ਕੈਬਨਿਟ ਮੀਟਿੰਗ ''ਚ ''ਸਿੱਧੂ'' ਦੀ ਗੈਰ-ਮੌਜੂਦਗੀ ਦਾ ਖੂਬ ਲਾਹਾ ਲੈਣਗੇ ਮੰਤਰੀ
Monday, Dec 03, 2018 - 01:14 PM (IST)

ਚੰਡੀਗੜ੍ਹ : ਪੰਜਾਬ ਕੈਬਨਿਟ ਦੀ ਸੋਮਵਾਰ ਨੂੰ ਹੋਣ ਵਾਲੀ ਅਹਿਮ ਮੀਟਿੰਗ 'ਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਸ਼ਾਮਲ ਨਹੀਂ ਹੋਣਗੇ ਅਤੇ ਉਨ੍ਹਾਂ ਦੀ ਗੈਰ-ਮੌਜੂਦਗੀ ਦਾ ਲਾਹਾ ਮੰਤਰੀਆਂ ਵਲੋਂ ਖੂਬ ਲਿਆ ਜਾਵੇਗਾ ਕਿਉਂਕਿ ਸਿੱਧੂ ਵਲੋਂ ਕੈਪਟਨ ਖਿਲਾਫ ਦਿੱਤੇ ਗਏ ਬਿਆਨ 'ਤੇ ਪੰਜਾਬ ਦੇ ਮੰਤਰੀ ਭੜਕੇ ਹੋਏ ਹਨ, ਜਿਸ ਦੀ ਭੜਾਸ ਉਹ ਅੱਜ ਹੋਣ ਵਾਲੀ ਮੀਟਿੰਗ ਦੌਰਾਨ ਕੱਢਣਗੇ। ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਇਨ੍ਹੀਂ ਦਿਨੀਂ ਚੋਣ ਪ੍ਰਚਾਰ 'ਤੇ ਹਨ, ਜਿਸ ਕਾਰਨ ਉਹ ਮੀਟਿੰਗ 'ਚ ਸ਼ਾਮਲ ਨਹੀਂ ਹੋ ਪਾਉਣਗੇ। ਦੂਜੇ ਪਾਸੇ ਜੇਕਰ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਬਿਆਨਾਂ ਤੋਂ ਸਾਫ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਕੈਪਟਨ ਖਿਲਾਫ ਦਿੱਤੇ ਬਿਆਨ 'ਤੇ ਕੋਈ ਅਫਸੋਸ ਨਹੀਂ ਹੈ। ਇੱਥੋਂ ਤੱਕ ਕਿ ਸਿੱਧੂ ਨੇ ਇਸ ਦੀ ਸਫਾਈ 'ਚ ਇਹ ਵੀ ਬਿਆਨ ਦਿੱਤਾ ਹੈ ਕਿ ਕੈਪਟਨ ਉਨ੍ਹਾਂ ਦੇ ਪਿਤਾ ਬਰਾਬਰ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਸਿੱਧੂ ਦੇ ਖਿਲਾਫ ਬੋਲਣ ਵਾਲੇ ਮੰਤਰੀ ਕੈਪਟਨ ਅੱਗੇ ਸਿੱਧੂ ਖਿਲਾਫ ਕਿਹੜੀਆਂ ਦਲੀਲਾਂ ਪੇਸ਼ ਕਰਦੇ ਹਨ।