555ਵੇਂ ਪ੍ਰਕਾਸ਼ ਪੁਰਬ ਮੌਕੇ ਅੱਜ ਸਜਾਇਆ ਜਾਵੇਗਾ ਨਗਰ ਕੀਰਤਨ, ਰੂਟ ਡਾਇਵਰਟ, ਕੀਤੇ ਗਏ ਪੁਖ਼ਤਾ ਪ੍ਰਬੰਧ

Thursday, Nov 14, 2024 - 12:33 PM (IST)

555ਵੇਂ ਪ੍ਰਕਾਸ਼ ਪੁਰਬ ਮੌਕੇ ਅੱਜ ਸਜਾਇਆ ਜਾਵੇਗਾ ਨਗਰ ਕੀਰਤਨ, ਰੂਟ ਡਾਇਵਰਟ, ਕੀਤੇ ਗਏ ਪੁਖ਼ਤਾ ਪ੍ਰਬੰਧ

ਸੁਲਤਾਨਪੁਰ ਲੋਧੀ (ਧੀਰ)-ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਪਾਵਨ ਨਗਰੀ ਦੇ ਗੁਰੂ ਘਰਾਂ ’ਚ ਨਤਮਸਤਕ ਹੋਣ ਲਈ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਲਈ ਸੁਲਤਾਨਪੁਰ ਲੋਧੀ ਪੁਲਸ ਵੱਲੋਂ ਸੁਰੱਖਿਆ ਦਾ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। ਅੱਜ ਕਪੂਰਥਲਾ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ।  'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਹਰਗੁਰਦੇਵ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਮੈਡਮ ਵਤਸਲਾ ਗੁਪਤਾ ਜੀ ਦੇ ਨਿਰਦੇਸ਼ਾਂ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਸੁਰੱਖਿਆ ਦੇ ਸਾਰੇ ਪ੍ਰਬੰਧ ਕੀਤੇ ਹੋਏ ਹਨ। ਹਰ ਐਂਟਰੀ ਪੁਆਇੰਟ ’ਤੇ ਵਿਸ਼ੇਸ਼ ਪੁਲਸ ਨਾਕੇ ਲਾਏ ਹੋਏ ਹਨ। ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਗੁਰਪੁਰਬ ਮੌਕੇ ਨਗਰ ਕੀਰਤਨ ਜੋਕਿ ਗੁਰਦੁਆਰਾ ਸੰਤ ਘਾਟ ਤੋਂ ਸ਼ੁਰੂ ਹੋ ਕੇ ਵਾਇਆ ਤਲਵੰਡੀ ਪੁਲ ਗੁਰੂ ਕਾ ਬਾਗ, ਰੇਲਵੇ ਸਟੇਸ਼ਨ, ਹੱਟ ਸਾਹਿਬ ਤੋਂ ਹੋ ਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਜਾ ਕੇ ਸਮਾਪਿਤ ਹੋਵੇਗਾ, ਲਈ ਲੋੜੀਂਦੇ ਇੰਤਜ਼ਾਮ ਕਰ ਲਏ ਹਨ। ਨਗਰ ਕੀਰਤਨ ਦੇ ਮੱਦੇਨਜ਼ਰ ਆਵਾਜ਼ਾਈ ਦੇ ਬਦਲਵੇਂ ਪ੍ਰਬੰਧਾਂ ਦੀ ਵਿਵਸਥਾ ਵੀ ਕੀਤੀ ਹੋਈ ਹੈ। ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਹਰਗੁਰਦੇਵ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਪਾਲਕੀ ਸਾਹਿਬ ਅੱਗੇ ਮੱਥਾ ਟੇਕਣ ਸਮੇਂ ਜੇਬ ਕਤਰਿਆਂ ਤੋਂ ਸੁਚੇਤ ਰਿਹਾ ਜਾਵੇ।

ਇਹ ਵੀ ਪੜ੍ਹੋ- ਪ੍ਰਧਾਨ ਮੰਤਰੀ ਦੇ ਦਿਲ ’ਚ ਪੰਜਾਬ ਲਈ ਖ਼ਾਸ ਥਾਂ, ਅੱਜ ਇਥੇ ਮਜ਼ਬੂਤ ਵਿਰੋਧੀ ਧਿਰ ਦੀ ਜ਼ਰੂਰਤ: ਸੁਨੀਲ ਜਾਖੜ

