂ ਤੋਂ ਇਲਾਵਾ 9 ਉਮੀਦਵਾਰ ਐਗਜ਼ੀਕਿਊਟਿਵ ਅਹੁਦਿਆਂ ਲਈ ਮੈਦਾਨ ਵਿਚ ਉਤਾਰੇ ਹਨ, ਜਿਨ੍ਹਾਂ ਵਿਚ ਨਿਤਿਨ ਬਹਿਲ, ਸ਼ਾਲਿਨੀ ਕਾਲੜਾ, ਵਿੰਨੀ ਸ਼ਰਮਾ ਧਵਨ, ਸੀ. ਏ. ਰਾਜੀਵ ਬਾਂਸਲ, ਮਹਿੰਦਰ ਸਿੰਘ, ਅਤੁਲ ਤਲਵਾੜ, ਐੱਮ. ਬੀ. ਬਾਲੀ, ਰਿਸ਼ੂ ਝਾਂਜੀ ਅਤੇ ਜੁਬਿਨ ਸ਼ਿੰਗਾਰੀ ਸ਼ਾਮਲ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ 27 ਅਗਸਤ ਤੱਕ ਤਾਜ਼ਾ ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ ਗਰਜਣਗੇ ਬੱਦਲ ਤੇ ਪਵੇਗਾ ਮੀਂਹ
ਉੱਥੇ ਹੀ ਪ੍ਰੋਗਰੈਸਿਵ ਗਰੁੱਪ ਨੇ ਚਾਰ ਪ੍ਰਮੁੱਖ ਅਹੁਦਿਆਂ ਤੋਂ ਇਲਾਵਾ 7 ਐਗਜ਼ੀਕਿਊਟਿਵ ਉਮੀਦਵਾਰ ਖੜ੍ਹੇ ਕੀਤੇ ਹਨ, ਜਿਨ੍ਹਾਂ ਵਿਚ ਪ੍ਰੋ. ਵਿਪਨ ਝਾਂਜੀ, ਸ਼ਾਲੀਨ ਜੋਸ਼ੀ, ਐਡਵੋਕੇਟ ਤਰਨਜੋਤ ਸਿੰਘ ਸਿਦਾਨਾ, ਮਨਿੰਦਰ ਸਿੰਘ ਬੇਦੀ, ਗਗਨਦੀਪ ਉੱਪਲ, ਕੈਪਟਨ ਰਮਨ ਅਤੇ ਜਸਦੀਪ ਸਿੰਘ ਛਾਬੜਾ ਸ਼ਾਮਲ ਹਨ।
ਇਸ ਵਾਰ ਸੈਕਟਰੀ ਪੋਸਟ ਲਈ ਅਚੀਵਰਜ਼ ਵੱਲੋਂ ਅਮਿਤ ਕੁਕਰੇਜਾ, ਪ੍ਰੋਗਰੈਸਿਵ ਤੋਂ ਰੋਟੇਰੀਅਨ ਵਿਜੇ ਸਹਿਦੇਵ ਅਤੇ ਮਾਈਕਲ ਦਾਸ ਓਹਰੀ ਨੇ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਨਾਮਜ਼ਦਗੀ ਦਾਖ਼ਲ ਕੀਤੀ ਹੈ। ਇਸ ਤਰ੍ਹਾਂ ਕੁੱਲ੍ਹ 25 ਉਮੀਦਵਾਰ ਚੋਣ ਮੈਦਾਨ ਵਿਚ ਹਨ।
