ਹਵਾਈ ਯਾਤਰਾ ਲਈ ਨਵੀਂਆਂ ਗਾਈਡਲਾਈਨ ਜਾਰੀ, ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ ਇਜਾਜ਼ਤ

Friday, May 22, 2020 - 09:49 AM (IST)

ਹਵਾਈ ਯਾਤਰਾ ਲਈ ਨਵੀਂਆਂ ਗਾਈਡਲਾਈਨ ਜਾਰੀ, ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ ਇਜਾਜ਼ਤ

ਨਵੀਂ ਦਿੱਲੀ — ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਦੇ ਨਿਰਦੇਸ਼ਾਂ ਅਨੁਸਾਰ ਘਰੇਲੂ ਉਡਾਣ ਸੇਵਾਵਾਂ 25 ਮਈ ਨੂੰ ਇਕ ਤਿਹਾਈ ਸਮਰੱਥਾ ਨਾਲ ਮੁੜ ਤੋਂ ਹੋਣ ਜਾ ਰਹੀਆਂ ਹਨ। ਇਸ ਤੋਂ ਇਲਾਵਾ ਨਵੀਂਆਂ ਗਾਈਡਲਾਈਨ ਮੁਤਾਬਕ ਕੰਟੇਨਮੈਂਟ ਜ਼ੋਨਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਫਲਾਈਟ ਵਿਚ ਸਵਾਰ ਹੋਣ ਦੀ ਆਗਿਆ ਨਹੀਂ ਹੋਵੇਗੀ ਦੂਜੇ ਸ਼ਬਦਾਂ 'ਚ ਉਹ ਯਾਤਰਾ ਦੇ ਯੋਗ ਨਹੀਂ ਹੋਣਗੇ।

ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਵੀਰਵਾਰ ਨੂੰ ਏਅਰਲਾਈਨਾਂ ਅਤੇ ਯਾਤਰੀਆਂ ਲਈ ਵਿਸਥਾਰ ਨਾਲ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ 'ਚ ਕਿਹਾ ਗਿਆ ਹੈ ਕਿ ਯਾਤਰੀਆਂ ਨੂੰ ਅਰੋਗਿਆ ਸੇਤੂ ਐਪ ਜਾਂ ਸਵੈ-ਘੋਸ਼ਣਾ ਪੱਤਰ ਰਾਹੀਂ ਕੋਰੋਨਵਾਇਰਸ ਦੀ ਲਾਗ ਦੇ ਮਾਮਲੇ 'ਚ ਆਪਣੀ ਸਥਿਤੀ ਦੀ ਤਸਦੀਕ ਕਰਵਾਉਣੀ ਪਵੇਗੀ।

ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ 'ਕੰਟੇਨਮੈਂਟ ਜ਼ੋਨ ਵਿਚ ਰਹਿ ਰਹੇ ਯਾਤਰੀਆਂ ਨੂੰ ਯਾਤਰਾ ਨਹੀਂ ਕਰਨੀ ਚਾਹੀਦੀ, ਇਸ ਦੇ ਨਾਲ ਜੇਕਰ ਕੋਈ ਵਿਅਕਤੀ ਕੋਵਿਡ-19 ਪਾਜ਼ੇਟਿਵ ਪਾਇਆ ਗਿਆ ਹੈ ਤਾਂ ਉਸ ਨੂੰ ਵੀ ਯਾਤਰਾ ਨਹੀਂ ਕਰਨੀ ਚਾਹੀਦੀ। ਯਾਤਰੀਆਂ ਤੋਂ ਆਰੋਗਿਆ ਸੇਤੂ ਐਪ ਰਾਹੀਂ ਜਾਂ ਫਿਰ ਸਵੈ-ਘੋਸ਼ਣਾ ਫਾਰਮ ਆਪਣੀ ਸਿਹਤ ਦੀ ਸਥਿਤੀ ਦੀ ਤਸਦੀਕ ਕਰਨ ਦੀ ਉਮੀਦ ਕੀਤੀ ਜਾਂਦੀ ਹੈ।

PunjabKesari


ਜੇ ਕੋਈ ਯਾਤਰੀ ਜਿਸ ਨੂੰ ਉਡਾਣ ਦੀ ਇਜਾਜ਼ਤ ਨਹੀਂ ਹੈ ਉਹ ਹਵਾਈ ਸਫਰ ਲਈ ਜਾਂਦਾ ਹੈ ਤਾਂ ਉਹ ਦਿਸ਼ਾ ਨਿਰਦੇਸ਼ਾਂ ਮੁਤਾਬਕ ਜੁਰਮਾਨੇ ਦੀ ਕਾਰਵਾਈ ਲਈ ਜ਼ਿੰਮੇਵਾਰ ਹੋਵੇਗਾ।


ਇਸ ਤੋਂ ਇਲਾਵਾ ਯਾਤਰੀਆਂ ਨੂੰ ਮੌਜੂਦਾ ਲੋੜ ਅਨੁਸਾਰ ਟਰਮੀਨਲ ਵਿਚ ਦਾਖਲ ਹੋਣ ਤੋਂ ਪਹਿਲਾਂ ਅਤੇ ਸਫਰ ਦੌਰਾਨ ਰੱਖਿਆਤਮਕ ਗੀਅਰ ਜਾਂ ਫੇਸ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।


