ਨਵਜੋਤ ਸਿੱਧੂ ਦੇ ਅਸਤੀਫ਼ੇ ’ਤੇ ਹਰੀਸ਼ ਰਾਵਤ ਦਾ ਵੱਡਾ ਬਿਆਨ

Tuesday, Oct 12, 2021 - 11:11 AM (IST)

ਨਵਜੋਤ ਸਿੱਧੂ ਦੇ ਅਸਤੀਫ਼ੇ ’ਤੇ ਹਰੀਸ਼ ਰਾਵਤ ਦਾ ਵੱਡਾ ਬਿਆਨ

ਚੰਡੀਗੜ੍ਹ (ਅਸ਼ਵਨੀ) : ਬੇਸ਼ੱਕ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਦਿੱਤੇ ਗਏ ਅਸਤੀਫ਼ੇ ’ਤੇ ਅਜੇ ਵੀ ਚੁੱਪੀ ਨਹੀਂ ਤੋੜੀ ਹੈ ਪਰ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਹੀ ਪੰਜਾਬ ’ਚ ਕਾਂਗਰਸ ਪ੍ਰਧਾਨ ਦੇ ਤੌਰ ’ਤੇ ਕਾਰਜ ਕਰ ਰਹੇ ਹਨ। ਰਾਵਤ ਨੇ ਇਹ ਵੀ ਕਿਹਾ ਕਿ ਸਿੱਧੂ ਨੇ ਅਜਿਹਾ ਕੁੱਝ ਨਹੀਂ ਕੀਤਾ ਹੈ, ਜੋ ਕਾਂਗਰਸ ਪਾਰਟੀ ਲਈ ਸ਼ਰਮਿੰਦਗੀ ਦਾ ਸਬੱਬ ਬਣਿਆ ਹੋਵੇ। ਰਾਵਤ ਨੇ ਕਿਹਾ ਕਿ ਜਿੱਥੋਂ ਤੱਕ ਗੱਲ ਐਡਵੋਕੇਟ ਜਨਰਲ ਜਾਂ ਡੀ. ਜੀ. ਪੀ. ਨਾਲ ਜੁੜੇ ਮਸਲੇ ’ਤੇ ਉਪਜੇ ਵਿਵਾਦ ਦੀ ਹੈ ਤਾਂ ਇਹ ਬਹੁਤ ਛੋਟਾ ਮਸਲਾ ਹੈ। ਨਵਜੋਤ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਦੇ ਪੱਧਰ ’ਤੇ ਇਹ ਨਿਪਟ ਜਾਵੇਗਾ।

ਇਹ ਵੀ ਪੜ੍ਹੋ : ਫਾਜ਼ਿਲਕਾ ’ਚ ਕਾਂਗਰਸੀ ਆਗੂ ਰੂਬੀ ਗਿੱਲ ’ਤੇ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ

