'ਨਿਹੰਗ' ਜਸਦੀਪ ਦੀ ਪੋਸਟ ਹੋਈ ਵਾਇਰਲ, ਕਿਹਾ- ਨਹੀਂ ਮਿਲ ਰਿਹਾ ਇਨਸਾਫ਼, ਸਵੇਰੇ LIVE ਹੋ...

Saturday, Aug 08, 2026 - 06:04 PM (IST)

'ਨਿਹੰਗ' ਜਸਦੀਪ ਦੀ ਪੋਸਟ ਹੋਈ ਵਾਇਰਲ, ਕਿਹਾ- ਨਹੀਂ ਮਿਲ ਰਿਹਾ ਇਨਸਾਫ਼, ਸਵੇਰੇ LIVE ਹੋ...

ਅੰਮ੍ਰਿਤਸਰ: ਕਥਿਤ ਅਸ਼ਲੀਲ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਵਿਵਾਦਾਂ 'ਚ ਘਿਰੇ ਨਿਹੰਗ ਜਸਦੀਪ ਸਿੰਘ ਇਕ ਵਾਰ ਫਿਰ ਸੁਰਖੀਆਂ 'ਚ ਹੈ। ਜਸਦੀਪ ਸਿੰਘ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇਨਸਾਫ ਨਾ ਮਿਲਣ 'ਤੇ ਲਾਈਵ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਹੈ। ਆਪਣੀ ਪੋਸਟ 'ਚ ਉਸ ਨੇ ਕਿਹਾ ਕਿ ਜੇਕਰ ਉਸ ਦੇ ਪਰਿਵਾਰ ਨਾਲ ਜੁੜੇ ਹਮਲੇ ਦੇ ਮਾਮਲੇ 'ਚ ਇਨਸਾਫ ਨਹੀਂ ਮਿਲਿਆ ਤਾਂ ਉਹ ਇੰਸਟਾਗ੍ਰਾਮ 'ਤੇ ਲਾਈਵ ਆ ਕੇ ਖੁਦਕੁਸ਼ੀ ਕਰ ਲਵੇਗਾ। 

ਇਹ ਵੀ ਪੜ੍ਹੋ-ਡਲਹੌਜ਼ੀ ਦੇ ਰਾਹ 'ਚ ਪੰਜਾਬ ਦੇ 6 ਮੁੰਡਿਆਂ ਨਾਲ ਵੱਡਾ ਹਾਦਸਾ, ਟਰੱਕ 'ਚ ਵੱਜੀ ਸਕਾਰਪੀਓ

ਕੀ ਲਿਖਿਆ ਪੋਸਟ 'ਚ 

ਜਸਦੀਪ ਸਿੰਘ ਨੇ ਆਪਣੀ ਪੋਸਟ 'ਚ ਕਿਹਾ ਕਿ ਉਸ ਅਤੇ ਉਸ ਦੇ ਪਰਿਵਾਰ ਨਾਲ ਕੁੱਟਮਾਰ ਦੀ ਘਟਨਾ ਨੂੰ 9 ਦਿਨ ਬੀਤ ਗਏ ਹਨ ਪਰ ਅਜੇ ਤੱਕ ਕਿਸੇ ਨੇ ਇਨਸਾਫ ਨਹੀਂ ਦਿੱਤਾ। ਉਸ ਦੀ ਖੱਬੀ ਬਾਂਹ ਵੀ ਫ੍ਰੈਕਚਰ ਹੈ। ਜਸਦੀਪ ਸਿੰਘ ਨੇ 24 ਘੰਟੇ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ 24 ਘੰਟਿਆਂ 'ਚ ਉਸ ਦੀ ਕਾਰ ਵਾਪਸ ਨਹੀਂ ਮਿਲੀ ਅਤੇ ਜਿਨ੍ਹਾਂ ਲੋਕਾਂ ਨੇ ਉਸ ਦੇ ਪਰਿਵਾਰ ਨਾਲ ਕੁੱਟਮਾਰ ਕੀਤੀ ਉਨ੍ਹਾਂ 'ਤੇ ਕਾਰਵਾਈ ਨਾ ਹੋਈ ਤਾਂ ਉਹ ਕੱਲ੍ਹ ਇਸੇ ਸਮੇਂ ਇੰਸਟਾਗ੍ਰਾਮ 'ਤੇ ਲਾਈਵ ਆ ਕੇ ਖੁਦਕੁਸ਼ੀ ਕਰ ਲਵੇਗਾ। ਉਸ ਨੇ ਆਪਣੀ ਮੌਤ ਦੀ ਜ਼ਿੰਮੇਵਾਰੀ ਪੰਜਾਬ ਪੁਲਸ ਪ੍ਰਸ਼ਾਸਨ ਅਤੇ ਉਨ੍ਹਾਂ ਲੋਕਾਂ ਨੂੰ ਠਹਿਰਾਇਆ ਹੈ ਜਿਨ੍ਹਾਂ ਦੇ ਨਾਂ ਉਸ ਨੇ ਸ਼ਿਕਾਇਤ 'ਚ ਦਿੱਤੇ ਹਨ। 

PunjabKesari

ਇਹ ਵੀ ਪੜ੍ਹੋ-ਬਟਾਲਾ 'ਚ ਗ੍ਰਨੇਡ ਹਮਲਾ ਕਰਨ ਵਾਲਾ ਤੀਜਾ ਮੁਲਜ਼ਮ ਗ੍ਰਿਫ਼ਤਾਰ ! ਪੰਜਾਬ ਦੇ ਕਈ ਥਾਣਿਆਂ ਨੂੰ...

