2 ਮਹੀਨੇ ਪਹਿਲਾਂ ਵਿਆਹੀ ਨਵ-ਵਿਆਹੁਤਾ ਨੇ ਨਹਿਰ ''ਚ ਮਾਰੀ ਛਾਲ
Thursday, Apr 09, 2020 - 11:04 AM (IST)
ਫਤਿਹਗੜ੍ਹ ਸਾਹਿਬ (ਜ. ਬ.): ਬੀਤੀ ਰਾਤ ਇਕ ਨਵ-ਵਿਆਹੁਤਾ ਨੇ ਫਲੋਟਿੰਗ ਰੈਸਟੋਰੈਂਟ ਨੇੜੇ ਭਾਖੜਾ ਨਹਿਰ 'ਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ ਹੈ। ਥਾਣਾ ਸਰਹਿੰਦ ਪੁਲਸ ਨੇ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਪ੍ਰਿਥਵੀਰਾਜ ਨੇ ਦੱਸਿਆ ਕਿ ਲਵਦੀਪ ਸਿੰਘ ਉਰਫ ਲਵੀ ਪੁੱਤਰ ਲੇਟ ਗੁਰਮੀਤ ਸਿੰਘ ਵਾਸੀ ਵਾਰਡ ਨੰਬਰ 7 ਮੋਗਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਭੈਣ ਪ੍ਰੇਮਦੀਪ ਕੌਰ ਉਰਫ ਸਪਨਾ ਦਾ ਵਿਆਹ ਅਮਿਤ ਕੁਮਾਰ ਪੁੱਤਰ ਮੁਕੇਸ਼ ਕੁਮਾਰ ਵਾਸੀ ਬੱਧਨੀ ਕਲਾਂ ਜ਼ਿਲਾ ਮੋਗਾ ਨਾਲ ਬੀਤੀ 20 ਜਨਵਰੀ 2020 ਨੂੰ ਹੋਇਆ ਸੀ। ਪ੍ਰੇਮਦੀਪ ਕੌਰ ਪ੍ਰਾਈਵੇਟ ਕੋਚਿੰਗ ਆਈਲੈਟ ਮੋਗਾ ਵਿਖੇ ਕਰਵਾਉਂਦੀ ਸੀ। ਪ੍ਰੇਮ ਦੀਪ ਕੌਰ ਨੂੰ ਸਿਮਰਨਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਮੋਗਾ ਬੀਤੀ 17 ਮਾਰਚ ਨੂੰ ਸ਼ਾਮ ਨੂੰ ਕਾਰ ਨੰਬਰ ਪੀ. ਬੀ. 76 ਏ- 0202 ਵਿਚ ਬਿਠਾ ਕੇ ਲੈ ਗਿਆ।
ਇਹ ਵੀ ਪੜ੍ਹੋ: ਕਰਫਿਊ ਦੌਰਾਨ ਫੀਸਾਂ ਮੰਗਣ ਵਾਲੇ ਸਕੂਲਾਂ 'ਤੇ ਸਿੱਖਿਆ ਮੰਤਰੀ ਸਖਤ, ਜਾਰੀ ਕੀਤੇ ਕਾਰਨ ਦੱਸੋ ਨੋਟਿਸ
ਇਸ ਬਾਰੇ ਥਾਣਾ ਮੋਗਾ ਵਿਖੇ ਪ੍ਰੇਮਦੀਪ ਕੌਰ ਦੇ ਪਤੀ ਅਮਿਤ ਕੁਮਾਰ ਨੇ ਦਰਖਾਸਤ ਵੀ ਦਿੱਤੀ ਹੋਈ ਹੈ। ਪ੍ਰੇਮਦੀਪ ਕੌਰ ਨੇ ਬੀਤੀ ਰਾਤ ਸਰਹਿੰਦ ਨੇੜੇ ਫਲੋਟਿੰਗ ਰੈਸਟੋਰੈਂਟ ਨੇੜੇ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ ਅਤੇ ਉਸ ਦੀ ਮੌਤ ਹੋ ਗਈ। ਪ੍ਰੇਮਦੀਪ ਕੌਰ ਨੂੰ ਸਿਮਰਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ ਉਰਫ ਹੈਰੀ, ਪੂਨਮ ਰਾਣੀ ਅਤੇ ਜਗਦੀਸ਼ ਸਿੰਘ ਉਰਫ ਜੰਡੂ ਨੇ ਆਤਮ-ਹੱਤਿਆ ਕਰਨ ਲਈ ਮਜਬੂਰ ਕੀਤਾ ਹੈ। ਪ੍ਰੇਮਦੀਪ ਕੌਰ ਦੀ ਲਾਸ਼ ਦਾ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ। ਲਵਦੀਪ ਸਿੰਘ ਦੇ ਬਿਆਨ 'ਤੇ ਸਿਮਰਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ ਉਰਫ ਹੈਰੀ, ਪੂਨਮ ਰਾਣੀ ਅਤੇ ਜਗਦੀਸ਼ ਸਿੰਘ ਉਰਫ ਜੰਡੂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਬੁੱਧੀਜੀਵੀ ਵਰਗ ਦੀ ਸ਼ਰਮਨਾਕ ਕਰਤੂਤ ਸੁਣ ਗੁੱਸੇ ਨਾਲ ਲਾਲ ਹੋਏ ਅੰਮ੍ਰਿਤਸਰ ਦੇ ਡੀ.ਸੀ.
