''ਨਵਜੋਤ ਸਿੱਧੂ'' ਦੀ ਹਸਰਤ ਹੋਈ ਪੂਰੀ ਪਰ ਚਾਹ ਕੇ ਵੀ ਨਹੀਂ ਲੈ ਸਕਣਗੇ ''ਭਾਜਪਾ'' ''ਚ ਐਂਟਰੀ

09/28/2020 8:00:57 AM

ਲੁਧਿਆਣਾ (ਹਿਤੇਸ਼) : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਭਾਜਪਾ ਨਾਲ ਨਾਤਾ ਤੋੜਦੇ ਸਮੇਂ ਅਕਾਲੀ ਦਲ ਦੇ ਨਾਲ ਗੱਠਜੋੜ ’ਤੇ ਇਤਰਾਜ਼ ਜਤਾਇਆ ਸੀ ਅਤੇ ਹੁਣ ਅਕਾਲੀ ਦਲ ਵੱਲੋਂ ਖੇਤੀ ਬਿੱਲ ਦੇ ਵਿਰੋਧ ’ਚ ਭਾਜਪਾ ਦਾ ਸਾਥ ਛੱਡਣ ਤੋਂ ਬਾਅਦ ਪੈਦਾ ਹੋਏ ਮਾਹੌਲ ’ਚ ਸਿੱਧੂ ਚਾਹੁੰਦੇ ਹੋਏ ਵੀ ਵਾਪਸ ਭਾਜਪਾ ਦਾ ਪੱਲਾ ਨਹੀਂ ਫੜ੍ਹ ਸਕਦੇ ਹਨ।

ਇਹ ਵੀ ਪੜ੍ਹੋ : ਖੇਤੀ ਬਿੱਲਾਂ ਦੇ ਪਾਸ ਹੋਣ ਲਈ 'ਬੀਬੀ ਬਾਦਲ' ਨੇ ਕੈਪਟਨ ਨੂੰ ਦੱਸਿਆ ਜ਼ਿੰਮੇਵਾਰ, ਕਹੀ ਇਹ ਗੱਲ

ਇੱਥੇ ਦੱਸਣਾ ਸਹੀ ਹੋਵੇਗਾ ਕਿ ਸਿੱਧੂ ਦੀ ਕਾਂਗਰਸ 'ਚ ਐਂਟਰੀ ਭਾਵੇਂ ਸਿੱਧੀ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਜ਼ਰੀਏ ਹੋਈ ਸੀ ਪਰ ਉਨ੍ਹਾਂ ਦੀ ਪਹਿਲੇ ਹੀ ਦਿਨ ਤੋਂ ਕੈਪਟਨ ਅਮਰਿੰਦਰ ਸਿੰਘ ਨਾਲ ਟਿਊਨਿੰਗ ਨਹੀਂ ਬਣ ਸਕੀ ਕਿਉਂਕਿ ਕੈਪਟਨ ਨੇ ਵਿਧਾਨ ਸਭਾ ਚੋਣਾਂ ਦੌਰਾਨ ਪੂਰੇ ਪੰਜਾਬ 'ਚ ਚੋਣ ਪ੍ਰਚਾਰ ਕਰ ਕੇ ਕਾਂਗਰਸ ਨੂੰ ਜਿੱਤ ਦਿਵਾਉਣ ਦਾ ਦਾਅਵਾ ਕਰਨ ਵਾਲੇ ਸਿੱਧੂ ਨੂੰ ਡਿਪਟੀ ਸੀ. ਐੱਮ. ਜਾਂ ਦੂਜੇ ਨੰਬਰ ਦਾ ਮੰਤਰੀ ਨਹੀਂ ਬਣਨ ਦਿੱਤਾ।

ਇਹ ਵੀ ਪੜ੍ਹੋ : ਬੁਰੀ ਖ਼ਬਰ : PRTC ਦੀ ਬੱਸ ਨੇ ਦਰੜੇ 4 ਲੋਕ, ਭਿਆਨਕ ਹਾਦਸੇ ਦੌਰਾਨ ਉੱਡੇ ਕਾਰ ਦੇ ਪਰਖੱਚੇ