ਇਹ ਧਿਆਨ ਦੇਣ ਯੋਗ ਹੈ ਕਿ ਨਿਹੰਗ ਜਸਦੀਪ ਸਿੰਘ ਨੂੰ ਬੁੱਢਾ ਦਲ ਨੇ ਧਾਰਮਿਕ ਸਜ਼ਾ ਦਿੱਤੀ ਸੀ ਤਾਂ ਬੁੱਢਾ ਦਲ ਦੇ ਬੁਲਾਰੇ ਨੇ ਕਿਹਾ ਸੀ ਕਿ ਹੁਣ ਜਸਦੀਪ ਨਿਹੰਗ ਬਾਣਾ ਜਾਂ ਦੁਮਾਲਾ ਨਹੀਂ ਪਹਿਨ ਸਕੇਗਾ ਅਤੇ ਹੋਰ ਨਿਹੰਗ ਸਮੂਹਾਂ ਨੂੰ ਵੀ ਉਸਨੂੰ ਅੰਮ੍ਰਿਤ ਨਾ ਛਕਾਉਣ ਦੀ ਅਪੀਲ ਕੀਤੀ ਗਈ ਹੈ। ਬੁੱਢਾ ਦਲ ਦੇ ਬੁਲਾਰੇ ਨੇ ਦੱਸਿਆ ਸੀ ਕਿ ਜਸਦੀਪ ਨੇ ਆਪਣੀ ਮਰਜ਼ੀ ਨਾਲ ਕਕਾਰ ਉਤਾਰੇ ਹਨ। ਇਸ ਦੌਰਾਨ, ਜਸਦੀਪ ਦਾ ਦੋਸ਼ ਹੈ ਕਿ ਉਸਨੇ ਆਪਣੀ ਮਰਜ਼ੀ ਨਾਲ ਸੇਵਾ ਨਹੀਂ ਛੱਡੀ, ਸਗੋਂ ਪਰੇਸ਼ਾਨੀ ਕਾਰਨ ਅਜਿਹਾ ਕਰਨ ਲਈ ਮਜਬੂਰ ਕੀਤਾ ਗਿਆ ਸੀ। ਉਸਦਾ ਦਾਅਵਾ ਹੈ ਕਿ ਉਸਨੂੰ ਜੰਜ਼ੀਰਾਂ ਨਾਲ ਬੰਨ੍ਹਿਆ ਗਿਆ, ਡੰਡਿਆਂ ਨਾਲ ਕੁੱਟਿਆ ਗਿਆ ਅਤੇ ਉਸਦੇ ਕਕਾਰ ਤੇ ਬਾਣਾ ਉਤਾਰਨ ਲਈ ਮਜਬੂਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ-ਸਿਵਲ ਹਸਪਤਾਲ ਬਣਿਆ ਪੁਲਸ ਛਾਉਣੀ, ਦੋ ਧਿਰਾਂ ਮੁੜ ਭਿੜੀਆਂ, ਵੱਡੀ ਗਿਣਤੀ 'ਚ ਪੁਲਸ ਮੁਲਾਜ਼ਮ ਤਾਇਨਾਤ

ਕੀ ਹੈ ਪੂਰਾ ਮਾਮਲਾ

ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਵਿੱਕੀ ਥਾਮਸ ਨੇ ਨਿਹੰਗ ਜਸਦੀਪ ਸਿੰਘ ਦੀਆਂ ਕਥਿਤ ਤੌਰ 'ਤੇ ਇਤਰਾਜ਼ਯੋਗ ਫੋਟੋਆਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ। ਉਸਨੇ ਦਾਅਵਾ ਕੀਤਾ ਕਿ ਫੋਟੋਆਂ ਵਿੱਚ ਜਸਦੀਪ ਨੂੰ ਇੱਕ ਹੋਰ ਨਿਹੰਗ ਨਾਲ ਇਤਰਾਜ਼ਯੋਗ ਸਥਿਤੀ ਵਿੱਚ ਦਿਖਾਇਆ ਗਿਆ ਹੈ। ਇਸ ਤੋਂ ਬਾਅਦ 11 ਮਿੰਟ ਦਾ ਇੱਕ ਵੀਡੀਓ ਜਾਰੀ ਕੀਤਾ ਗਈ।

ਬੁੱਢਾ ਦਲ ਵੱਲੋਂ ਸਜ਼ਾ

ਕਥਿਤ ਆਡੀਓ ਕਾਲ ਰਿਕਾਰਡਿੰਗ ਵਿੱਚ, ਜਸਦੀਪ ਨੇ ਨਸ਼ੇ ਵਿੱਚ ਗਲਤੀ ਕਰਨ ਦੀ ਗੱਲ ਮੰਨੀ। ਇਸ ਤੋਂ ਬਾਅਦ, ਬੁੱਢਾ ਦਲ ਨੇ ਉਸਨੂੰ ਨਿਹੰਗ ਬਾਣਾ ਤੇ ਦਮਾਲਾ ਪਹਿਨਣ ਤੋਂ ਰੋਕਿਆ ਅਤੇ ਸੇਵਾ ਕਰਨ ਦਾ ਹੁਕਮ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News