ਦੋ ਸਾਲ ਤਕ ਭਤੀਜੀ ਦੀ ਪੱਤ ਰੋਲਦਾ ਰਿਹਾ ਫੁੱਫੜ, ਕੁੜੀ ਨੇ ਇੰਝ ਸਾਹਮਣੇ ਲਿਆਂਦੀ ਕਰਤੂਤ

Monday, May 25, 2020 - 06:41 PM (IST)

ਦੋ ਸਾਲ ਤਕ ਭਤੀਜੀ ਦੀ ਪੱਤ ਰੋਲਦਾ ਰਿਹਾ ਫੁੱਫੜ, ਕੁੜੀ ਨੇ ਇੰਝ ਸਾਹਮਣੇ ਲਿਆਂਦੀ ਕਰਤੂਤ

ਲੁਧਿਆਣਾ (ਰਾਮ) : ਇਕ ਕਲਯੁਗੀ ਫੁੱਫੜ ਵੱਲੋਂ ਆਪਣੀ 16 ਸਾਲ ਦੀ ਨਾਬਾਲਗ ਭਤੀਜੀ ਦਾ ਲਗਾਤਾਰ ਡੇਢ ਸਾਲ ਤੱਕ ਜ਼ਬਰਦਸਤੀ ਕਥਿਤ ਸਰੀਰਕ ਸ਼ੋਸ਼ਣ ਕਰਨ ਦਾ ਮਾਮਲਾ ਸਾਹਮÎਣੇ ਆਇਆ ਹੈ। ਜਿਸ ਦਾ ਪਤਾ ਲੱਗਣ 'ਤੇ ਪੀੜਤਾ ਦੇ ਪਰਿਵਾਰ ਵੱਲੋਂ ਇਸ ਦੀ ਸ਼ਿਕਾਇਤ ਥਾਣਾ ਜਮਾਲਪੁਰ ਦੀ ਪੁਲਸ ਨੂੰ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੇ ਬਿਆਨਾਂ 'ਚ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ ਪਿੰਡ ਮੰਡ ਵਿਖੇ ਹੋਇਆ ਸੀ। ਲਗਪਗ 2 ਸਾਲ ਪਹਿਲਾਂ ਇਕ ਵਿਆਹ ਸਮਾਰੋਹ ਦੌਰਾਨ ਉਨ੍ਹਾਂ ਦੇ ਜਵਾਈ ਨੇ ਨਾਬਾਲਗ ਭਤੀਜੀ ਨੂੰ ਕਥਿਤ ਜ਼ਬਰਦਸਤੀ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ। ਜਿਸ ਤੋਂ ਬਾਅਦ ਉਹ ਲਗਾਤਾਰ ਲੜਕੀ ਦੇ ਪਿਤਾ ਨੂੰ ਨਸ਼ੇ ਦੀਆਂ ਗੋਲੀਆਂ ਦੇ ਕੇ ਨਾਬਾਲਗਾ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ। 

ਇਹ ਵੀ ਪੜ੍ਹੋ : ਲੁਧਿਆਣਾ : ਸਕੀ ਧੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਵਾਲੇ ਪਿਉ ਦਾ ਪਤਨੀ ਤੇ ਬੱਚਿਆਂ ਵਲੋਂ ਕਤਲ 

ਪੀੜਤਾ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ ਉਸ ਦਾ ਫੁੱਫੜ ਲਗਾਤਾਰ ਉਸ ਨੂੰ ਡਰਾ-ਧਮਕਾ ਕੇ ਅਤੇ ਆਪਣੀ ਉੱਚੀ ਪਹੁੰਚ ਦਾ ਡਰ ਵਿਖਾ ਕੇ ਉਸ ਦਾ ਸਰੀਰਕ ਸ਼ੋਸ਼ਣ ਕਰਦਾ ਆ ਰਿਹਾ ਸੀ। ਘਟਨਾ ਬਾਰੇ ਪਤਾ ਬੀਤੀ 21-22 ਦੀ ਦਰਮਿਆਨੀ ਰਾਤ ਨੂੰ ਉਸ ਸਮੇਂ ਲੱਗਾ ਜਦੋਂ ਰਾਤ ਕਰੀਬ ਸਾਢੇ 11 ਵਜੇ ਨਾਬਾਲਗਾ ਦੇ ਪਿਤਾ ਨੇ ਆਪਣੀ ਲੜਕੀ ਦੀ ਚੀਕ ਸੁਣੀ ਤਾਂ ਦੇਖਿਆ ਕਿ ਕੋਈ ਵਿਅਕਤੀ ਉਥੋਂ ਭੱਜ ਰਿਹਾ ਹੈ। ਜਦੋਂ ਉਨ੍ਹਾਂ ਨੇ ਦੇਖਿਆ ਤਾਂ ਉਹ ਉਨ੍ਹਾਂ ਦਾ ਜਵਾਈ ਬਹਾਦਰ ਸਿੰਘ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਬਾਰੇ ਪਿੰਡ ਦੀ ਪੰਚਾਇਤ ਨੂੰ ਜਾਣਕਾਰੀ ਦੇਣ ਤੋਂ ਬਾਅਦ ਅੱਜ ਥਾਣਾ ਜਮਾਲਪੁਰ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ।