ਅੱਜ ਨਗਰ ਕੀਰਤਨ ਮੌਕੇ ਸਾਦੀ ਵਰਦੀ ’ਚ ਤਾਇਨਾਤ ਰਹਿਣਗੇ ਪੁਲਸ ਮੁਲਾਜ਼ਮ
ਐੱਸ. ਐੱਚ. ਓ. ਹਰਗੁਰਦੇਵ ਸਿੰਘ ਨੇ ਕਿਹਾ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਸਜਾਏ ਜਾ ਰਹੇ ਨਗਰ ਕੀਰਤਨ ਨੂੰ ਲੈ ਕੇ ਪੁਲਸ ਦੀਆਂ ਵੱਖ-ਵੱਖ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨਗਰ ਕੀਰਤਨ ਮੌਕੇ ਸਾਦੀ ਵਰਦੀ ’ਚ ਵੀ ਪੁਲਸ ਅਧਿਕਾਰੀ ਤੇ ਮੁਲਾਜ਼ਮ ਤਾਇਨਾਤ ਹੋਣਗੇ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨਾ ਕਰਨ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਟਰੈਕਟਾਂ-ਟਰਾਲੀਆਂ ’ਤੇ ਉੱਚੀ ਆਵਾਜ਼ ’ਚ ਸਪੀਕਰ ਨਾ ਲਾਏ ਜਾਣ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੰਗਤ ਦੀ ਸਹੂਲਤ ਲਈ ਕੰਟਰੋਲ ਰੂਮ ਨੰਬਰ ਸਥਾਪਿਤ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੰਗਤ ਦੀ ਭਾਰੀ ਗਿਣਤੀ ’ਚ ਆਮਦ ਦੇ ਮੱਦੇਨਜ਼ਰ ਕੰਟਰੋਲ ਰੂਮ ਨੰਬਰ 01828-222169 ਵੀ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਸਮੇਂ ਲੋੜੀਂਦੀ ਸੂਚਨਾ ਕੰਟਰੋਲ ਰੂਮ ਵਿਖੇ ਦਿੱਤੀ ਜਾ ਸਕੇ। ਪ੍ਰਕਾਸ਼ ਪੁਰਬ ਮੌਕੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੈਡੀਕਲ ਸੇਵਾਵਾਂ ਤਹਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ, ਗੁਰੂ ਨਾਨਕ ਸਟੇਡੀਅਮ, ਲੋਹੀਆਂ ਰੋਡ ਅਤੇ ਤਲਵੰਡੀ ਪੁੱਲ ਵਿਖੇ ਮੈਡੀਕਲ ਬੂਥ ਸਥਾਪਿਤ ਕਰਨ ਦੇ ਨਾਲ-ਨਾਲ ਸਿਵਲ ਹਸਪਤਾਲ ਵਿਖੇ 24 ਘੰਟਿਆਂ ਲਈ ਮੈਡੀਕਲ ਟੀਮਾਂ ਤਾਇਨਾਤ ਰਹਿਣਗੀਆਂ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਬੰਦ ਰਹਿਣਗੀਆਂ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ
555ਵੇਂ ਗੁਰੂਪੁਰਬ ਸਬੰਧੀ ਸੰਗਤ ਲਈ ਪਾਰਕਿੰਗ ਅਤੇ ਡਾਇਵਰਸ਼ਨ 
ਪਾਰਕਿੰਗ ਨੰਬਰ
ਰਸਤੇ ਦਾ ਵੈਰਵਾ
01 ਦਾਣਾ ਮੰਡੀ
ਕਪੂਰਥਲਾ ਸਾਈਡ ਤੋ ਆਉਣ ਵਾਲੀ ਸੰਗਤ ਆਪਣੇ ਵਹੀਕਲ ਦਾਣਾ ਮੰਡੀ ਸੁਲਤਾਨਪੁਰ ਲੋਧੀ ਵਿਖੇ ਪਾਰਕ ਕਰੇਗੀ।
02 ਪੁੱਡਾ ਕਲੋਨੀ
ਤਲਵੰਡੀ ਚੋਧਰੀਆ, ਗੋਇੰਦਵਾਲ ਸਾਹਿਬ ਤੋ ਆਉਣ ਵਾਲੀ ਸੰਗਤ ਆਪਣੇ ਵਹੀਕਲ ਪੁੱਡਾ ਕਲੋਨੀ ਸਾਹਮਣੇ ਸੁੱਖ ਇੰਨਕਲੇਵ (ਨੇੜੇ ਰਿਹਾਇਸ਼ ਸਾਬਕਾ ਐਮ.ਐਲ.ਏ ਸ. ਨਵਤੇਜ ਸਿੰਘ ਚੀਮਾ ਵਿਖੇ ਆਪਣੇ ਵਹੀਕਲ ਪਾਰਕ ਕਰਨਗੇ।
03 ਨੇੜੇ ਪੀਰ ਗੇਬ ਗਾਜ਼ੀ
ਪਿੰਡ ਬੂਸੋਵਾਲ ਸਾਈਡ ਤੋ ਆਉਣ ਵਾਲੀ ਸੰਗਤ ਆਪਣੇ ਵਹੀਕਲ ਬੇਰ ਸਾਹਿਬ ਦੇ ਪਿੱਛਲੇ ਪਾਸੇ ਨੇੜੇ ਬਾਬਾ ਪੀਰ ਗੇਬ ਗਾਜ਼ੀ ਦੀ ਜਗ੍ਹਾ ਪਾਸ ਆਪਣੇ ਵਹੀਕਲ ਪਾਰਕ ਕਰਨਗੇ
04 ਸੱਦੂਵਾਲ ਮੋੜ
ਪਿੰਡ ਜੱਬੋਵਾਲ ਸਾਈਡ ਤੋ ਆਉਣ ਵਾਲੀ ਸੰਗਤ ਆਪਣੇ ਵਹੀਕਲ (ਖਾਲੀ ਪਏ ਖੇਤ ਵਿੱਚ)
05 ਨਨਕਾਣਾ ਸਾਹਿਬ ਸਕੂਲ (ਟੂ ਵੀਲਰ)
ਟੂ ਵੀਲਰਾ ਲਈ ਪਾਰਕਿੰਗ ਸ੍ਰੀ ਨਨਕਾਣਾ ਸਾਹਿਬ ਸਕੂਲ ਵਿਖੇ
06 ਪਾਰਕਿੰਗ ਬਾਗ ਵਾਲੀ ਜਗ੍ਹਾ
ਲੋਹੀਆਂ ਸਾਈਡ ਤੋਂ ਆਉਣ ਵਾਲੀਆ ਸੰਗਤ ਦੀਆਂ ਕਾਰਾ ਲਈ ਪਾਰਕਿੰਗ ਲੋਹੀਆਂ ਚੁੰਗੀ ਪਾਸ ਬਾਗ ਵਾਲੀ ਜਗ੍ਹਾ ਅਤੇ ਚਰਚ ਦੇ ਸਾਹਮਣੇ ਪਈ ਖਾਲੀ ਖੇਤ ਵਿੱਚ ਬਣਾਈ ਗਈ ਹੈ
07 ਸਾਹਮਣੇ ਸਫਰੀ ਇੰਟਰਨੇਸ਼ਨਲ ਪੈਲੇਸ
ਲੋਹੀਆਂ ਸਾਈਡ ਤੋਂ ਆਉਣ ਵਾਲੀ ਸੰਗਤ ਦੇ ਹੈਵੀ ਵ੍ਹੀਕਲਾਂ ਲਈ ਪਾਰਕਿੰਗ ਸਾਹਮਣੇ ਸਫਰੀ ਇੰਟਰਨੇਸ਼ਨਲ ਪੈਲੇਸ ਲੋਹੀਆਂ ਰੋਡ ਵਿਖੇ ਬਣਾਈ ਗਈ ਹੈ।
08 ਡੱਲਾ ਰੋਡ
ਡੱਲਾ ਸਾਈਡ ਤੋਂ ਆਉਣ ਵਾਲੀ ਸੰਗਤ ਦੇ ਹੈਵੀ ਵਹੀਕਲਾ ਲਈ ਪਾਰਕਿੰਗ ਡੱਲਾ ਰੋਡ ਨੇੜੇ ਗੰਦਾ ਨਾਲਾ ਪੁੱਲੀ ਪਾਸ ਪਏ ਖਾਲੀ ਖੇਤ ਵਿੱਚ ਬਣਾਈ ਗਈ ਹੈ।