2022 ਦੀਆਂ ਚੋਣਾਂ ’ਚ ਜਿੱਤ ਤੋਂ ਬਾਅਦ ਸੋਨੀਆ ਹੀ ਤੈਅ ਕਰੇਗੀ ਮੁੱਖ ਮੰਤਰੀ ਦਾ ਚਿਹਰਾ
ਇਕ ਗੱਲਬਾਤ ਦੌਰਾਨ ਰਾਵਤ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੱਧੂ ਮਿਲ ਕੇ ਸਿਆਸੀ ਕਿਲਾ ਫ਼ਤਹਿ ਕਰਨਗੇ। ਇਹ ਵੱਖਰੀ ਗੱਲ ਹੈ ਕਿ 2022 ’ਚ ਜਿੱਤ ਤੋਂ ਬਾਅਦ ਮੁੱਖ ਮੰਤਰੀ ਦਾ ਚਿਹਰਾ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੈਅ ਕਰਨਗੇ। ਇਸ ਤੋਂ ਪਹਿਲਾਂ ਰਾਵਤ ਨੇ 2022 ’ਚ ਨਵਜੋਤ ਸਿੰਘ ਸਿੱਧੂ ਨੂੰ ਚਿਹਰੇ ਦੇ ਤੌਰ ’ਤੇ ਉਤਾਰਨ ਦੀ ਗੱਲ ਕਹਿ ਦਿੱਤੀ ਸੀ, ਜਿਸ ’ਤੇ ਕਾਫ਼ੀ ਹੰਗਾਮਾ ਖੜ੍ਹਾ ਹੋ ਗਿਆ ਸੀ। ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਰਾਵਤ ਦੇ ਬਿਆਨ ਨੂੰ ਅਨੁਸੂਚਿਤ ਜਾਤੀ ਵਰਗ ਦੀਆਂ ਭਾਵਨਾਵਾਂ ਦਾ ਮਜ਼ਾਕ ਕਰਾਰ ਦਿੱਤਾ ਸੀ, ਜਿਸ ਤੋਂ ਬਾਅਦ ਰਾਵਤ ਨੂੰ ਆਪਣੇ ਬਿਆਨ ’ਤੇ ਸਪੱਸ਼ਟੀਕਰਨ ਤੱਕ ਜਾਰੀ ਕਰਨਾ ਪਿਆ ਸੀ। ਉਥੇ ਹੀ, ਹੁਣ ਇਕ ਵਾਰ ਫਿਰ ਰਾਵਤ ਨੇ ਮੁੱਖ ਮੰਤਰੀ ਦੀ ਗੇਂਦ ਹਾਈਕਮਾਨ ਦੇ ਪਾਲੇ ’ਚ ਪਾ ਦਿੱਤੀ ਹੈ।

ਇਹ ਵੀ ਪੜ੍ਹੋ : ਪੁੱਤ ਦੇ ਵਿਆਹ ਦੀ ਖ਼ੁਸ਼ੀ ’ਚ ਖੀਵੇ ਹੋਏ ਮੁੱਖ ਮੰਤਰੀ ਚੰਨੀ, ਖੁਦ ਚਲਾਈ ਫੁੱਲਾਂ ਵਾਲੀ ਗੱਡੀ, ਤਸਵੀਰਾਂ ਆਈਆਂ ਸਾਹਮਣੇ

ਕੁਝ ਲੋਕ ਜਾਣਬੁੱਝ ਕੇ ਗੱਲਾਂ ਨੂੰ ਵਧਾ-ਚੜ੍ਹਾਅ ਰਹੇ ਹਨ
ਚੰਨੀ ਅਤੇ ਸਿੱਧੂ ਵਿਚਾਲੇ ਖਿੱਚੋਤਾਣ ਜਾਂ ਤਣਾਅ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਰਾਵਤ ਨੇ ਕਿਹਾ ਕਿ ਪੰਜਾਬ ’ਚ ਕਿਸੇ ਵੀ ਪੱਧਰ ’ਤੇ ਸੱਤਾ ਲਈ ਸੰਘਰਸ਼ ਨਹੀਂ ਚੱਲ ਰਿਹਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਇਕੱਠੇ ਹਨ। ਲਖੀਮਪੁਰ ਰੋਸ ਮਾਰਚ ’ਚ ਵੀ ਚੰਨੀ ਅਤੇ ਸਿੱਧੂ ਇਕ ਮੰਚ ’ਤੇ ਵਿਖਾਈ ਦਿੱਤੇ। ਹਾਲਾਂਕਿ ਕੁਝ ਤਾਕਤਾਂ ਭਰਮ ਪੈਦਾ ਕਰ ਰਹੀਆਂ ਹਨ। ਜਾਣ ਬੁੱਝ ਕੇ ਕੁੱਝ ਗੱਲਾਂ ਨੂੰ ਵਧਾਇਆ-ਚੜ੍ਹਾਇਆ ਜਾ ਰਿਹਾ ਹੈ ਤਾਂ ਕਿ ਚੰਨੀ ਅਤੇ ਸਿੱਧੂ ਵਿਚਾਲੇ ਦੂਰੀਆਂ ਵਧਣ। ਭਰਮ ਫੈਲਾਉਣ ਵਾਲੇ ਲੋਕ ਆਪਣੇ ਸਵਾਰਥਾਂ ਦੀ ਸਿੱਧੀ ਲਈ ਅਜਿਹਾ ਕਰ ਰਹੇ ਹਨ।

