ਗੁਆਂਢੀ ਨੌਜਵਾਨਾਂ ਨੇ 14 ਸਾਲਾ ਨਾਬਾਲਗਾ ਨਾਲ ਕੀਤਾ ਸਮੂਹਿਕ ਜਬਰ-ਜ਼ਨਾਹ

Friday, Sep 13, 2019 - 01:16 AM (IST)

ਗੁਆਂਢੀ ਨੌਜਵਾਨਾਂ ਨੇ 14 ਸਾਲਾ ਨਾਬਾਲਗਾ ਨਾਲ ਕੀਤਾ ਸਮੂਹਿਕ ਜਬਰ-ਜ਼ਨਾਹ

ਲੁਧਿਆਣਾ, (ਕੁਲਵੰਤ)- ਥਾਣਾ ਸ਼ਿਮਲਾਪੁਰੀ ਦੇ ਇਲਾਕੇ 'ਚ ਇਕ ਨੌਜਵਾਨ ਨੇ 14 ਸਾਲਾ ਨਾਬਾਲਗਾ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਤੇ ਬਾਅਦ 'ਚ ਦੋਸ਼ੀ ਦੇ ਸਾਥੀ ਨੇ ਨਾਬਾਲਗਾ ਦਾ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਦੇ ਹੋਏ ਉਸ ਨਾਲ ਹਵਸ ਮਿਟਾਈ।

ਜਿਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਕੁਆਲਟੀ ਚੌਕ ਦੇ ਰਹਿਣ ਵਾਲੇ 18 ਸਾਲਾ ਰਾਮੂ ਤੇ 25 ਸਾਲਾ ਕੇਸ਼ਵ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਨਾਬਾਲਗਾ ਦੀ ਮੈਡੀਕਲ ਜਾਂਚ ਵੀ ਕਰਵਾਈ, ਜਿੱਥੇ ਉਸ ਨਾਲ ਕੁਕਰਮ ਕੀਤੇ ਜਾਣ ਦੀ ਪੁਸ਼ਟੀ ਹੋਈ ਹੈ। ਪੁਲਸ ਮੁਤਾਬਕ ਨਾਬਾਲਗਾ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਹ ਮੂਲ ਰੂਪ ਤੋਂ ਯੂ.ਪੀ. ਅਤੇ ਹਾਲੀਆ ਸ਼ਿਮਲਾਪੁਰੀ ਦੀ ਰਹਿਣ ਵਾਲੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਨਾਬਾਲਗਾ ਦੀ ਮਾਂ ਨੇ ਦੱਸਿਆ ਕਿ ਦੋਵੇਂ ਨੌਜਵਾਨ ਪਹਿਲਾਂ ਉਨ੍ਹਾਂ ਦੇ ਨਾਲ ਹੀ ਇਕ ਵਿਹੜੇ 'ਚ ਰਹਿੰਦੇ ਸਨ।
ਪੁਲਸ ਜਾਣਕਾਰੀ ਮੁਤਾਬਕ ਰਾਮੂ ਆਮ ਕਰਕੇ ਉਨ੍ਹਾਂ ਦੀ ਬੇਟੀ ਨੂੰ ਪ੍ਰੇਸ਼ਾਨ ਕਰਦਾ ਸੀ ਜਿਸ ਕਾਰਨ ਉਨ੍ਹਾਂ ਨੇ ਕਮਰਾ ਬਦਲ ਲਿਆ ਪਰ ਰਾਮੂ ਨੇ ਉਨ੍ਹਾਂ ਦੀ ਬੇਟੀ ਦਾ ਪਿੱਛਾ ਨਹੀਂ ਛੱਡਿਆ। ਅੰਤ ਇਕ ਦਿਨ ਰਾਮੂ ਉਨ੍ਹਾਂ ਦੀ ਬੇਟੀ ਨੂੰ ਵਰਗਲਾ ਕੇ ਆਪਣੇ ਦੋਸਤ ਕੇਸ਼ਵ ਦੇ ਕਮਰੇ 'ਚ ਲੈ ਗਿਆ ਜਿੱਥੇ ਰਾਮੂ ਨੇ ਉਸ ਦੀ ਬੇਟੀ ਨਾਲ  ਜਬਰ ਜ਼ਨਾਹ ਕੀਤਾ ਅਤੇ ਕੇਸ਼ਵ ਨੇ ਮੋਬਾਇਲ 'ਚ ਵੀਡੀਓ ਬਣਾ ਲਈ ਅਤੇ ਉਸ ਦੀ ਬੇਟੀ ਨੂੰ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨਾਲ ਕੁਕਰਮ ਕਰਨ ਲੱਗੇ। ਜਦੋਂ ਉਸਦੀ ਬੇਟੀ ਨੇ ਇਤਰਾਜ਼ ਜਤਾਇਆ ਤਾਂ ਇਨ੍ਹਾਂ ਨੇ ਵੀਡੀਓ ਵਾਇਰਲ ਕਰ ਉਸ ਦੀ ਇੱਜ਼ਤ ਨੂੰ ਤਾਰ ਤਾਰ ਕਰ ਦਿੱਤਾ। ਪੁਲਸ ਨੇ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਸ ਵਲੋਂ ਦੋਵਾਂ ਨੌਜਵਾਨਾਂ ਦੀ ਭਾਲ 'ਚ ਛਾਪੇਮਾਰੀ ਜਾਰੀ ਹੈ।


author

Bharat Thapa

Content Editor

Related News