ਕੁਝ ਅਹੁਦਿਆਂ ’ਤੇ ਸਖ਼ਤ ਮੁਕਾਬਲਾ ਹੋਣ ਦੇ ਆਸਾਰ ਹਨ। ਖ਼ਾਸ ਤੌਰ ’ਤੇ ਐਗਜ਼ੀਕਿਊਟਿਵ ਅਹੁਦਿਆਂ ਲਈ ਇਸ ਵਾਰ ਮੁਕਾਬਲਾ ਰੌਚਕ ਰਹਿਣ ਦੀ ਉਮੀਦ ਹੈ। ਮੰਨਿਆ ਜਾ ਰਿਹਾ ਹੈ ਕਿ ਚੋਣ ਵਿਚ ਕਈ ਪੁਰਾਣੇ ਅਤੇ ਮਜ਼ਬੂਤ ਉਮੀਦਵਾਰਾਂ ਨੂੰ ਵੀ ਸਖਤ ਚੁਣੌਤੀ ਮਿਲ ਸਕਦੀ ਹੈ। ਇਸੇ ਕਾਰਨ ਐਗਜ਼ੀਕਿਊਟਿਵ ਅਹੁਦਿਆਂ ਲਈ ਉਮੀਦਵਾਰਾਂ ਨੇ ਪ੍ਰਚਾਰ ’ਤੇ ਜ਼ਿਆਦਾ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚ ਧਮਾਕਾ! ਬੁਆਇਲਰ ਫਟਣ ਨਾਲ ਲੱਗੀ ਭਿਆਨਕ ਅੱਗ

ਜਿਮਖਾਨਾ ਚੋਣਾਂ ’ਚ ਇਸ ਵਾਰ 8 ਨਵੇਂ ਚਿਹਰੇ ਮੈਦਾਨ ’ਚ
ਜਲੰਧਰ ਜਿਮਖਾਨਾ ਕਲੱਬ ਵਿਚ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਪਿਛਲੇ ਕਈ ਦਹਾਕਿਆਂ ਤੋਂ ਹੁੰਦੀਆਂ ਆ ਰਹੀਆਂ ਹਨ। ਹੁਣ ਤੱਕ ਵਧੇਰੇ ਚੋਣਾਂ ਵਿਚ ਪੁਰਾਣੇ ਉਮੀਦਵਾਰ ਹੀ ਵਾਰ-ਵਾਰ ਮੈਦਾਨ ਵਿਚ ਉਤਰਦੇ ਅਤੇ ਜਿੱਤ ਹਾਸਲ ਕਰਦੇ ਰਹੇ ਹਨ, ਪਰ ਇਸ ਵਾਰ ਚੋਣ ਵਿਚ 8 ਨਵੇਂ ਚਿਹਰੇ ਯਾਨੀ ਫ੍ਰੈੱਸ਼ ਫੇਸ ਪਹਿਲੀ ਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਕਲੱਬ ਚੋਣਾਂ ਦੇ ਲਿਹਾਜ਼ ਨਾਲ ਇਹ ਸਾਰੇ ਉਮੀਦਵਾਰ ਬਿਲਕੁਲ ਨਵੇਂ ਹਨ ਅਤੇ ਆਪਣੇ ਨਾਂ ਤੇ ਵਿਜ਼ਨ ਨੂੰ ਕਲੱਬ ਮੈਂਬਰਾਂ ਤੱਕ ਪਹੁੰਚਾਉਣ ਲਈ ਜ਼ੋਰ-ਸ਼ੋਰ ਨਾਲ ਪ੍ਰਚਾਰ ਵਿਚ ਜੁਟੇ ਹੋਏ ਹਨ।
ਇਸ ਵਾਰ ਕੈਸ਼ੀਅਰ ਪੋਸਟ ਲਈ ਗੁਰਦਰਸ਼ਨ ਸਿੰਘ ਕੋਛੜ ਚੋਣ ਮੈਦਾਨ ਵਿਚ ਹਨ। ਗੁਰਦਰਸ਼ਨ ਸਿੰਘ ਸਾਬਕਾ ਕੈਸ਼ੀਅਰ ਮੇਜਰ ਕੋਛੜ ਦੇ ਭਤੀਜੇ ਹਨ ਅਤੇ ਥਾਪਰ ਯੂਨੀਵਰਸਿਟੀ ਤੋਂ ਬੀ. ਟੈਕ. ਹਨ।