ਇਹ ਵੀ ਪੜ੍ਹੋ : ਮੁੱਖ ਮੰਤਰੀ ਚਰਨਜੀਤ ਚੰਨੀ ਦੇ ਪੁੱਤ ਦੇ ਵਿਆਹ ’ਚ ਲੱਗੀਆਂ ਰੌਣਕਾਂ, ਦੇਖੋ ਅੰਦਰਲੀਆਂ ਤਸਵੀਰਾਂ

ਕੈਪਟਨ ਅਮਰਿੰਦਰ ਸਿੰਘ ਦੀਆਂ ਕਾਂਗਰਸ ’ਚ ਸੰਭਾਵਨਾਵਾਂ ਬਰਕਰਾਰ
ਉੱਧਰ, ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਹਰੀਸ਼ ਰਾਵਤ ਨੇ ਕਿਹਾ ਕਿ ਕੈਪਟਨ ਲਈ ਕਾਂਗਰਸ ਦੇ ਦਰਵਾਜ਼ੇ ਖੁੱਲ੍ਹੇ ਹਨ। ਕੈਪਟਨ ਲਈ ਕਾਂਗਰਸ ’ਚ ਸੰਭਾਵਨਾਵਾਂ ਖਤਮ ਨਹੀਂ ਹੋਈਆਂ ਹਨ। ਕੈਪਟਨ ਨੂੰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣਾ ਚਾਹੀਦਾ ਹੈ ਤਾਂ ਕਿ ਅੱਗੇ ਦਾ ਰਾਹ ਤਿਆਰ ਹੋਵੇ। ਹਾਈਕਮਾਨ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਦੇ ਸਾਰੇ ਗਿਲੇ-ਸ਼ਿਕਵੇ ਦੂਰ ਕਰ ਚੁੱਕੀ ਹੈ। ਪੰਜਾਬ ’ਚ ਜੋ ਵੀ ਫ਼ੈਸਲੇ ਲਏ ਗਏ ਹਨ, ਉਹ ਵੀ ਸਹਿਮਤੀ ਨਾਲ ਹੀ ਲਏ ਗਏ ਹਨ। ਇਹ ਵੱਖਰੀ ਗੱਲ ਹੈ ਕਿ ਕੈਪਟਨ ਨੇ ਵਿਧਾਇਕ ਦਲ ਦੀ ਬੈਠਕ ਤੋਂ ਹੀ ਅਸਤੀਫ਼ਾ ਦੇ ਦਿੱਤਾ ਸੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਦੇ ਪੁੱਤ ਦੇ ਸਾਦੇ ਵਿਆਹ ਦੇ ਹਰ ਪਾਸੇ ਚਰਚੇ, ਜਥੇਦਾਰ ਵੀ ਪਹੁੰਚੇ, ਲਾੜੇ ਨਾਲ ਬੈਠ ਪੰਗਤ ’ਚ ਛਕਿਆ ਲੰਗਰ

ਨੋਟ - ਨਵਜੋਤ ਸਿੱਧੂ ਵਲੋਂ ਪ੍ਰਧਾਨਗੀ ਤੋਂ ਦਿੱਤੇ ਅਸਤੀਫ਼ੇ ਨੂੰ ਤੁਸੀਂ ਕਿਵੇਂ ਦੇਖਦੇ ਹੋ?


author

Gurminder Singh

Content Editor

Related News