ਨਵਜੋਤ ਸਿੱਧੂ ਤੋਂ ਬਾਅਦ ਯੂਥ ਕਾਂਗਰਸ ਪੰਜਾਬ ਦਾ ਪ੍ਰਧਾਨ ਐਕਸ਼ਨ ’ਚ, ਦਿੱਲੀ ਤੋਂ ਨਿਕਲੀ ਲਿਸਟ ਕੀਤੀ ਹੋਲਡ

Monday, Aug 30, 2021 - 10:34 AM (IST)

ਨਵਜੋਤ ਸਿੱਧੂ ਤੋਂ ਬਾਅਦ ਯੂਥ ਕਾਂਗਰਸ ਪੰਜਾਬ ਦਾ ਪ੍ਰਧਾਨ ਐਕਸ਼ਨ ’ਚ, ਦਿੱਲੀ ਤੋਂ ਨਿਕਲੀ ਲਿਸਟ ਕੀਤੀ ਹੋਲਡ

ਰਈਆ (ਸਲਵਾਨ) - ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਤਿੱਖੇ ਬਿਆਨ ਤਾਂ ਆ ਹੀ ਰਹੇ ਹਨ ਪਰ ਉਸ ਤੋਂ ਹੁਣ ਇਲਾਵਾ ਯੂਥ ਕਾਂਗਰਸ ਦੇ ਪੰਜਾਬ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵੀ ਐਕਸ਼ਨ ’ਚ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ 28 ਅਗਸਤ ਨੂੰ ਭਾਰਤੀ ਯੂਥ ਕਾਂਗਰਸ ਦਿੱਲੀ ਵੱਲੋਂ ਪੰਜਾਬ ਦੇ ਅਹੁਦੇਦਾਰਾਂ ਦੀ ਇਕ ਲੰਬੀ ਲਿਸਟ ਕੱਢੀ ਗਈ ਸੀ। ਇਸ ’ਚ ਸੀਨੀਅਰ ਵਾਈਸ ਪ੍ਰਧਾਨ, ਵਾਈਸ ਪ੍ਰਧਾਨ, ਜਨਰਲ ਸੈਕਟਰੀ, ਸੈਕਟਰੀ ਅਤੇ ਜੁਆਇੰਟ ਸੈਕਟਰੀਆਂ ਦੇ ਨਾਂ ਸਨ, ਜੋ ਉਸੇ ਦਿਨ ਪੰਜਾਬ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਹੋਲਡ ਕਰ ਦਿੱਤੀ ਅਤੇ ਅਸਹਿਮਤੀ ਪ੍ਰਗਟ ਕੀਤੀ।

ਫੋਨ ’ਤੇ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੋ ਲਿਸਟ ਕੱਢੀ ਗਈ ਹੈ, ਉਨ੍ਹਾਂ ’ਚੋਂ ਕਈ ਨਾਵਾਂ ਉੱਪਰ ਉਹ ਸਹਿਮਤ ਨਹੀਂ ਹਨ ਅਤੇ ਡਿਲੀਟ ਕਰਵਾਏ ਜਾਣਗੇ। ਕੁਝ ਨਵੇਂ ਐਡ ਕੀਤੇ ਜਾਣਗੇ, ਜਿਸ ਕਾਰਨ ਉਨ੍ਹਾਂ ਇਕ ਪੱਤਰ ਜਾਰੀ ਕਰ ਕੇ ਲਿਸਟ ਹੋਲਡ ਕਰ ਦਿੱਤੀ ਹੈ। ਜਲਦ ਹੀ ਇਸ ਲਿਸਟ ਉੱਪਰ ਵਿਚਾਰ ਕਰ ਕੇ ਨਵੀਂ ਲਿਸਟ ਪਬਲਿਸ਼ ਕੀਤੀ ਜਾਵੇਗੀ।


author

rajwinder kaur

Content Editor

Related News