ਨਰਸ ਦੀ ਭੂਮਿਕਾ ਵੀ ਆਈ ਸਾਹਮਣੇ
ਪੀੜਤ ਨਾਬਾਲਗਾ ਲੜਕੀ ਨੇ ਮੀਡੀਆ ਸਾਹਮਣੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਹੀ ਰਹਿਣ ਵਾਲੀ ਇਕ ਲੜਕੀ ਜੋ ਕਿ ਇਕ ਪ੍ਰਾਈਵੇਟ ਹਸਪਤਾਲ 'ਚ ਨਰਸ ਹੈ, ਉਸ ਦੇ ਫੁੱਫੜ ਨਾਲ ਮਿਲੀ ਹੋਈ ਸੀ। ਉਸ ਦਾ ਫੁੱਫੜ ਅਕਸਰ ਹੀ ਉਸ ਨੂੰ ਡਰਾ-ਧਮਕਾ ਕੇ ਉਕਤ ਲੜਕੀ ਦੇ ਘਰ ਲੈ ਜਾਂਦਾ ਸੀ। ਜਿੱਥੇ ਉਸ ਨੂੰ ਗਰਭ ਨਿਰੋਧਕ ਗੋਲੀਆਂ ਦਿੱਤੀਆਂ ਜਾਂਦੀਆਂ ਸਨ। ਉਥੇ ਹੀ ਉਸ ਦੇ ਪਿਤਾ ਲਈ ਵੀ ਨਸ਼ੇ ਦੀਆਂ ਗੋਲੀਆਂ ਉਕਤ ਨਰਸ ਦਿੰਦੀ ਸੀ। ਜਿਸ ਬਦਲੇ ਉਹ ਉਸ ਦੇ ਫੁੱਫੜ ਤੋਂ ਕਥਿਤ ਰੂਪ ਨਾਲ ਪੈਸੇ ਲੈਂਦੀ ਸੀ।

ਮਾਮਲਾ ਸ਼ੱਕੀ, ਕੀਤੀ ਜਾ ਰਹੀ ਹੈ ਪੜਤਾਲ : ਜਾਂਚ ਅਧਿਕਾਰੀ
ਇਸ ਸਬੰਧੀ ਜਾਂਚ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਕੁਝ ਸ਼ੱਕੀ ਜਾਪ ਰਿਹਾ ਹੈ ਕਿਉਂਕਿ ਬੀਤੀ 21-22 ਮਈ ਦੀ ਦਰਮਿਆਨੀ ਰਾਤ ਵੀ ਉਕਤ ਲੜਕੀ ਵੱਲੋਂ ਪਿੰਡ ਦੇ ਕੁੱਝ ਲੋਕਾਂ ਖਿਲਾਫ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਅਤੇ ਬਦਨਾਮ ਕਰਨ ਦੇ ਦੋਸ਼ ਲਗਾ ਕੇ ਸ਼ਿਕਾਇਤ ਦਿੱਤੀ ਗਈ ਸੀ ਪਰ ਅੱਜ 24 ਮਈ ਨੂੰ ਉਸ ਨੇ ਬਿਆਨਾਂ 'ਚ ਆਪਣੇ ਫੁੱਫੜ ਬਹਾਦਰ ਸਿੰਘ ਖਿਲਾਫ ਕਥਿਤ ਤੌਰ 'ਤੇ ਜ਼ਬਰਦਸਤੀ ਕਰਨ ਅਤੇ ਆਪਣੀ ਇਕ ਗੁਆਂਢਣ ਚਾਚੀ ਵੱਲੋਂ ਫੁੱਫੜ ਦਾ ਸਾਥ ਦੇਣ ਦੀ ਗੱਲ ਕਹੀ ਗਈ ਹੈ। ਫਿਲਹਾਲ ਪੁਲਸ ਨੇ ਸ਼ਿਕਾਇਤ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਜਲਦ ਹੀ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ : ਘਰੇਲੂ ਝਗੜੇ ਨੇ ਧਾਰਿਆ ਖੌਫਨਾਕ ਰੂਪ, ਗੁੱਸੇ ''ਚ ਆਏ ਪਤੀ ਨੇ ਆਖਿਰ ਕਰ ਦਿੱਤਾ ਕਾਰਾ    


author

Gurminder Singh

Content Editor

Related News