ਉੱਥੇ ਹੀ ਐਗਜ਼ੀਕਿਊਟਿਵ ਪੋਸਟ ਲਈ ਰਿਸ਼ੂ ਝਾਂਜੀ, ਜੁਬਿਨ ਸ਼ਿੰਗਾਰੀ, ਗਗਨਦੀਪ ਉੱਪਲ, ਐਡਵੋਕੇਟ ਤਰਨਜੋਤ ਸਿੰਘ ਸਿਦਾਨਾ, ਕੈਪਟਨ ਰਮਨ ਸਿੰਘ, ਜਸਮੀਤ ਸਿੰਘ ਛਾਬੜਾ ਅਤੇ ਮਨਿੰਦਰ ਸਿੰਘ ਬੇਦੀ ਪਹਿਲੀ ਵਾਰ ਚੋਣ ਲੜ ਰਹੇ ਹਨ। ਕਲੱਬ ਦੇ ਕੁਝ ਮੈਂਬਰਾਂ ਵਿਚ ਇਨ੍ਹਾਂ ਨਵੇਂ ਚਿਹਰਿਆਂ ਨੂੰ ਲੈ ਕੇ ਉਤਸ਼ਾਹ ਵੀ ਵੇਖਣ ਨੂੰ ਮਿਲ ਰਿਹਾ ਹੈ। ਅਜਿਹੇ ਵਿਚ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਜਿਮਖਾਨਾ ਕਲੱਬ ਦੀ ਮੈਨੇਜਮੈਂਟ ਕਮੇਟੀ ਵਿਚ ਕੁਝ ਨਵੇਂ ਚਿਹਰੇ ਜਗ੍ਹਾ ਬਣਾ ਸਕਦੇ ਹਨ। ਨਵੇਂ ਉਮੀਦਵਾਰ ਆਪਣੇ ਪ੍ਰਚਾਰ ਵਿਚ 'ਨਿਊ ਫੇਸ, ਨਿਊ ਵਿਜ਼ਨ' ਨੂੰ ਪ੍ਰਮੁੱਖਤਾ ਦੇ ਰਹੇ ਹਨ। ਉਨ੍ਹਾਂ ਦਾ ਜ਼ੋਰ ਕਲੱਬ ਦੇ ਕੰਮਕਾਜ ਵਿਚ ਨਵੇਂ ਵਿਚਾਰ ਅਤੇ ਨਵੀਂ ਸੋਚ ਲਿਆਉਣ ’ਤੇ ਹੈ। ਹੁਣ ਦੇਖਣਾ ਹੋਵੇਗਾ ਕਿ ਕਲੱਬ ਮੈਂਬਰ ਇਸ ਵਾਰ ਪੁਰਾਣੇ ਚਿਹਰਿਆਂ ’ਤੇ ਹੀ ਭਰੋਸਾ ਜਤਾਉਂਦੇ ਹਨ ਜਾਂ ਕੁਝ ਨਵੇਂ ਉਮੀਦਵਾਰਾਂ ਨੂੰ ਮੈਨੇਜਮੈਂਟ ਵਿਚ ਮੌਕਾ ਦਿੰਦੇ ਹਨ। ਵੈਸੇ ਐਗਜ਼ੀਕਿਊਟਿਵ ਵਿਚ ਦੋ-ਤਿੰਨ ਨਵੇਂ ਚਿਹਰੇ ਆਉਣ ਦੀ ਪੂਰੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਗੋਲ਼ੀ ਲੱਗਣ ਕਾਰਨ ਮੌਤ! ਦੋਸਤਾਂ ਨਾਲ ਪਾਰਟੀ ਮਨਾਉਣ ਜਾ ਰਿਹਾ ਸੀ ਨੌਜਵਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