ਕੀ ਕਹਿੰਦੇ ਹਨ ਜਗਦੀਸ਼ ਸਿੰਘ
ਇਸ ਸਬੰਧੀ ਜਗਦੀਸ਼ ਸਿੰਘ ਜੰਡੂ ਨਾਲ ਫੋਨ ਤੇ ਗੱਲ ਕਰਨ ਤੇ ਉਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਇਹ ਦੋਸ਼ ਝੂਠੇ ਅਤੇ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਸਿਮਰਨਪ੍ਰੀਤ ਸਿੰਘ ਦੀ ਬਿੰਦਰ ਜਿਉਲਰਜ਼ ਦੀ ਦੁਕਾਨ ਹੈ। ਬੀਤੇ ਸਾਲ ਸਿਮਰਨਪ੍ਰੀਤ ਸਿੰਘ ਦਾ ਵਿਆਹ ਦਸੰਬਰ ਮਹੀਨੇ ਵਿਚ ਬਿੰਨੀ ਵਾਸੀ ਮੁਕਤਸਰ ਨਾਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਸਿਮਰਨਪ੍ਰੀਤ ਸਿੰਘ ਅਤੇ ਪ੍ਰੇਮ ਦੀਪ ਕੌਰ ਆਪਣੀ ਮਰਜੀ ਨਾਲ ਘਰੋ ਗਏ ਸਨ। ਇਸ ਸਬੰਧੀ ਪ੍ਰੇਮ ਦੀਪ ਕੌਰ ਨੇ ਇਕ ਲਿਖਤ ਸ਼ਿਕਾਇਤ ਵੀ ਮੋਗਾ ਪੁਲਸ ਨੂੰ ਦਿੱਤੀ ਸੀ। ਇਸ ਤੋਂ ਬਾਅਦ ਬੀਤੀ ਰਾਤ ਸਿਮਰਨਪ੍ਰੀਤ ਸਿੰਘ ਅਤੇ ਪ੍ਰੇਮ ਦੀਪ ਕੌਰ ਨੇ ਆਪਣੇ-ਆਪਣੇ ਪਰਿਵਾਰਾਂ ਨੂੰ ਆਤਮ ਹੱਤਿਆ ਕਰਨ ਬਾਰੇ ਸੁਸਾÂਇਡ ਨੋਟ ਵੀ ਭੇਜਿਆ ਸੀ ਜਿਸ ਵਿਚ ਪ੍ਰੇਮਦੀਪ ਕੌਰ ਨੇ ਲਿਖਿਆ ਹੈ ਕਿ ਉਹ ਆਪਣੇ ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਹੈ। ਜਗਦੀਸ਼ ਵਿਚ ਨੇ ਦੱਸਿਆ ਕਿ ਸਿਮਰਨਪ੍ਰੀਤ ਸਿੰਘ ਦੇ ਪਰਿਵਾਰ ਨੇ ਇਕ ਲਿਖਤੀ ਸ਼ਿਕਾਇਤ ਵੀ ਐੱਸ. ਐੱਸ. ਪੀ. ਮੋਗਾ ਨੂੰ ਦਿੱਤੀ ਸੀ।
ਇਹ ਵੀ ਪੜ੍ਹੋ: ਖੁਦ ਨੂੰ ਕੈਬਨਿਟ ਮੰਤਰੀ ਦਾ ਖਾਸਮ-ਖਾਸ ਦੱਸਣ ਵਾਲੇ ਜਾਅਲੀ ਪੱਤਰਕਾਰ ਦੀ ਪੁਲਸ ਨੇ ਭੰਨ੍ਹੀ ਆਕੜ