ਨਵਜੋਤ ਸਿੱਧੂ ਦੇ ਸਟੈਂਡ ਤੋਂ ਹਾਈਕਮਾਨ ਔਖੀ, ਚੰਨੀ ਨੂੰ ਸੌਂਪੀ ਇਹ ਵੱਡੀ ਜ਼ਿੰਮੇਵਾਰੀ

Wednesday, Sep 29, 2021 - 05:25 PM (IST)

ਨਵਜੋਤ ਸਿੱਧੂ ਦੇ ਸਟੈਂਡ ਤੋਂ ਹਾਈਕਮਾਨ ਔਖੀ, ਚੰਨੀ ਨੂੰ ਸੌਂਪੀ ਇਹ ਵੱਡੀ ਜ਼ਿੰਮੇਵਾਰੀ

ਚੰਡੀਗੜ੍ਹ : ਨਵਜੋਤ ਸਿੱਧੂ ਵਲੋਂ ਪ੍ਰਧਾਨਗੀ ਤੋਂ ਅਚਾਨਕ ਅਸਤੀਫ਼ਾ ਦੇਣ ਤੋਂ ਬਾਅਦ ਪੰਜਾਬ ਕਾਂਗਸ ਵਿਚ ਪੈਦਾ ਹੋਏ ਹਾਲਾਤ ਤੋਂ ਕਾਂਗਰਸ ਹਾਈਕਮਾਨ ਵੀ ਖਫ਼ਾ ਹੈ। ਸੂਤਰਾਂ ਮੁਤਾਬਕ ਸਿੱਧੂ ਦੇ ਸਟੈਂਡ ਤੋਂ ਪਾਰਟੀ ਵੀ ਨਾਰਾਜ਼ ਹੈ ਅਤੇ ਪਾਰਟੀ ਨੇ ਸਿੱਧੇ ਤੌਰ ’ਤੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਇਸ ਮਸਲੇ ਨਾਲ ਨਜਿੱਠਣ ਦੀ ਜ਼ਿੰਮੇਵਾਰੀ ਸੌਂਪੀ ਹੈ। ਇਸੇ ਕਾਰਣ ਹਾਈਕਮਾਨ ਵਲੋਂ ਪੰਜਾਬ ਇੰਚਾਰਜ ਹਰੀਸ਼ ਰਾਵਤ ਦਾ ਚੰਡੀਗੜ੍ਹ ਦੌਰਾ ਵੀ ਰੋਕ ਦਿੱਤਾ ਗਿਆ ਹੈ। ਕਾਂਗਰਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਰਟੀ ਹਾਈਕਮਾਂਡ ਨੇ ਅਜੇ ਤੱਕ ਸਿੱਧੂ ਨਾਲ ਗੱਲ ਨਹੀਂ ਕੀਤੀ ਹੈ ਅਤੇ ਨਾ ਹੀ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕੀਤਾ ਹੈ। ਪਾਰਟੀ ਸਿੱਧੂ ਨੂੰ ਸਮਾਂ ਦੇਣਾ ਚਾਹੁੰਦੀ ਹੈ ਪਰ ਜੇ ਉਹ ਤਿਆਰ ਨਹੀਂ ਹਨ ਤਾਂ ਪਾਰਟੀ ਸਖ਼ਤ ਫ਼ੈਸਲਾ ਵੀ ਲੈ ਸਕਦੀ ਹੈ।

ਇਹ ਵੀ ਪੜ੍ਹੋ : ਅਸਤੀਫ਼ਾ ਦੇਣ ਤੋਂ ਬਾਅਦ ਬੋਲੇ ਨਵਜੋਤ ਸਿੱਧੂ, ਪ੍ਰਧਾਨਗੀ ਛੱਡਣ ਪਿੱਛੇ ਕੀਤਾ ਵੱਡਾ ਖ਼ੁਲਾਸਾ

ਇਥੇ ਹੀ ਬਸ ਨਹੀਂ ਸਿੱਧੂ ਨਾਲ ਗੱਲਬਾਤ ਲਈ ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਦੋ ਮੰਤਰੀਆਂ ਪਰਗਟ ਸਿੰਘ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਡਿਊਟੀ ਲਗਾਈ ਗਈ ਹੈ। ਇਹ ਦੋਵੇਂ ਮੰਤਰੀਆਂ ਵਲੋਂ ਸਿੱਧੂ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ ਅਤੇ ਮੀਟਿੰਗ ਤੋਂ ਬਾਅਦ ਸਾਰੀ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀ ਜਾਵੇਗੀ। ਇਹ ਦੋ ਮੈਂਬਰੀ ਕਮੇਟੀ ਦੋਵੇਂ ਧਿਰਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢੇਗੀ। ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਪਰਗਟ ਸਿੰਘ ਅਤੇ ਰਾਜਾ ਵੜਿੰਗ ਸਿੱਧੂ ਦੇ ਧੜੇ ਦੇ ਹਨ ਅਤੇ ਸਿੱਧੂ ਦੇ ਬਹੁਤ ਕਰੀਬੀ ਮੰਨੇ ਜਾਂਦੇ ਹਨ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਕਾਂਗਰਸ ’ਚ ਇਕ ਹੋਰ ਵੱਡਾ ਧਮਾਕਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News