ਹਵਾਈ ਅੱਡੇ 'ਚ ਆਵਾਜਾਈ ਦੌਰਾਨ, ਯਾਤਰੀ ਨੂੰ ਲਾਗ ਨੂੰ ਰੋਕਣ ਲਈ ਸਾਰੀਆਂ ਸਾਵਧਾਨੀਆਂ ਵਰਤਣੀਆਂ ਲਾਜ਼ਮੀ ਹਨ।


ਯਾਤਰੀ ਆਪਣੀ ਯਾਤਰਾ ਦੌਰਾਨ ਏਅਰ ਲਾਈਨ ਦੁਆਰਾ ਨਿਰਧਾਰਤ ਹਦਾਇਤਾਂ ਅਨੁਸਾਰ ਵੱਧ ਤੋਂ ਵੱਧ ਇਕ ਹੈਂਡ ਬੈਗਜ ਅਤੇ ਇਕ ਚੈੱਕ-ਇਨ ਸਮਾਨ ਲੈ ਜਾਣ ਦਾ ਹੱਕਦਾਰ ਹੋਵੇਗਾ।


ਮੰਤਰਾਲੇ ਨੇ ਇਹ ਵੀ ਕਿਹਾ ਕਿ 25 ਮਈ ਨੂੰ ਤਕਰੀਬਨ ਇਕ ਤਿਹਾਈ ਸਮਰੱਥਾ ਵਾਲੇ ਯਾਤਰੀ ਫਲਾਈਟ ਦੇ ਸੀਮਤ ਸੰਚਾਲਨ ਨੂੰ ਆਗਿਆ ਦਿੱਤੀ ਜਾਏਗੀ।


ਦਿਸ਼ਾ-ਨਿਰਦੇਸ਼ਾਂ ਵਿਚ ਕਮਜ਼ੋਰ, ਬਜ਼ੁਰਗ, ਗਰਭਵਤੀ ਔਰਤਾਂ ਸਿਹਤ ਦੇ ਲਿਹਾਜ਼ ਨਾਲ ਹਵਾਈ ਯਾਤਰਾ ਕੁਝ ਸਮੇਂ ਲਈ ਰੋਕਣ ਲਈ ਕਿਹਾ ਗਿਆ ਹੈ।


ਹਵਾਈ ਅੱਡੇ 'ਤੇ ਸਰੀਰਕ ਚੈਕ-ਇਨ ਕਾਊਂਟਰ ਦੀ ਆਗਿਆ ਨਹੀਂ ਹੋਵੇਗੀ।

ਪੁਸ਼ਟੀ ਕੀਤੇ ਗਏ ਵੈਬ ਚੈੱਕ-ਇਨ ਵਾਲੇ ਯਾਤਰੀਆਂ ਨੂੰ ਹੀ ਏਅਰਪੋਰਟ 'ਚ ਦਾਖਲ ਹੋਣ ਦੀ ਆਗਿਆ ਦਿੱਤੀ ਜਾਏਗੀ।

ਕੇਂਦਰ ਨੇ ਏਅਰਲਾਈਨਾਂ ਨੂੰ ਕੋਵਿਡ-19 ਮਹਾਂਮਾਰੀ ਦੀ ਮਿਆਦ ਦੌਰਾਨ ਮੰਤਰਾਲੇ ਵਲੋਂ ਨਿਰਧਾਰਤ ਕਿਰਾਏ ਦੀਆਂ ਹੇਠਲੀਆਂ ਅਤੇ ਉਪਰਲੀਆਂ ਹੱਦਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ।
ਇਹ ਦਿਸ਼ਾ ਨਿਰਦੇਸ਼ ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਬੁੱਧਵਾਰ ਨੂੰ ਕੀਤੇ ਐਲਾਨ ਦੇ ਬਾਅਦ ਆਏ ਹਨ ਜਿਸ ਵਿਚ ਉਨ੍ਹਾਂ ਨੇ ਘਰੇਲੂ ਸਿਵਲ ਹਵਾਬਾਜ਼ੀ ਦੇ ਕੰਮ-ਕਾਜ ਸੋਮਵਾਰ ਯਾਨੀ ਕਿ 25 ਮਈ, 2020 ਤੋਂ ਇਕ ਕੈਲੀਬਰੇਟਿਡ ਤਰੀਕੇ ਨਾਲ ਦੁਬਾਰਾ ਸ਼ੁਰੂ ਕਰਨ ਬਾਰੇ ਕਿਹਾ ਸੀ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਨੂੰ ਕੰਟਰੋਲ ਕਰਨ ਲਈ ਦੇਸ਼ ਦੀਆਂ ਸਾਰੀਆਂ ਘੇਰਲੂ ਯਾਤਰੀਆਂ ਦੀਆਂ ਉਡਾਣਾਂ 'ਤੇ 25 ਮਾਰਚ ਤੋਂ ਪਾਬੰਦੀ ਲਗਾਈ ਗਈ ਸੀ, ਹਾਲਾਂਕਿ ਕਾਰਗੋ ਜਹਾਜ਼ਾਂ ਅਤੇ ਵਿਸ਼ੇਸ਼ ਯਾਤਰੀ ਜਹਾਜ਼ਾਂ ਦਾ ਕੰਮ ਚੱਲ ਰਿਹਾ ਹੈ। ਕੌਮਾਂਤਰੀ ਉਡਾਣਾਂ 22 ਮਾਰਚ ਤੋਂ ਬੰਦ ਕਰ ਦਿੱਤੀਆਂ ਗਈਆਂ ਸਨ।
 


author

Harinder Kaur

Content Editor

Related News