ਰੂਟ ਡਾਇਵਰਸ਼ਨ:-
1. ਕਪੂਰਥਲਾ ਤੋਂ ਲੋਹੀਆਂ - ਫਰੀਦਕੋਟ, ਫਿਰੋਜਪੁਰ ਜਾਣ ਲਈ:- ਡਡਵਿੰਡੀ ਕਰਾਸਿੰਗ ਤੋ ਤਾਸ਼ਪੁਰ ਚੌਕ, ਲੋਹੀਆਂ - ਫਿਰੋਜਪੁਰ, ਫਰੀਦਕੋਟ ਵਗੈਰਾ।
2. ਫਰੀਦਕੋਟ, ਫਿਰੋਜ਼ਪੁਰ ਅਤੇ ਲੋਹੀਆਂ ਤੋ ਕਪੂਰਥਲਾ ਆਉਣ ਵਾਲੇ:- ਲੋਹੀਆਂ ਤੋ ਵਾਇਆਂ ਤਾਸ਼ਪੁਰ ਚੌਕ, ਡਡਵਿੰਡੀ- ਕਪੂਰਥਲਾ ।
3. ਤਲਵੰਡੀ ਚੋਧਰੀਆਂ ਤੋ ਨਕੋਦਰ ਜਾਣ ਲਈ:-ਨੇੜੇ ਅਮਨਪ੍ਰੀਤ ਹਸਪਤਾਲ ਤੋ ਵਾਇਆਂ ਗਾਜ਼ੀਪੁਰ, ਹਰਨਾਮਪੁਰ, ਤੋ ਹੈਬਤਪੁਰ ਤੋ ਡਡਵਿੰਡੀ ਰੋਡ ਅਤੇ ਵਾਇਆ ਤਾਸ਼ਪੁਰ-ਨਕੋਦਰ ਮਲਸੀਆਂ ਅਤੇ ਮੱਖੂ।
4. ਲੋਹੀਆਂ ਤੋ ਕਪੂਰਥਲਾ:- ਵਾਇਆਂ ਤਾਸ਼ਪੁਰ ਚੌਕ- ਡਡਵਿੰਡੀ-ਕਪੂਰਥਲਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News