ਇਸ ਨੂੰ ਲੈ ਕੇ ਰੋਸ ਜਤਾਉਣ ਲਈ ਸਿੱਧੂ ਵੱਲੋਂ ਕਈ ਵਾਰ ਜਨਤਕ ਤੌਰ ’ਤੇ ਸਰਕਾਰ ਦੇ ਕੰਮ-ਕਾਜ ਕਰਨ ਦੇ ਤਰੀਕੇ ’ਤੇ ਸਵਾਲ ਖੜ੍ਹੇ ਕੀਤੇ ਗਏ ਅਤੇ ਲੋਕ ਸਭਾ ਚੋਣ ਦੌਰਾਨ ਕਈ ਸੀਟਾਂ ’ਤੇ ਮਿਲੀ ਹਾਰ ਦੇ ਮੁੱਦੇ ’ਤੇ ਸਿੱਧੂ ਦਾ ਕੈਪਟਨ ਨਾਲ ਮਨ-ਮੁਟਾਅ ਖੁੱਲ੍ਹ ਕੇ ਸਾਹਮਣੇ ਆ ਗਿਆ, ਜਿਸ ਦਾ ਨਤੀਜਾ ਪਹਿਲਾਂ ਸਿੱਧੂ ਦਾ ਮਹਿਕਮਾ ਬਦਲਣ ਅਤੇ ਫਿਰ ਮੰਤਰੀ ਅਹੁਦੇ ਤੋਂ ਅਸਤੀਫ਼ੇ ਦੇ ਰੂਪ ’ਚ ਦੇਖਣ ਨੂੰ ਮਿਲਿਆ। ਇਸ ਤੋਂ ਬਾਅਦ ਸਿੱਧੂ ਸਿਆਸੀ ਇਕਾਂਤਵਾਸ ’ਤੇ ਚੱਲ ਰਹੇ ਹਨ। ਇਸ ਦੌਰਾਨ ਖੇਤੀ ਬਿੱਲ ਦਾ ਚੌਤਰਫਾ ਵਿਰੋਧ ਸ਼ੁਰੂ ਹੋਇਆ ਤਾਂ ਸਿੱਧੂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਭਾਜਪਾ ’ਤੇ ਕਾਫੀ ਭੜਾਸ ਕੱਢੀ ਅਤੇ ਉਸ ਦੇ ਖ਼ਿਲਾਫ਼ ਸੜਕਾਂ ’ਤੇ ਵੀ ਉਤਰੇ।

ਇਹ ਵੀ ਪੜ੍ਹੋ : ਜ਼ਾਲਮ ਨੂੰਹ-ਪੁੱਤ ਨੇ ਡੰਡੇ ਮਾਰ-ਮਾਰ ਤੋੜਿਆ 'ਬਜ਼ੁਰਗ ਮਾਂ' ਦਾ ਚੂਲ੍ਹਾ, ਮੌਤ ਨੇ ਚੀਰ ਛੱਡਿਆ ਧੀਆਂ ਦਾ ਕਾਲਜਾ

ਹੁਣ ਅਕਾਲੀ ਦਲ ਨੇ ਖੇਤੀ ਬਿੱਲ ਦੇ ਵਿਰੋਧ 'ਚ ਹਰਸਿਮਰਤ ਬਾਦਲ ਦਾ ਅਸਤੀਫ਼ਾ ਦਿਵਾਉਣ ਤੋਂ ਬਾਅਦ ਐੱਨ. ਡੀ. ਏ. ਤੋਂ ਵੱਖ ਹੋਣ ਦਾ ਫ਼ੈਸਲਾ ਲਿਆ ਹੈ। ਇਸ ਨੂੰ ਲੈ ਕੇ ਇਕ ਵਾਰ ਫਿਰ ਤੋਂ ਇਹ ਚਰਚਾ ਤੇਜ਼ ਹੋ ਗਈ ਹੈ ਕਿ ਭਾਜਪਾ ਵੱਲੋਂ ਪੰਜਾਬ ਦੇ ਇਕੱਲੇ ਚੋਣ ਲੜਨ ਦੀ ਹਾਲਤ ਵਿਚ ਸਿੱਧੂ ਉਸ ਦਾ ਚਿਹਰਾ ਹੋ ਸਕਦੇ ਹਨ ਪਰ ਸਿਆਸੀ ਜਾਣਕਾਰਾਂ ਮੁਤਾਬਕ ਖੇਤੀ ਬਿੱਲ ਨੂੰ ਲੈ ਕੇ ਪੰਜਾਬ ’ਚ ਕੇਂਦਰ ਸਰਕਾਰ ਖ਼ਿਲਾਫ਼ ਜਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਹੈ, ਉਸ ਦੌਰਾਨ ਭਾਜਪਾ ਦਾ ਪੱਲਾ ਫੜ੍ਹਨ ਦਾ ਮੁੱਦਾ ਸਿੱਧੂ ਦੇ ਗਲੇ ਦਾ ਫਾਹ ਬਣ ਸਕਦਾ ਹੈ।

 

Babita

This news is Content Editor Babita